29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਤੀਸਰਾ ਗਿਆਨ ਚੇਤਨਾ ਸਤਿਸੰਗ ਸਮਾਗਮ ਅੱਜ

ਅਜੀਤ ਡੈਸਕ 21-12-2025
ਧਾਰੀਵਾਲ, 20 ਦਸੰਬਰ (ਸਵਰਨ ਸਿੰਘ)- ਸਤਿਗੁਰੂ ਕਬੀਰ ਪੰਥ ਸੇਵਾ ਸੁਸਾਇਟੀ ਵਲੋਂ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਸਤਿਗੁਰੂ ਕਬੀਰ ਜੀ ਦਾ ਤੀਸਰਾ ਵਿਸ਼ਾਲ ਗਿਆਨ ਚੇਤਨਾ ਸਤਿਸੰਗ ਸਮਾਗਮ 21 ਦਸੰਬਰ ਨੂੰ ਆਰ.ਕੇ. ਰਿਜੋਰਟ ਅੱਡਾ ਕਾਨਵਾਂ (ਜ਼ਿਲ੍ਹਾ ਪਠਾਨਕੋਟ) ਵਿਖੇ ਕਰਵਾਇਆ ਜਾ ਰਿਹਾ ਹੈ, ਜੋ ਸਵੇਰੇ 10 ਵਜੇ ਤੋਂ ਆਰੰਭ ਹੋ ਕੇ ਬਾਅਦ ਦੁਪਹਿਰ 2:30 ਵਜੇ ਤੱਕ ਹੋਵੇਗਾ ਤੇ ਇਸ ਦੀ ਰਹਿਨੁਮਾਈ ਪੰਜਾਬ ਮਹੰਤ ਜਗਦੀਸ਼ ਦਾਸ ਕਰਨਗੇ | ਰਜਿੰਦਰ ਭਗਤ, ਸਾਬਕਾ ਸਰਪੰਚ ਮਦਨ ਲਾਲ, ਹਰਮੀਤ ਪਾਲ ਕੇ.ਪੀ., ਦੇਸ ਰਾਜ ਭਗਤ, ਬਲਬੀਰ ਸਿੰਘ ਕੇ.ਪੀ., ਸੁਖਦੇਵ ਭਗਤ ਨੇ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ ਅਨਹਦ ਬਾਣੀ ਕੀਰਤਨ ਜਥਾ ਜਲੰਧਰ ਵਾਲੇ ਕਰਨਗੇ | ਮੁੱਖ ਬੁਲਾਰੇ ਵਜੋਂ ਸਤਿਗੁਰੂ ਕਬੀਰ ਪਾਰਖ ਨਿਕੇਤਨ ਕਹਿਲਗਾਂਵ ਬਿਹਾਰ ਤੋਂ ਸੰਤ ਅਭੈ ਦਾਸ ਤੇ ਸੰਤ ਭਾਗੀਰਥੀ ਬਾਣੀ ਦਾ ਗੁਣਗਾਨ ਕਰਨਗੇ |
ਪਿਛਲੀ ਖ਼ਬਰ ਪੰਡਿਤ ਮੋਹਨ ਲਾਲ ਐੱਸ.ਡੀ. ਕਾਲਜ ਫਾਰ ਗਰਲਜ਼ ਫਤਹਿਗੜ੍ਹ ਚੂੜੀਆਂ ਵਿਖੇ ਕ੍ਰਿਸਮਸ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ 22 ਦਸੰਬਰ ਨੂੰ ਕਿ੍ਸਮਸ ਸ਼ੋਭਾ ਯਾਤਰਾ ਦਾ ਹੋਵੇਗਾ ਭਰਵਾਂ ਸਵਾਗਤ : ਸਤਪਾਲ ਭੱਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।