31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਜ਼ਿਲ੍ਹਾ ਪ੍ਰੀਸ਼ਦ ਮੈਂਬਰ ਐਡਵੋਕੇਟ ਸੁੱਚਾ ਸਿੰਘ ਮੁਲਤਾਨੀ ਤੇ ਬਲਾਕ ਸੰਮਤੀ ਮੈਂਬਰ ਵਜ਼ੀਰ ਸਿੰਘ ਦਾ ਭਰਵਾਂ ਸਵਾਗਤ

ਅਜੀਤ ਡੈਸਕ 31-12-2025
ਗੁਰਦਾਸਪੁਰ, 30 ਦਸੰਬਰ (ਅਸ਼ੋਕ ਸ਼ਰਮਾ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਵਧੀਆ ਕਾਰਗੁਜ਼ਾਰੀ ਰਹੀ ਹੈ | ਜਦੋਂ ਕਿ ਐਡਵੋਕੇਟ ਸੁੱਚਾ ਸਿੰਘ ਮੁਲਤਾਨੀ ਨੇ ਜ਼ਿਲ੍ਹੇ ਭਰ ਵਿਚ ਸਭ ਤੋਂ ਵੱਧ ਵੋਟਾਂ ਲੈ ਕੇ ਮਾਣ ਹਾਸਲ ਕੀਤਾ ਹੈ | ਜਿਸ ਦੀ ਹਰ ਵਰਗ ਪ੍ਰਸੰਸਾ ਕਰ ਰਿਹਾ ਹੈ ਅਤੇ ਉਨ੍ਹਾਂ ਦਾ ਇਲਾਕੇ ਅੰਦਰ ਥਾਂ ਥਾਂ 'ਤੇ ਸਨਮਾਨ ਹੋ ਰਿਹਾ ਹੈ | ਐਡਵੋਕੇਟ ਸੁੱਚਾ ਸਿੰਘ ਮੁਲਤਾਨੀ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਣਨ ਤੋਂ ਬਾਅਦ ਸ਼ਿਵ ਮੰਦਿਰ ਨਵਾਂ ਸ਼ਾਲਾ ਵਿਖੇ ਨਤਮਸਤਕ ਹੋਣ 'ਤੇ ਉਨ੍ਹਾਂ ਦਾ ਸ਼ਿਵ ਮੰਦਿਰ ਕਮੇਟੀ ਵਲੋਂ ਸਿਰੋਪਾ ਪਾ ਕੇ ਭਰਵਾਂ ਸਵਾਗਤ ਕੀਤਾ ਗਿਆ | ਉਨ੍ਹਾਂ ਕਿਹਾ ਕਿ ਚਾਵਾ ਜ਼ੋਨ ਤੋਂ ਬਲਾਕ ਸੰਮਤੀ ਮੈਂਬਰ ਨੰਬਰਦਾਰ ਵਜ਼ੀਰ ਸਿੰਘ ਨੰੂ ਲੋਕਾਂ ਨੇ ਭਰਵਾਂ ਫਤਵਾਂ ਦੇ ਕੇ ਕਾਫ਼ੀ ਵੋਟਾਂ ਨਾਲ ਜਿੱਤ ਦਰਜ ਕਰਵਾਈ ਅਤੇ ਉਨ੍ਹਾਂ ਨੰੂ ਵੀ ਸਨਮਾਨਿਤ ਕੀਤਾ ਗਿਆ | ਐਡਵੋਕੇਟ ਮੁਲਤਾਨੀ ਨੇ ਕਿਹਾ ਕਿ ਜੋ ਜ਼ਿੰਮੇਵਾਰੀ ਉਨ੍ਹਾਂ ਨੰੂ ਮਿਲੀ ਹੈ, ਉਸ ਨੰੂ ਤਨਦੇਹੀ ਨਾਲ ਨਿਭਾਉਣ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਇਲਾਕੇ ਦੇ ਵਿਕਾਸ ਨੰੂ ਤਰਜੀਹ ਦਿੱਤੀ ਜਾਵੇਗੀ | ਐਡਵੋਕੇਟ ਮੁਲਤਾਨੀ ਤੇ ਨੰਬਰਦਾਰ ਵਜ਼ੀਰ ਸਿੰਘ ਦਾ ਸਵਾਗਤ ਕਰਨ ਵਾਲਿਆਂ ਵਿਚ ਕੈਪਟਨ ਰਾਮ ਸਿੰਘ, ਪ੍ਰਧਾਨ ਮੋਹਣ ਲਾਲ, ਹਰਦਿਆਲ ਸ਼ਰਮਾ, ਠਾਕੁਰ ਸ਼ਮਸ਼ੇਰ ਸਿੰਘ, ਪੰਚ ਉਂਕਾਰ ਸਿੰਘ, ਠਾਕੁਰ ਬਲਵੀਰ ਸਿੰਘ, ਠਾਕੁਰ ਰਮੇਲ ਲਾਲ, ਠਾਕੁਰ ਕਮਲ ਸਿੰਘ, ਠਾਕੁਰ ਜਗਦੀਸ਼ ਸਿੰਘ, ਬਲਜੀਤ ਸਿੰਘ, ਕੈਪਟਨ ਜਸਵੀਰ ਸਿੰਘ, ਤੀਰਥ ਸਿੰਘ, ਕੈਪਟਨ ਜਸਵਿੰਦਰ ਸਿੰਘ ਤੋਂ ਇਲਾਵਾ ਲਾਡੀ ਸੈਣੀ ਟਾਲ ਵਾਲਾ ਨਵਾਂ ਸ਼ਾਲਾ ਤੇ ਪਿੰਡ ਦੀਆਂ ਮੋਹਤਬਰ ਔਰਤਾਂ ਵੀ ਸ਼ਾਮਿਲ ਸਨ | ਇਸ ਮੌਕੇ ਕਮੇਟੀ ਵਲੋਂ ਲੰਗਰ ਦਾ ਵਿਸ਼ੇਸ਼ ਪ੍ਰਬੰਧ ਸੀ |
ਪਿਛਲੀ ਖ਼ਬਰ ਮਨਰੇਗਾ ਨੂੰ ਖਤਮ ਕਰਨ ਦੇ ਵਿਰੋਧ 'ਚ ਬਸਪਾ ਵਲੋਂ 2 ਨੰੂ ਧਰਨੇ ਦਾ ਐਲਾਨ ਅਗਲੀ ਖ਼ਬਰ ਬਟਾਲਾ ਪੁਲਿਸ ਵਲੋਂ ਗੈਂਗਸਟਰ ਮਨੂੰ ਅਗਵਾਨ ਗੈਂਗ ਦੇ 50 ਲੱਖ ਫਿਰੌਤੀ ਮੰਗਣ ਵਾਲੇ 2 ਮੈਂਬਰ ਪਿਸਤੌਲ ਸਮੇਤ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।