28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਸ਼ੋਭਾ ਯਾਤਰਾ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ : ਬਾਊ ਜਗਦੀਸ਼ ਰਾਜ, ਪ੍ਰਧਾਨ ਪਰਮਸੁਨੀਲ ਲੱਡੂ

ਅਜੀਤ ਡੈਸਕ 28-12-2025
ਧਿਆਨਪੁਰ, 27 ਦਸੰਬਰ (ਕੁਲਦੀਪ ਸਿੰਘ ਸੋਨੂੰ)- ਮਹਾਨ ਤਪੱਸਵੀ ਸ੍ਰੀ ਬਾਵਾ ਲਾਲ ਦੇ ਪਾਵਨ ਜਨਮ ਦਿਵਸ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ 20 ਜਨਵਰੀ ਨੂੰ ਪੂਜਨੀਕ ਮਹੰਤ ਸ੍ਰੀ ਸ੍ਰੀ 1008 ਪੀਠਾਦਿਵੇਸ਼ਰ ਸ੍ਰੀ ਰਾਮ ਸੁੰਦਰ ਦਾਸ ਦੇਵ ਅਚਾਰੀਆ ਦੇ ਆਸ਼ੀਰਵਾਦ ਤੇ ਪੂਜਨੀਕ ਮਹੰਤ ਗੋਪਾਲ ਦਾਸ ਦੀ ਅਗਵਾਈ ਵਿਚ ਮੰਦਰ ਸ੍ਰੀ ਬਾਵਾ ਲਾਲ ਦੇ ਪ੍ਰਬੰਧਾਂ ਹੇਠ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ | ਮੰਦਰ ਦੇ ਮੁੱਖ ਸੇਵਾਦਾਰ ਬਾਊ ਜਗਦੀਸ਼ ਰਾਜ, ਪ੍ਰਧਾਨ ਪਰਮਸੁਨੀਲ ਸਿੰਘ ਲੱਡੂ ਧਿਆਨਪੁਰ, ਪ੍ਰਧਾਨ ਵਿਜੇ ਸੋਨੀ ਮੋਹਲੋਵਾਲੀ ਤੇ ਐਮ.ਡੀ. ਅਸ਼ਵਨੀ ਸ਼ਰਮਾ ਧਿਆਨਪੁਰ ਨੇ ਦੱਸਿਆ ਕਿ ਇਸ ਵਾਰ ਸ਼ੋਭਾ ਯਾਤਰਾ 11 ਜਨਵਰੀ ਨੂੰ ਧਿਆਨਪੁਰ ਧਾਮ ਤੋਂ ਸਵੇਰੇ 7 ਵਜੇ ਸ਼ੁਰੂ ਹੋ ਕਿ ਮੰਦਰ ਸ੍ਰੀ ਬਾਵਾ ਲਾਲ ਵਿਖੇ ਸਮਾਪਤ ਹੋਵੇਗੀ, ਜਿਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ ਅਤੇ ਸਾਰੇ ਸੇਵਾਦਾਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ | ਸੇਵਾਦਾਰਾਂ ਨੇ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਸਿਰਫ ਟਰੈਕਟਰ-ਟਰਾਲੀਆਂ ਦੇ ਨੰਬਰ ਹੀ ਲੱਗਣਗੇ, ਇਸ ਤੋਂ ਇਲਾਵਾ ਕੋਈ ਵੀ ਵਿਅਕਤੀ ਨਸ਼ਾ ਕਰ ਕੇ ਇਸ ਪਾਵਨ ਜੋੜ ਮੇਲੇ ਵਿਚ ਨਾ ਆਵੇ | ਟਰੈਕਟਰ-ਟਰਾਲੀਆਂ ਦੇ ਨੰਬਰ ਲੈਣ ਲਈ ਪ੍ਰਧਾਨ ਪਰਮਸੁਨੀਲ ਸਿੰਘ ਲੱਡੂ ਧਿਆਨਪੁਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ |
ਪਿਛਲੀ ਖ਼ਬਰ ਪਿੰਡ ਪੰਡੋਰੀ ਦੇ 16 ਸਾਲਾ ਵਿਦਿਆਰਥੀ ਨੇ 26ਵੀਂ ਪੰਜਾਬ ਸਪੈਸ਼ਲ ਉਲੰਪਿਕ 'ਚ ਜਿੱਤਿਆ ਸੋਨੇ ਦਾ ਤਗਮਾ ਅਗਲੀ ਖ਼ਬਰ ਸ਼ਹੀਦ ਭਾਈ ਸੁੱਖਾ ਸਿੰਘ-ਮਹਿਤਾਬ ਸਿੰਘ ਟਰੱਸਟ ਨੇ ਲੰਗਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।