03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਜ਼ੋਨ ਪੰਜਗਰਾਈਆਂ ਤੋਂ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਅਮਨਦੀਪ ਕੌਰ ਦੇ ਜਿੱਤਣ 'ਤੇ ਖੁਸ਼ੀ ਮਨਾਈ <br/>

ਅਜੀਤ ਡੈਸਕ 24-12-2025
ਊਧਨਵਾਲ, 23 ਦਸੰਬਰ (ਪਰਗਟ ਸਿੰਘ)-ਜ਼ੋਨ ਪੰਜਗਰਾਈਆਂ ਤੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਬੀਬੀ ਅਮਨਦੀਪ ਕੌਰ ਪਤਨੀ ਸਰਪੰਚ ਦਵਿੰਦਰ ਸਿੰਘ ਮਿਸ਼ਰਪੁਰਾ ਦੇ ਜਿੱਤਣ ਦੀ ਖੁਸ਼ੀ ਪਿੰਡ ਦਈਆ ਦੇ ਸਰਪੰਚ ਮਨਦੀਪ ਸਿੰਘ ਅਤੇ ਇਲਾਕੇ ਦੇ ਸਰਪੰਚਾਂ ਤੇ ਮੁਹਤਬਰਾਂ ਨੇ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ | ਸਰਪੰਚ ਮਨਦੀਪ ਸਿੰਘ ਨੇ ਦੱਸਿਆ ਕਿ ਗਿਣਤੀ ਦੌਰਾਨ ਸਭ ਤੋਂ ਪਹਿਲਾਂ ਮੇਰੇ ਪਿੰਡ ਦਈਆ ਦਾ ਡੱਬਾ ਖੱੁਲਿਆ ਤੇ ਵੋਟਾਂ ਦੀ ਲੀਡ ਸ਼ੁਰੂ ਵਿਚ ਹੀ ਬਣ ਗਈ, ਜੋ ਕਿ ਜਿੱਤ ਦਾ ਮੁੱਢ ਬਣ ਗਿਆ | ਬੀਬੀ ਅਮਨਦੀਪ ਦਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਣਨ 'ਤੇ ਸਰਪੰਚ ਮਨਦੀਪ ਸਿੰਘ ਅਤੇ ਸਾਥੀ ਸਰਪੰਚਾਂ ਨੇ ਲੱਡੂ ਵੰਡ ਕੇ ਸਾਰਿਆਂ ਨਾਲ ਖੁਸ਼ੀ ਸਾਂਝੀ ਕੀਤੀ | ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਮਨਦੀਪ ਕੌਰ ਅਤੇ ਸਰਪੰਚ ਦਵਿੰਦਰ ਸਿੰਘ ਨੇ ਸਰਪੰਚ ਮਨਦੀਪ ਸਿੰਘ ਸਮੁੱਚੇ ਵੋਟਰਾਂ-ਸਪੋਰਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਸਰਪੰਚ ਮਨਦੀਪ ਸਿੰਘ ਦਈਆ, ਸਰਪੰਚ ਸਾਹਿਬ ਸਿੰਘ ਘੱਸ, ਸਰਪੰਚ ਹਰਪ੍ਰੀਤ ਸਿੰਘ ਥਰੀਏਵਾਲ, ਸਰਪੰਚ ਅੰਮਿ੍ਤਪਾਲ ਸਿੰਘ ਕਲੇਰ, ਸਰਪੰਚ ਜਗਜੀਵਨ ਸਿੰਘ ਅਰਾਈਆਂਵਾਲ, ਸਰਪੰਚ ਗੁਰਮੀਤ ਸਿੰਘ ਹਰਦਾਨ, ਸਰਪੰਚ ਹੈਪੀ ਬਰਿਆਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸ੍ਰੀ ਬਾਵਾ ਲਾਲ ਜੀ ਦੇ ਜਨਮ ਦਿਨ ਨੂੰ ਸਮਰਪਿਤ ਸ਼ੋਭਾ ਯਾਤਰਾ 11 ਜਨਵਰੀ ਨੂੰ -ਸੇਵਾਦਾਰ <br/> ਅਗਲੀ ਖ਼ਬਰ ਕੈਪਟਨ ਕੁਲਵਿੰਦਰ ਸਿੰਘ ਨੇ ਵੋਟਰਾਂ ਦਾ ਧੰਨਵਾਦ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।