20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਬਲਾਕ ਪ੍ਰਧਾਨ ਗੁਰਦੀਪ ਸਿੰਘ ਨੇ ਸਰਪੰਚਾਂ ਨਾਲ ਕੀਤੀ ਮੀਟਿੰਗ

ਅਜੀਤ ਡੈਸਕ 25-11-2025
ਊਧਨਵਾਲ, 24 ਨਵੰਬਰ (ਪਰਗਟ ਸਿੰਘ)- ਸਰਪੰਚ ਅਤੇ ਬਲਾਕ ਪ੍ਰਧਾਨ ਗੁਰਦੀਪ ਸਿੰਘ ਹੇਅਰ ਨੇ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਦੇ ਨਿਰਦੇਸ਼ਾਂ ਹੇਠ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਨਾਲ ਮੀਟਿੰਗ ਕੀਤੀ | ਬਲਾਕ ਪ੍ਰਧਾਨ ਗੁਰਦੀਪ ਸਿੰਘ ਹੇਅਰ ਨੇ ਦੱਸਿਆ ਕਿ ਆਉਣ ਵਾਲੀਆਂ ਸੰਮਤੀ ਚੋਣਾਂ ਨੂੰ ਜਿੱਤਣ ਲਈ ਸਰਪੰਚਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ | ਪਾਰਟੀ ਦੀਆਂ ਵਿਕਾਸ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਯਕੀਨੀ ਬਣਾਉਣ 'ਤੇ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਤਰਨ ਤਾਰਨ ਦੀ ਸੀਟ 'ਤੇ ਲੋਕਾਂ ਨੇ ਦੱਸ ਦਿੱਤਾ ਕਿ ਆਮ ਆਦਮੀ ਪਾਰਟੀ ਹੀ ਪੰਜਾਬ ਦਾ ਵਿਕਾਸ ਕਰਵਾ ਸਕਦੀ ਹੈ | ਉਨ੍ਹਾਂ ਕਿਹਾ ਕਿ ਸੰਮਤੀ ਚੋਣਾਂ ਨੂੰ ਵੀ ਪੂਰੀ ਮਿਹਨਤ ਕਰ ਕੇ ਜਿਤਾਉਣਾ ਹੈ | ਇਸ ਮੌਕੇ ਸਰਪੰਚ ਮਨਦੀਪ ਸਿੰਘ ਹਰਪੁਰਾ, ਸਰਪੰਚ ਸਿਕੰਦਰ ਸਿੰਘ ਸੰਗਰਾਵਾਂ, ਸਰਪੰਚ ਦਵਿੰਦਰ ਸਿੰਘ ਧੀਰਾ, ਸਰਪੰਚ ਗੁਰਮੀਤ ਸਿੰਘ ਕਰਨਾਮਾ, ਸਰਪੰਚ ਨਿਸ਼ਾਨ ਸਿੰਘ ਨਿੱਕੇ ਐਨੋਕੋਟ, ਸਰਪੰਚ ਅਮਨਦੀਪ ਸਿੰਘ ਐਨੋਕੋਟ, ਮੈਂਬਰ ਸ਼ਮਸ਼ੇਰ ਸਿੰਘ, ਨੰਬਰਦਾਰ ਭੁਪਿੰਦਰ ਸਿੰਘ, ਮੈਂਬਰ ਸਤਨਾਮ ਸਿੰਘ ਫ਼ੌਜੀ, ਮੈਂਬਰ ਮਿੱਠੂ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸ਼ਾਹਬਾਦ ਵੈ ੱਲਫੇਅਰ ਸੁਸਾਇਟੀ ਵਲੋਂ ਲੜਕੀ ਦੇ ਪਰਿਵਾਰ ਨੂੰ ਵਿਆਹ ਮੌਕੇ 11 ਹਜ਼ਾਰ ਰੁਪਏ ਭੇਟ ਅਗਲੀ ਖ਼ਬਰ ਮਾਲੇਵਾਲ ਪੁਲ ਤੋਂ ਟਾਹਲੀ, ਖੂਸਰ ਦੀ ਜ਼ਮੀਨ ਨੂੰ ਜਾਣ ਵਾਲੇ ਪੱਕੇ ਖਾਲ ਲਈ ਠੇਕੇਦਾਰ ਵਲੋਂ ਵਰਤੇ ਜਾ ਰਹੇ ਅੱਤ ਘਟੀਆ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।