20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਪ੍ਰਭੂ ਯਿਸੂ ਮਸੀਹ ਜਨਮ ਦਿਵਸ ਧੂਮਧਾਮ ਨਾਲ ਮਨਾਇਆ

ਅਜੀਤ ਡੈਸਕ 22-12-2025
ਗੁਰਦਾਸਪੁਰ, 21 ਦਸੰਬਰ (ਗੁਰਪ੍ਰਤਾਪ ਸਿੰਘ)- ਸ਼ੇਰੇ ਬੱਬਰ ਪੰਜਾਬ ਕ੍ਰਿਸਚਨ ਦਲ ਵਲੋਂ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਵਸ ਗੁਰਦਾਸਪੁਰ ਵਿਖੇ ਬੜੀ ਧੂਮਧਾਮ ਅਤੇ ਸ਼ਰਧਾ ਪੂਰਵਕ ਮਨਾਇਆ ਗਿਆ ਜਿਸ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਸੰਗਤਾਂ ਨੇ ਹਿੱਸਾ ਲਿਆ | ਪ੍ਰੋਗਰਾਮ ਦੀ ਅਗਵਾਈ ਕ੍ਰਿਸਚਨ ਵੈਲਫੇਅਰ ਬੋਰਡ ਪੰਜਾਬ ਦੇ ਸਾਬਕਾ ਉਪ ਚੇਅਰਮੈਨ ਤੇ ਸ਼ੇਰੇ ਬੱਬਰ ਪੰਜਾਬ ਕ੍ਰਿਸਚਨ ਦਲ ਦੇ ਪ੍ਰਧਾਨ ਤਰਸੇਮ ਸਹੋਤਾ ਵਲੋਂ ਕੀਤੀ ਗਈ | ਇਸ ਮੌਕੇ ਹਲਕਾ ਵਿਧਾਇਕ ਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਬਰਿੰਦਰਮੀਤ ਸਿੰਘ ਪਾਹੜਾ ਮੁੱਖ ਮਹਿਮਾਨ ਵਜੋਂ ਉਚੇਚੇ ਤੌਰ 'ਤੇ ਪਹੁੰਚੇ | ਇਸ ਮੌਕੇ ਮਾਣਯੋਗ ਧਾਰਮਿਕ ਆਗੂ ਫਾਦਰ ਜ਼ੋਨ ਗੁਰਦਾਸਪੁਰ, ਮੇਜਰ ਮੈਨੂਅਲ ਸਾਲੀਵੇਸ਼ਨ ਆਰਮੀ ਜ਼ਿਲ੍ਹਾ ਗੁਰਦਾਸਪੁਰ, ਡਾ: ਸਰਦੂਲ ਮਸੀਹ, ਮੇਜਰ ਮੰਗ ਮਸੀਹ, ਬਿਸ਼ਪ ਜੋਗਿੰਦਰ ਮਸੀਹ ਬਟਾਲਾ, ਪਾਸਟਰ ਗਗਨ ਮਸੀਹ ਦੀਨਾਨਗਰ, ਪਾਸਟਰ ਵਿਸ਼ਾਲ, ਪਾਸਟਰ ਰਮਨ ਮਸੀਹ, ਪਾਸਟਰ ਦੀਪਕ ਮਸੀਹ, ਪਾਸਟਰ ਰੋਕਸ਼ਨ, ਚੇਅਰਮੈਨ ਮੁਖਤਾਰ ਮਸੀਹ, ਪ੍ਰਧਾਨ ਮਾਈਕਲ ਮਸੀਹ, ਪ੍ਰਧਾਨ ਰਾਜ ਮਸੀਹ ਲੁਧਿਆਣਾ, ਪ੍ਰਧਾਨ ਮਨੀਰ ਮਸੀਹ, ਪ੍ਰਧਾਨ ਪ੍ਰਭੂ ਮਸੀਹ, ਪ੍ਰਧਾਨ ਸਟੀਫਨ ਮਸੀਹ ਅਤੇ ਹੋਰ ਆਗੂ ਵੱਡੀ ਗਿਣਤੀ ਵਿਚ ਹਾਜ਼ਰ ਰਹੇ |
ਪਿਛਲੀ ਖ਼ਬਰ ਸੁੱਖ ਭੰਡਾਰ ਚਰਚ ਵਡਾਲਾ ਬਾਂਗਰ ਤੋਂ ਅੱਜ ਸ਼ੋਭਾ ਯਾਤਰਾ ਕੱਢੀ ਜਾਵੇਗੀ- ਫਾਦਰ ਮੁਲਖ ਰਾਜੂ ਅਗਲੀ ਖ਼ਬਰ ਨਵ-ਨਿਯੁਕਤ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁਖਵੰਤ ਕੌਰ ਨੂੰ ਨਿੱਕੂ ਬਾਜਵਾ ਪਰਿਵਾਰ ਨੇ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।