19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਆਮ ਆਦਮੀ ਪਾਰਟੀ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਉਮੀਦਵਾਰਾਂ ਦੀ ਲਿਸਟ ਕੀਤੀ ਜਾਰੀ

ਅਜੀਤ ਡੈਸਕ 04-12-2025
ਨਰੋਟ ਮਹਿਰਾ, 3 ਦਸੰਬਰ (ਰਾਜ ਕੁਮਾਰੀ)-ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦਾ ਐਲਾਨ ਹੋ ਚੁੱਕਾ ਹੈ | ਹਲਕੇ ਵਿਚ ਉਮੀਦਵਾਰਾਂ ਦੀਆਂ ਚੋਣਾਂ ਲਈ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ | ਉਮੀਦਵਾਰਾਂ ਦੀਆਂ ਨਾਮਜ਼ਦਗੀ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 4 ਦਸੰਬਰ ਹੈ | ਆਮ ਆਦਮੀ ਪਾਰਟੀ ਨੇ ਜ਼ਿਲ੍ਹਾ ਪਠਾਨਕੋਟ ਦੇ ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ | ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਦੀ ਦੇਖ-ਰੇਖ ਵਿਚ ਉਮੀਦਵਾਰ ਪਹਿਲਾਂ ਹੀ ਤੈਅ ਕਰ ਕੀਤੇ ਗਏ ਹਨ ਪਰ ਪਾਰਟੀ ਨੇ ਬੀਤੇ ਦਿਨ ਸੂਚੀ ਜਾਰੀ ਕਰ ਦਿੱਤੀ ਹੈ | ਜ਼ਿਲ੍ਹਾ ਪ੍ਰੀਸ਼ਦ ਹਲਕੇ ਭੋਆ ਵਿਚ ਪੰਜ ਸੀਟਾਂ ਦੇ ਉਮੀਦਵਾਰ ਭੋਆ ਜ਼ੋਨ ਵਿਚ ਐਸ.ਸੀ. ਸੀਟ 'ਤੇ ਅਸ਼ਵਨੀ ਕੁਮਾਰ, ਨਰੋਟ ਮਹਿਰਾ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਲਈ ਜਨਰਲ ਨੀਤਨ ਠਾਕੁਰ, ਘਰੋਟਾ ਭੁਪਿੰਦਰ ਠਾਕੁਰ, ਤਾਰਾਗੜ੍ਹ ਲਈ ਗੁਰਪ੍ਰੀਤ ਕੌਰ ਅਤੇ ਤਲੂਰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਲਈ ਐਸ.ਸੀ. ਮਹਿਲਾ ਕਰਨ ਕੁਮਾਰੀ ਨੰੂ ਮੈਦਾਨ ਵਿਚ ਉਤਾਰਿਆ ਗਿਆ ਹੈ | ਚਾਰ ਸੀਟਾਂ ਸੁਜਾਨਪੁਰ ਅਤੇ ਜ਼ਿਲ੍ਹਾ ਪ੍ਰੀਸ਼ਦ ਲਈ ਇਕ ਸੀਟ ਹਲਕਾ ਪਠਾਨਕੋਟ ਵਿਚ ਪੈਂਦੀ ਹੈ | ਕੁੱਲ 10 ਸੀਟਾਂ 'ਤੇ ਜ਼ਿਲ੍ਹਾ ਪਠਾਨਕੋਟ ਵਿਚ ਚੋਣ ਹੋਣੀ ਹੈ | ਹਲਕਾ ਭੋਆ ਵਿਚ 48 ਦੇ ਕਰੀਬ ਬਲਾਕ ਸੰਮਤੀ ਦੀਆਂ ਸੀਟਾਂ 'ਤੇ ਚੋਣ ਹੋਣੀ ਹੈ | ਹਲਕੇ ਵਿਚ ਵੋਟਰਾਂ ਵਿਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ | ਕੁਝ ਸੀਟਾਂ ਸੁਜਾਨਪੁਰ ਤੇ ਪਠਾਨਕੋਟ ਵਿਚ ਹਨ |
ਪਿਛਲੀ ਖ਼ਬਰ ਪੀ.ਓ. ਸਟਾਫ਼ ਵਲੋਂ ਭਗੌੜਾ ਕਾਬੂ ਅਗਲੀ ਖ਼ਬਰ ਕੋਈ ਵੀ ਇਨਸਾਫ਼ ਤੋਂ ਵਾਂਝਾ ਨਾ ਰਹੇ, ਡਿਫੈਂਸ ਕੌਂਸਲਾਂ ਨੂੰ ਸੈਸ਼ਨ ਜੱਜ ਵਲੋਂ ਨਿਰਦੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।