05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਸਿਹਤ ਵਿਭਾਗ ਦੀ ਟੀਮ ਨੇ 21 ਦੁਕਾਨਦਾਰਾਂ ਦੇ ਕੱਟੇ ਚਲਾਨ

ਅਜੀਤ ਡੈਸਕ 24-12-2025
ਸ਼ਾਹਪੁਰ ਕੰਢੀ, 23 ਦਸੰਬਰ (ਰਣਜੀਤ ਸਿੰਘ)-ਸਿਹਤ ਵਿਭਾਗ ਦੀ ਟੀਮ ਵਲੋਂ ਸੀਨੀਅਰ ਡਾਕਟਰ ਡੀ.ਐਨ. ਚੌਧਰੀ ਦੀ ਅਗਵਾਈ ਹੇਠ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਨਾ ਨਾ ਕਰਨ ਵਾਲੇ ਲਗਪਗ 21 ਦੁਕਾਨਦਾਰਾਂ ਦੇ ਚਲਾਨ ਕੱਟ ਕੇ ਨਕਦ ਜੁਰਮਾਨਾ ਵਸੂਲਿਆ | ਡਾਕਟਰ ਡੀ.ਐਨ. ਚੌਧਰੀ ਨੇ ਦੱਸਿਆ ਯੁਕਤ ਸਮਾਨ ਵੇਚਣ ਵਾਲੇ ਦੁਕਾਨਦਾਰ ਕੋਲ ਵਿਭਾਗ ਵਲੋਂ ਜਾਰੀ ਕੀਤਾ ਲਾਇਸੈਂਸ ਹੋਣਾ ਲਾਜ਼ਮੀ ਹੈ | ਲਾਇਸੈਂਸ ਜਾਰੀ ਕਰਦਿਆਂ ਕੁਝ ਲਿਖਤੀ ਰੂਪ ਵਿਚ ਹਦਾਇਤਾਂ ਵੀ ਜਾਰੀ ਕੀਤੀਆਂ ਜਾਂਦੀਆਂ ਹਨ ਕਿ ਕੋਈ ਵੀ ਦੁਕਾਨਦਾਰ 18 ਸਾਲ ਦੀ ਘੱਟ ਉਮਰ ਦੇ ਵਿਅਕਤੀ ਨੰੂ ਤੰਬਾਕੂ ਯੁਕਤ ਸਮਾਨ ਨਹੀਂ ਵੇਚ ਸਕਦਾ | ਹਰੇਕ ਦੁਕਾਨਦਾਰ ਦੁਕਾਨ ਦੇ ਬਾਹਰ ਬੋਰਡ ਲਗਾਏ ਕਿ ਤੰਬਾਕੂ ਦਾ ਸੇਵਨ ਸਿਹਤ ਲਈ ਹਾਨੀਕਾਰਕ ਹੈ | ਕੋਈ ਵੀ ਦੁਕਾਨਦਾਰ ਸਿਗਰਟਾਂ ਦੀ ਡੱਬੀ ਖੁੱਲ੍ਹੀ ਨਹੀਂ ਵੇਚ ਸਕਦਾ | ਜਿਹੜੇ ਦੁਕਾਨਦਾਰ ਹਦਾਇਤਾਂ ਦੀ ਪਾਲਨਾ ਨਹੀਂ ਕਰਦੇ ਉਨ੍ਹਾਂ ਦੇ ਚਲਾਨ ਕੱਟੇ ਗਏ ਹਨ | ਇਸ ਮੌਕੇ ਸੁਮਿਤ, ਬਿਸ਼ਨ ਦਾਸ, ਸਵਿੰਦਰ ਸਿੰਘ ਅਤੇ ਹੋਰ ਸਟਾਫ਼ ਹਾਜ਼ਰ ਸੀ |

ਪਿਛਲੀ ਖ਼ਬਰ ਅੰਤਰ ਜ਼ਿਲ੍ਹਾ ਕਿੱਕ ਬਾਕਸਿੰਗ ਮੁਕਾਬਲੇ 'ਚ ਕਾਂਸੇ ਦਾ ਤਗਮਾ ਜਿੱਤਣ ਵਾਲੀ ਵਿਦਿਆਰਥਣ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਪੈਨੇਸੀਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼ਹੀਦੀ ਸਪਤਾਹ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।