04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਸਟੈਂਡਰਡ ਕਲੱਬ ਮੈਂਟਰਾਂ ਲਈ ਇਕ ਰੋਜ਼ਾ ਰਿਫਰੈਸ਼ਰ ਸਿਖਲਾਈ ਪ੍ਰੋਗਰਾਮ ਕਰਵਾਇਆ <br/>

ਅਜੀਤ ਡੈਸਕ 24-12-2025
ਪਠਾਨਕੋਟ, 23 ਦਸੰਬਰ (ਸੰਧੂ)-ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (ਬੀ.ਆਈ.ਐਸ.), ਜੰਮੂ ਅਤੇ ਕਸ਼ਮੀਰ ਬਰਾਂਚ ਆਫ਼ਿਸ (ਜੇ.ਕੇ.ਬੀ.ਓ.) ਨੇ ਪਠਾਨਕੋਟ ਵਿਖੇ ਪਠਾਨਕੋਟ ਅਤੇ ਗੁਰਦਾਸਪੁਰ ਜ਼ਿਲਿ੍ਹਆਂ ਦੇ ਸਟੈਂਡਰਡ ਕਲੱਬ ਸਕੂਲਾਂ ਦੇ ਮੈਂਟਰਾਂ ਲਈ ਇਕ-ਰੋਜ਼ਾ ਰਿਫਰੈਸ਼ਰ ਸਿਖਲਾਈ ਪ੍ਰੋਗਰਾਮ ਦਾ ਸਫਲਤਾ ਪੂਰਵਕ ਆਯੋਜਨ ਕੀਤਾ | ਪ੍ਰੋਗਰਾਮ ਵਿਚ 50 ਤੋਂ ਵੱਧ ਮੈਂਟਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ, ਜੋ ਕਿ ਸਕੂਲ ਪੱਧਰ 'ਤੇ ਗੁਣਵੱਤਾ ਜਾਗਰੂਕਤਾ, ਮਾਨਕੀਕਰਨ ਅਤੇ ਵਿਗਿਆਨਕ ਸੁਭਾਅ ਨੂੰ ਮਜ਼ਬੂਤ ਕਰਨ ਲਈ ਬੀ.ਆਈ.ਐਸ. ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦਾ ਹੈ | ਪ੍ਰੋਗਰਾਮ ਦੀ ਸ਼ੁਰੂਆਤ ਬੀ.ਆਈ.ਐਸ.-ਜੇ.ਕੇ.ਬੀ.ਓ. ਦੇ ਡਾਇਰੈਕਟਰ ਅਤੇ ਮੁਖੀ ਤਿਲਕ ਰਾਜ ਦੇ ਸਵਾਗਤੀ ਭਾਸ਼ਣ ਨਾਲ ਹੋਈ | ਉਨ੍ਹਾਂ ਨੇ ਸਕੂਲੀ ਵਿਦਿਆਰਥੀਆਂ ਵਿਚ ਗੁਣਵੱਤਾ ਜਾਗਰੂਕਤਾ, ਵਿਗਿਆਨਕ ਸੁਭਾਅ ਅਤੇ ਜ਼ਿੰਮੇਵਾਰ ਖਪਤਕਾਰ ਵਿਵਹਾਰ ਨੂੰ ਵਿਕਸਿਤ ਕਰਨ ਵਿਚ ਸਟੈਂਡਰਡ ਕਲੱਬਾਂ ਦੀ ਮਹੱਤਵਪੂਰਨ ਭੂਮਿਕਾ 'ਤੇ ਚਾਨਣਾ ਪਾਇਆ | ਬੀ.ਆਈ.ਐਸ.-ਜੇ.ਕੇ.ਬੀ.ਓ. ਦੇ ਸਟੈਂਡਰਡਜ਼ ਪ੍ਰਮੋਸ਼ਨ ਅਫ਼ਸਰ ਆਸ਼ੀਸ਼ ਕੁਮਾਰ ਦਿਵੇਦੀ ਨੇ ਬੀ.ਆਈ.ਐਸ. ਦੀਆਂ ਵੱਖ-ਵੱਖ ਗਤੀਵਿਧੀਆਂ 'ਤੇ ਇਕ ਵਿਆਪਕ ਪੇਸ਼ਕਾਰੀ ਦਿੱਤੀ | ਸਮਾਗਮ ਦੌਰਾਨ ਜੀਵਨ ਜੋਤੀ, ਮੈਂਟਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਆ, ਪਠਾਨਕੋਟ ਨੂੰ ਉਨ੍ਹਾਂ ਦੇ ਨਿਰੰਤਰ ਮਾਰਗ ਦਰਸ਼ਨ ਅਤੇ ਯਤਨਾਂ ਲਈ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਰੇਣੂਕਾ ਮਹਾਜਨ, ਮੈਂਟਰ, ਸ਼ਹੀਦ ਕੈਪਟਨ ਅਰੁਣ ਸਿੰਘ ਜਸਰੋਟੀਆ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਸੁਜਾਨਪੁਰ, ਪਠਾਨਕੋਟ ਨੂੰ ਆਨਲਾਈਨ ਕੁਇਜ਼ ਵਿਚ ਵੱਧ ਤੋਂ ਵੱਧ ਵਿਦਿਆਰਥੀਆਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਸਨਮਾਨਿਤ ਕੀਤਾ ਗਿਆ | ਰਾਜੇਸ਼ਵਰ ਸਲਾਰੀਆ, ਸਾਬਕਾ ਡਿਪਟੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਅਤੇ ਰਿਸੋਰਸ ਪਰਸਨ, ਬੀ.ਆਈ.ਐਸ.-ਜੇ.ਕੇ.ਬੀ.ਓ. ਨੇ ਆਉਣ ਵਾਲੇ ਮਹੀਨਿਆਂ ਵਿਚ ਹੋਣ ਵਾਲੇ ਰਾਸ਼ਟਰੀ ਪੱਧਰ ਦੇ ਆਨਲਾਈਨ ਕੁਇਜ਼ 'ਤੇ ਇਕ ਵਿਸਤਰਿਤ ਅਤੇ ਦਿਲਚਸਪ ਤਕਨੀਕੀ ਸੈਸ਼ਨ ਦਾ ਸੰਚਾਲਨ ਕੀਤਾ | ਇਸ ਮੌਕੇ ਗੁਰਦਾਸਪੁਰ ਤੋਂ ਭਗਵੰਤ ਸਿੰਘ ਵੀ ਮੌਜੂਦ ਸਨ |

ਪਿਛਲੀ ਖ਼ਬਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਲੋਕਾਂ ਨੂੰ ਮਿਲੇਗਾ ਵੱਡਾ ਫਾਇਦਾ-ਆਗੂ <br/> ਅਗਲੀ ਖ਼ਬਰ ਪੁਲਿਸ ਦੀ ਨਵੀਂ ਪਹਿਲ ਕਦਮੀ, ਠੰਢ 'ਚ ਵਾਹਨ ਚਲਾਉਣ ਵਾਲਿਆਂ ਨੂੰ ਵੰਡੇ ਦਸਤਾਨੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।