20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਕੇ.ਸੀ.ਐਮ. ਹਸਪਤਾਲ ਤੇ ਪੈਟਰੋਲ ਪੰਪ ਤੋਂ ਅੱਗੇ ਸੜਕ ਦੀ ਹਾਲਤ ਖਸਤਾ ਹੋਈ, ਰਾਹਗੀਰ ਪ੍ਰੇਸ਼ਾਨ

ਅਜੀਤ ਡੈਸਕ 22-12-2025
ਤਾਰਾਗੜ੍ਹ, 21 ਦਸੰਬਰ (ਸੋਹਨ ਲਾਲ)- ਤਾਰਾਗੜ੍ਹ ਤੋਂ ਦੀਨਾਨਗਰ ਨੰੂ ਜਾਣ ਵਾਲੀ ਸੜਕ ਕੇ.ਸੀ.ਐਮ. ਹਸਪਤਾਲ ਤੋਂ ਅੱਗੇ ਟੁੱਟੀ ਹੋਣ ਕਾਰਨ ਆਉਣ ਜਾਣ ਵਾਲੇ ਰਾਹਗੀਰਾਂ ਨੰੂ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਆਏ ਦਿਨ ਇਸ ਸੜਕ 'ਤੇ ਕੋਈ ਨਾ ਕੋਈ ਦੁਰਘਟਨਾ ਹੁੰਦੀ ਰਹਿੰਦੀ ਹੈ | ਜਾਣਕਾਰੀ ਦਿੰਦੇ ਹੋਏ ਬਿੰਦੂ ਬਾਲਾ ਸਾਬਕਾ ਸਰਪੰਚ ਪੱਖੋਚੱਕ, ਮਾਸਟਰ ਮਹਿੰਦਰ ਪਾਲ ਪੱਖੋਚੱਕ, ਅਸ਼ਵਨੀ ਕੁਮਾਰ, ਕਮਲ ਕਿਸ਼ੋਰ, ਦੇਵ ਰਾਜ, ਜੁਗਿੰਦਰ ਪਾਲ ਅਤੇ ਜਗੀਰ ਸਿੰਘ ਆਦਿ ਨੇ ਦੱਸਿਆ ਕਿ ਇਹ ਸੜਕ ਕੇ.ਸੀ.ਐਮ. ਹਸਪਤਾਲ ਤੇ ਪੈਟਰੋਲ ਪੰਪ ਅੱਗੇ ਬਹੁਤ ਹੀ ਵੱਡੇ-ਵੱਡੇ ਟੋਏ ਪਏ ਹੋਏ ਹਨ | ਅਸੀਂ ਕਈ ਵਾਰ ਪ੍ਰਸ਼ਾਸਨ ਤੇ ਅਧਿਕਾਰੀ ਨੰੂ ਇਸ ਬਾਰੇ ਜਾਣੂ ਕਰਵਾਇਆ ਹੈ ਪਰ ਇਸ ਵਲੋਂ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ | ਪਿੰਡ ਵਾਸੀਆਂ ਨੇ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਤੋਂ ਮੰਗ ਕੀਤੀ ਹੈ ਕਿ ਕੇ.ਸੀ.ਐਮ. ਹਸਪਤਾਲ ਤੇ ਪੈਟਰੋਲ ਪੰਪ ਤੋਂ ਅੱਗੇ ਟੁੱਟੀ ਹੋਈ ਸੜਕ ਨੰੂ ਜਲਦ ਤੋਂ ਜਲਦ ਬਣਾਇਆ ਜਾਵੇ |
ਪਿਛਲੀ ਖ਼ਬਰ ਸਾਬਕਾ ਡਿਪਟੀ ਸਪੀਕਰ ਦਿਨੇਸ਼ ਬੱਬੂ ਨੇ ਬਲਾਕ ਸੰਮਤੀ ਭਾਜਪਾ ਦੇ ਜੇਤੂ ਮੈਂਬਰਾਂ ਨਾਲ ਮੀਟਿੰਗ ਕੀਤੀ ਅਗਲੀ ਖ਼ਬਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਤੀਆਂ ਲੋਕਾਂ ਨੂੰ ਅਥਾਹ ਸਹੂਲਤਾਂ : ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।