08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਕ੍ਰਿਸਮਸ ਮੌਕੇ ਫਤਹਿਨੰਗਲ ਵਿਖੇ ਕਰਵਾਏ ਸਮਾਗਮ ਦੀ ਪ੍ਰੋ. ਹਰਮਨਦੀਪ ਸਿੰਘ ਵਲੋਂ ਸ਼ੁਰੂਆਤ

ਅਜੀਤ ਡੈਸਕ 26-12-2025
ਬਟਾਲਾ, 25 ਦਸੰਬਰ (ਸਤਿੰਦਰ ਸਿੰਘ)- ਕ੍ਰਿਸਮਸ ਦੇ ਪਾਵਨ ਤਿਉਹਾਰ ਮੌਕੇ ਪਿੰਡ ਫਤੇਹਨੰਗਲ (ਧਾਰੀਵਾਲ) ਵਿਚ ਕਿ੍ਸ਼ਚਨ ਯੂਥ ਡਰਾਮਾਟਿਕ ਕਲੱਬ ਵਲੋਂ ਇਕ ਵਿਸ਼ੇਸ਼ ਸਮਾਗਮ ਦਾ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਰਿਬਨ ਕੱਟ ਕੇ ਪ੍ਰੋ. ਹਰਮਨਦੀਪ ਸਿੰਘ ਨੇ ਕੀਤੀ | ਇਸ ਮੌਕੇ ਪ੍ਰੋ. ਹਰਮਨਦੀਪ ਸਿੰਘ ਨੇ ਪ੍ਰਭੂ ਯਿਸੂ ਮਸੀਹ ਦੇ ਉਪਦੇਸ਼ਾਂ ਬਾਰੇ ਵਿਚਾਰ ਸਾਂਝੇ ਕਰਦੇ ਹੋਏ ਪਿਆਰ, ਸ਼ਾਂਤੀ, ਸੇਵਾ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ ਤੇ ਹਾਜ਼ਰ ਦਰਸ਼ਕਾਂ ਨੂੰ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਯਿਸੂ ਮਸੀਹ ਦੇ ਉਪਦੇਸ਼ ਅੱਜ ਵੀ ਸਮਾਜ ਨੂੰ ਸਹੀ ਦਿਸ਼ਾ ਦਿਖਾਉਂਦੇ ਹਨ ਤੇ ਮਨੁੱਖਤਾ ਦੀ ਭਲਾਈ ਲਈ ਪ੍ਰੇਰਨਾਸ੍ਰੋਤ ਹਨ | ਇਸ ਮੌਕੇ ਬੰਟੀ ਫਤੇਹਨੰਗਲ, ਪ੍ਰੇਮ ਫਤੇਹਨੰਗਲ, ਅਮਾਨਤ ਤੇ ਦੀਪਾ ਗਿੱਲ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ | ਸਮਾਗਮ ਸੁਹਾਵਣੇ ਤੇ ਧਾਰਮਿਕ ਮਾਹੌਲ 'ਚ ਸਮਾਪਤ ਹੋਇਆ |
ਪਿਛਲੀ ਖ਼ਬਰ ਪ੍ਰਤਾਪ ਸਿੰਘ ਬਾਜਵਾ ਨੇ ਜੇਤੂ ਰਹੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰਾਂ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਕੇਂਦਰ ਸਰਕਾਰ ਮਨਰੇਗਾ ਦਾ ਨਾਂਅ ਬਦਲਣ ਦੀ ਥਾਂ ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰੇ - ਗੌਤਮ ਸੇਠ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।