04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਵੈਟਰਨਰੀ ਡਾਕਟਰਾਂ ਵਲੋਂ ਮੰਗਾਂ ਨੂੰ ਲੈ ਕੇ ਸੇਵਾਵਾਂ ਠੱਪ <br/>

ਅਜੀਤ ਡੈਸਕ 24-12-2025
ਬਟਾਲਾ, 23 ਦਸੰਬਰ (ਸਤਿੰਦਰ ਸਿੰਘ)-ਜੁਆਇੰਟ ਐਕਸ਼ਨ ਕਮੇਟੀ ਆਫ ਵੈਟਸ ਫਾਰ ਪੇਅ ਪੈਰਿਟੀ ਦੇ ਸੱਦੇ 'ਤੇ ਜ਼ਿਲ੍ਹਾ ਗੁਰਦਾਸਪੁਰ ਦੇ ਵੈਟਰਨਰੀ ਡਾਕਟਰਾਂ ਵਲੋਂ ਪਸ਼ੂ ਪਾਲਣ ਵਿਭਾਗ ਦੀਆਂ ਵੈਟਰਨਰੀ ਸੇਵਾਵਾਂ ਨੂੰ ਮੁਕੰਮਲ ਰੂਪ ਵਿਚ ਰੋਕ ਦਿੱਤਾ ਗਿਆ | ਜ਼ਿਲ੍ਹੇ ਵਿਚ ਸਾਰੀਆਂ ਵੈਟਰਨਰੀ ਸੇਵਾਵਾਂ ਠੱਪ ਰਹੀਆਂ | ਅੱਜ ਪਹਿਲੇ ਦਿਨ ਸੂਬੇ ਦੇ ਵੈਟਰਨਰੀ ਡਾਕਟਰਾਂ ਨੇ ਆਪੋ-ਆਪਣੇ ਜ਼ਿਲਿ੍ਹਆਂ ਦੇ ਪੋਲੀਕਲੀਨਿਕਾਂ ਵਿਖੇ ਇਕੱਠੇ ਹੋ ਕੇ ਸਰਕਾਰ ਦੇ ਬੇਰੁਖੀ ਵਾਲੇ ਰਵੱਈਏ ਖਿਲਾਫ਼ ਨਾਅਰੇਬਾਜ਼ੀ ਕੀਤੀ ਤੇ ਜਾਰੀ ਕੀਤੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ | ਇਸ ਮੌਕੇ ਡਾਕਟਰਾਂ ਨੇ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਨੂੰ ਉਨ੍ਹਾਂ ਦੀਆਂ ਮੰਗਾਂ ਵੱਲ ਨਿੱਜੀ ਪੱਧਰ 'ਤੇ ਦਖਲ ਦੇ ਕੇ ਪਹਿਲ ਦੇ ਆਧਾਰ 'ਤੇ ਹੱਲ ਕਰਨਾ ਚਾਹੀਦਾ ਹੈ | ਧਰਨੇ ਵਿਚ ਡਾ. ਮੰਜੇਸ਼ ਸ਼ਰਮਾ, ਡਾ. ਜਤਿੰਦਰ ਜੋਤੀ, ਡਾ. ਵਿਕਾਸ ਮਹਿਤਾ, ਡਾ. ਮੁਨੀਸ਼ ਜੁਲਕਾ, ਡਾ. ਸੁਮਿਤ ਸਿਆਲ, ਡਾ. ਨੀਲਮ, ਡਾ. ਚਰਨਜੀਵ, ਡਾ. ਨੇਹਾ, ਡਾ. ਚੇਤਨ, ਡਾ. ਸਹਿਲਦੀਪ ਸਿੰਘ, ਡਾ. ਸਨੇਹਦੀਪ, ਡਾ. ਪੁਨੀਤ, ਡਾ. ਮਹਿਕ, ਡਾ. ਕੁਨਾਲ, ਡਾ. ਰੀਤੂ ਆਦਿ ਵਲੋਂ ਸੰਬੋਧਨ ਕੀਤਾ ਗਿਆ |

ਪਿਛਲੀ ਖ਼ਬਰ 28.66 ਗ੍ਰਾਮ ਹੈਰੋਇਨ ਸਮੇਤ ਇਕ ਨੌਜਵਾਨ ਤੇ ਇਕ ਮਹਿਲਾ ਗਿ੍ਫ਼ਤਾਰ <br/> ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਜਥੇਦਾਰ ਜੁਗਰਾਜ ਸਿੰਘ ਲਾਲੇਨੰਗਲ ਨੂੰ ਹਲਕਾ ਇੰਚਾਰਜ਼ ਥਾਪਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।