24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਅਜੀਤ ਡੈਸਕ 28-12-2025
ਗੁਰਦਾਸਪੁਰ, 27 ਦਸੰਬਰ (ਚੱਕਰਾਜਾ) - ਮਾਤਾ ਗੁਜਰੀ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਪਿੰਡ ਆਲੇਚੱਕ ਤੇ ਸੰਗਤਾਂ ਦੇ ਸਹਿਯੋਗ ਨਾਲ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਦਾ ਵੱਖ-ਵੱਖ ਪਿੰਡਾਂ ਦੀ ਸੰਗਤਾਂ ਵਲੋਂ ਭਰਵਾ ਸਵਾਗਤ ਕੀਤਾ ਗਿਆ | ਇਸ ਦੌਰਾਨ ਗਤਕਾ ਪਾਰਟੀਆਂ ਵਲੋਂ ਗਤਕੇ ਦੇ ਜੌਹਰ ਵੀ ਦਿਖਾਏ ਗਏ | ਨਗਰ ਕੀਰਤਨ ਦਾ ਪਿੰਡ ਆਲੇਚੱਕ ਦੇ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਪਿੰਡ ਦਿਓਲ, ਕਾਲਾ ਨੰਗਲ, ਹੇਮਰਾਜਪੁਰ, ਬਥਵਾਲਾ, ਗੁਰਦੁਆਰਾ ਸੰਗਤਪੁਰਾ, ਹੱਲਾ, ਗਿੱਦੜ ਪਿੰਡੀ, ਬਰਨਾਲਾ, ਸਾਧੂਚੱਕ, ਭੁੱਕਰਾ ਦੀਆਂ ਸੰਗਤਾਂ ਵਲੋਂ ਭਰਵਾ ਸਵਾਗਤ ਕੀਤਾ ਗਿਆ | ਇਸ ਮੌਕੇ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ 28 ਦਸੰਬਰ ਨੂੰ ਸ਼ਰਧਾ ਭਾਵਨਾ ਨਾਲ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਜਿਸ ਵਿਚ ਪ੍ਰਚਾਰਕ ਭਾਈ ਲਖਬੀਰ ਸਿੰਘ ਤੇ ਢਾਡੀ ਜਥਾ ਗਿਆਨੀ ਜਗਦੀਸ਼ ਸਿੰਘ ਵਡਾਲਾ ਸੰਗਤਾਂ ਨੂੰ ਨਿਹਾਲ ਕਰਨਗੇ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਮਨਦੀਪ ਸਿੰਘ, ਤਰਲੋਕ ਸਿੰਘ, ਕਸ਼ਮੀਰ ਸਿੰਘ, ਨਰਿੰਦਰ ਸਿੰਘ, ਨਿਰਮਲ ਸਿੰਘ, ਸਾਬਕਾ ਸਰਪੰਚ ਕੁਲਵੰਤ ਸਿੰਘ, ਹਰਪਾਲ ਸਿੰਘ, ਮੌਜੂਦਾ ਸਰਪੰਚ ਤੇਜਬੀਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ 'ਚ ਪੈਨਸ਼ਨਰਾਂ ਦੀਆਂ ਮੰਗਾਂ ਲਾਗੂ ਕੀਤੀਆਂ ਜਾਣ-ਸੁਰਿੰਦਰ ਪੱਪੂ ਅਗਲੀ ਖ਼ਬਰ 'ਸਿੱਖੀ ਸੇਵਾ ਮਿਸ਼ਨ ਯੂ.ਕੇ'. ਵਲੋਂ ਲਗਾਏ ਗਏ ਅੱਖਾਂ ਦੇ ਕੈਂਪ ਦੌਰਾਨ 120 ਮਰੀਜ਼ਾਂ ਦੀ ਜਾਂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।