27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਪਿੰਡ ਫੇਰੋਚੇਚੀ ਦੇ 2 ਟਿਊਬਵੈੱਲ ਟਰਾਂਸਫ਼ਾਰਮਰਾਂ 'ਚੋਂ ਤੇਲ ਚੋਰੀ

ਅਜੀਤ ਡੈਸਕ 28-12-2025
ਭੈਣੀ ਮੀਆਂ ਖਾਂ , 27 ਦਸੰਬਰ (ਜਸਬੀਰ ਸਿੰਘ ਬਾਜਵਾ)- ਸਥਾਨਕ ਥਾਣੇ ਅਧੀਨ ਪੈਂਦੇ ਪਿੰਡ ਫੇਰੋਚੇਚੀ ਵਿਖੇ ਬੀਤੀ ਰਾਤ 2 ਟਰਾਂਸਫ਼ਰਮਰਾਂ ਦਾ ਤੇਲ ਚੋਰੀ ਹੋ ਗਿਆ | ਇਸ ਸੰਬੰਧੀ ਪਾਵਰਕਾਮ ਦੇ ਸੇਵਾ-ਮੁਕਤ ਜੇ.ਈ. ਸਤਨਾਮ ਸਿੰਘ ਤੇ ਕਿਸਾਨ ਕਰਨੈਲ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੇ ਟਿਊਬਵੈੱਲਾਂ ਦੇ ਟਰਾਂਸਫ਼ਾਰਮਰਾਂ ਦਾ ਤੇਲ ਚੋਰੀ ਹੋ ਗਿਆ ਹੈ | ਉਹ ਇਸ ਘਟਨਾ ਕਾਰਨ ਫਿਰ ਤੋਂ ਡਰ ਮਹਿਸੂਸ ਕਰ ਰਹੇ ਹਨ ਕਿ ਜਦੋਂ ਵੀ ਇਹ ਚੋਰ ਗਰੋਹ ਉਨ੍ਹਾਂ ਦੇ ਖੇਤਰ 'ਚ ਸਰਗਰਮ ਹੁੰਦਾ ਹੈ ਤਾਂ ਰੋਜ਼ਾਨਾਂ ਹੀ 5-6 ਟਰਾਂਸਫ਼ਾਰਮਰਾਂ ਦਾ ਤੇਲ ਚੋਰੀ ਕਰਨ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦਾ ਹੈ | ਬੀਤੇ ਮਹੀਨੇ ਵਿਚ ਵੀ ਕਿਸਾਨਾਂ ਦੇ ਸੈਂਕੜੇ ਟਰਾਂਸਫ਼ਾਰਮਰਾਂ ਦਾ ਤੇਲ ਚੋਰੀ ਹੋ ਚੁੱਕਾ ਹੈ | ਉਹ ਅਜਿਹੀਆਂ ਘਟਨਾਵਾਂ ਦੀ ਪੁਲਿਸ ਨੂੰ ਸ਼ਿਕਾਇਤ ਕਰਨਾ ਵੀ ਉਹ ਮੁਨਾਸਿਬ ਨਹੀਂ ਸਮਝਦੇ, ਕਿਉਂਕਿ ਅਜੇ ਤੱਕ ਇਸ ਕਾਰਵਾਈ ਨੂੰ ਰੋਕਣ ਲਈ ਲੋੜੀਂਦੇ ਕਦਮ ਨਹੀਂ ਚੁੱਕੇ ਜਾ ਸਕੇ | ਇਸ ਦੀ ਸ਼ਿਕਾਇਤ ਕਰਨ ਵਾਲਿਆਂ ਵਿਚ ਸਰਪੰਚ ਸਤਨਾਮ ਸਿੰਘ ਸੋਨੀ, ਨੰਬਰਦਾਰ ਸੁਰੇਸ਼ ਸਿੰਘ, ਨੰਬਰਦਾਰ ਜੋਗਾ ਸਿੰਘ, ਪੰਚ ਸਰਫ ਰਾਮ, ਬਾਬਾ ਤਰਸੇਮ ਸਿੰਘ ਆਦਿ ਸ਼ਾਮਿਲ ਸਨ | ਇਸ ਮਾਮਲੇ ਸੰਬੰਧੀ ਥਾਣਾ ਮੁਖੀ ਐਸ.ਆਈ. ਦਵਿੰਦਰ ਸਿੰਘ ਨੇ ਪੱਖ ਦੱਸਦਿਆਂ ਕਿਹਾ ਕਿ ਉਹ ਰਾਤ ਸਮੇਂ ਖੁਦ ਇਲਾਕੇ 'ਚ ਗਸ਼ਤ ਵਧਾਉਣਗੇ ਅਤੇ ਚੋਰ ਗਰੋਹ ਉੱਤੇ ਕਾਬੂ ਪਾਉਣ ਲਈ ਹਰ ਹਰਬਾ ਵਰਤਿਆ ਜਾਵੇਗਾ |
ਪਿਛਲੀ ਖ਼ਬਰ ਗੁਰਦਾਸਪੁਰ ਸ਼ਹਿਰ ਅੰਦਰ ਵਿਗੜੀ ਕਾਨੰੂਨ ਵਿਵਸਥਾ, ਦੋ ਦਿਨਾਂ 'ਚ ਦੂਜੀ ਵਾਰ ਚੱਲੀਆਂ ਇਮੀਗ੍ਰੇਸ਼ਨ ਸੈਂਟਰ 'ਤੇ ਗੋਲੀਆਂ ਅਗਲੀ ਖ਼ਬਰ ਮੁਸਲਿਮ ਜਮਾਤ ਅਹਿਮਦੀਆ ਦੇ ਅੰਤਰਰਾਸ਼ਟਰੀ ਜਲਸਾ ਸਾਲਾਨਾ ਦੇ ਦੂਜੇ ਦਿਨ ਸਰਬ ਧਰਮ ਸੰਮੇਲਨ ਹੋਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।