04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਭਿ੍ਸ਼ਟਾਚਾਰ ਦਾ ਅੱਡਾ ਬਣੀ ਨਗਰ ਨਿਗਮ ਪਠਾਨਕੋਟ ਦੀ ਬਿਲਡਿੰਗ ਬਰਾਂਚ

ਅਜੀਤ ਡੈਸਕ 06-12-2025
ਪਠਾਨਕੋਟ, 5 ਦਸੰਬਰ (ਆਸ਼ੀਸ਼ ਸ਼ਰਮਾ)- ਇਕ ਪਾਸੇ ਸੂਬੇ ਦੀ ਭਗਵੰਤ ਮਾਨ ਸਰਕਾਰ ਵਲੋਂ ਭਿ੍ਸ਼ਟਾਚਾਰ ਨੰੂ ਖ਼ਤਮ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਸੂਬਾ ਸਰਕਾਰ ਭਿ੍ਸ਼ਟਾਚਾਰ ਖਤਮ ਕਰਨ 'ਚ ਨਾਕਾਮ ਸਾਬਤ ਹੋਈ ਹੈ | ਭਿ੍ਸ਼ਟਾਚਾਰ ਦੀਆਂ ਜੜ੍ਹਾਂ ਸੂਬੇ ਦੇ ਹਰ ਸਰਕਾਰੀ ਅਦਾਰੇ ਵਿਚ ਪੈਰ ਫੈਲਾਈ ਬੈਠੀਆਂ ਹਨ ਜਿੱਥੇ ਗੱਲ ਕਰੀਏ ਜ਼ਿਲ੍ਹਾ ਪਠਾਨਕੋਟ ਦੇ ਨਗਰ ਨਿਗਮ ਦੀ ਬਿਲਡਿੰਗ ਬਰਾਂਚ ਦੀ ਉੱਥੇ ਤਾਂ ਭਿ੍ਸ਼ਟਾਚਾਰ ਦਾ ਪੂਰਾ ਰਾਜ ਹੈ | ਬਿਲਡਿੰਗ ਬਰਾਂਚ ਦੇ ਅਧਿਕਾਰੀਆਂ ਦੀਆਂ ਕਾਰਵਾਈਆਂ ਤਾਂ ਆਮ ਲੋਕਾਂ 'ਤੇ ਹੁੰਦੀਆਂ ਨਜ਼ਰ ਆਉਂਦੀਆਂ ਹਨ ਪਰ ਵੱਡੇ ਰਸੂਖਦਾਰ ਤੇ ਰਾਜਨੀਤਿਕ ਪਹੁੰਚ ਰੱਖਣ ਵਾਲੇ ਅਧਿਕਾਰੀਆਂ ਨੰੂ ਆਪਣੀਆਂ ਉਂਗਲਾਂ 'ਤੇ ਨਚਾਉਂਦੇ ਹਨ | ਨਗਰ ਨਿਗਮ ਦੀ ਬਿਲਡਿੰਗ ਬਰਾਂਚ ਹਮੇਸ਼ਾ ਸੁਰਖੀਆਂ ਵਿਚ ਹੀ ਨਜ਼ਰ ਆਉਂਦੀ ਹੈ | ਸ਼ਹਿਰ ਅੰਦਰ ਪਾਬੰਦੀਸ਼ੁਦਾ ਇਲਾਕਿਆਂ ਅੰਦਰ ਨਜਾਇਜ਼ ਉਸਾਰੀਆਂ ਬਿਲਡਿੰਗ ਬਰਾਂਚ ਦੇ ਅਧਿਕਾਰੀਆਂ ਦੀ ਮਿਲੀਭੁਗਤ ਦਾ ਨਤੀਜਾ ਹੈ | ਓ.ਟੀ.ਜੀ. ਅਤੇ ਆਰਮੀ ਦੇ ਪਾਬੰਦੀਸ਼ੁਦਾ ਇਲਾਕਿਆਂ ਅੰਦਰ ਬਹੁ ਮੰਜ਼ਿਲਾ ਇਮਾਰਤਾਂ ਦਾ ਨਿਰਮਾਣ ਹੋਣ 'ਤੇ ਇਹ ਸਾਬਤ ਹੁੰਦਾ ਹੈ ਕਿ ਬਿਲਡਿੰਗ ਬਰਾਂਚ ਦੇ ਅਧਿਕਾਰੀਆਂ ਨੰੂ ਆਪਣੀਆਂ ਜੇਬਾਂ ਨਾਲ ਮਤਲਬ ਹੈ, ਨਾ ਕਿ ਸ਼ਹਿਰ ਤੇ ਦੇਸ਼ ਦੀ ਸੁਰੱਖਿਆ ਨਾਲ ਕੋਈ ਮਤਲਬ ਨਹੀਂ | ਬਿਲਡਿੰਗ ਬਰਾਂਚ ਦੇ ਅਧਿਕਾਰੀਆਂ ਨੰੂ ਬਾਰ-ਬਾਰ ਅਗਾਹ ਕਰਨ 'ਤੇ ਵੀ ਇਹ ਨਜਾਇਜ਼ ਉਸਾਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ | ਨਗਰ ਨਿਗਮ ਕਮਿਸ਼ਨਰ ਕਮ ਡਿਪਟੀ ਕਮਿਸ਼ਨਰ ਪਠਾਨਕੋਟ ਡਾ: ਪਲਵੀ ਨੰੂ ਵੀ ਇਸ ਸੰਬੰਧੀ ਜਾਣੂ ਕਰਵਾਇਆ ਪਰ ਉਨ੍ਹਾਂ ਵਲੋਂ ਵੀ ਕੋਈ ਕਾਰਵਾਈ ਅਮਲ ਵਿਚ ਦੇਖਣ ਨੰੂ ਨਹੀਂ ਮਿਲੀ ਪਰ ਇਹ ਨਜਾਇਜ਼ ਉਸਾਰੀਆਂ ਅੱਜ ਵੀ ਧੜੱਲੇ ਨਾਲ ਚੱਲ ਰਹੀਆਂ ਹਨ | ਹੈਰਾਨੀ ਦੀ ਗੱਲ ਇਹ ਹੈ ਕਿ ਜੇਕਰ ਨਗਰ ਨਿਗਮ ਕਮਿਸ਼ਨਰ ਨੰੂ ਇਨ੍ਹਾਂ ਨਜਾਇਜ਼ ਉਸਾਰੀ ਬਾਰੇ ਦੱਸਣ 'ਤੇ ਕਾਰਵਾਈ ਨਹੀਂ ਹੋਈ ਤਾਂ ਛੋਟੇ ਅਧਿਕਾਰੀਆਂ ਦਾ ਤਾਂ ਕਿ ਬਣੇਗਾ | ਸ਼ਹਿਰ ਅੰਦਰ ਨਾਜਾਇਜ਼ ਉਸਾਰੀਆਂ ਕਿਹੜੇ ਰਾਜਨੀਤਿਕ ਲੋਕਾਂ ਦੀ ਸ਼ਹਿ 'ਤੇ ਚੱਲ ਰਹੀਆਂ ਹਨ | ਜਲਦ ਇਸ ਦਾ ਖੁਲਾਸਾ ਕੀਤਾ ਜਾਵੇਗਾ |
ਪਿਛਲੀ ਖ਼ਬਰ ਕਰਨਵੀਰ ਸਿੰਘ ਪਦਉਨਤ ਹੋ ਕੇ ਸਬ- ਇੰਸਪੈਕਟਰ ਬਣੇ ਅਗਲੀ ਖ਼ਬਰ ਕੈਪਟਨ ਗੁਰਬਚਨ ਸਲਾਰੀਆ ਵਰਗੇ ਸੈਨਿਕਾਂ ਦੀ ਬਹਾਦਰੀ ਤੇ ਕੁਰਬਾਨੀ ਸਦਕਾ ਦੇਸ਼ ਦੀ ਏਕਤਾ ਤੇ ਅਖੰਡਤਾ ਬਰਕਰਾਰ ਹੈ- ਕੈਬਨਿਟ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।