30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਬਲਾਕ ਸੰਮਤੀ ਮੈਂਬਰ ਰਜਵੰਤ ਕੌਰ ਬਾਠ ਵੈਰੋਨੰਗਲ ਨੂੰ ਅਹਿਮ ਅਹੁਦੇ ਨਾਲ ਨਿਵਾਜਿਆ ਜਾਵੇ-ਆਗੂ ਤੇ ਵਰਕਰ

ਅਜੀਤ ਡੈਸਕ 31-12-2025
ਅੱਚਲ ਸਾਹਿਬ, 30 ਦਸੰਬਰ (ਗੁਰਚਰਨ ਸਿੰਘ)-ਹਲਕਾ ਸ੍ਰੀ ਹਰਗੋਬਿੰਦਪੁਰ ਦੇ ਕਾਂਗਰਸ ਪਾਰਟੀ ਦੇ ਮੰਨੇ ਜਾਂਦੇ ਗੜ ਬਲਾਕ ਸੰਮਤੀ ਜ਼ੋਨ ਵੈਰੋਨੰਗਲ ਤੋਂ ਆਮ ਆਦਮੀ ਪਾਰਟੀ ਦੇ ਜੇਤੂ ਰਹੇ ਬਲਾਕ ਸੰਮਤੀ ਮੈਂਬਰ ਮੈਡਮ ਰਜਵੰਤ ਕੌਰ ਬਾਠ ਪਤਨੀ ਮਾਸਟਰ ਨਰਿੰਦਰ ਸਿੰਘ ਬਾਠ ਵਲੋਂ ਜ਼ੋਨ ਦੇ ਪਿੰਡਾਂ ਵਿਚ ਧੰਨਵਾਦੀ ਦੌਰੇ ਕਰਦਿਆਂ ਵੋਟਰਾਂ ਅਤੇ ਸਮਰਥਕਾਂ ਦਾ ਧੰਨਵਾਦ ਕੀਤਾ ਗਿਆ | ਦੱਸਣਯੋਗ ਹੈ ਕਿ ਰਜਵੰਤ ਕੌਰ ਬਾਠ ਅਤੇ ਮਾਸਟਰ ਨਰਿੰਦਰ ਸਿੰਘ ਬਾਠ ਦਾ ਇਲਾਕੇ ਵਿਚ ਚੰਗਾ ਅਸਰ-ਰਸੂਖ ਹੈ ਅਤੇ ਲੰਮੇਂ ਤੋਂ ਇਕ ਨਾਮਵਰ ਸਕੂਲ ਚਲਾ ਰਹੇ ਹਨ, ਜਿਸ ਕਰ ਕੇ ਬਾਠ ਜੌੜੇ ਦਾ ਕਾਫੀ ਸਾਰੇ ਪਿੰਡਾਂ ਵਿਚ ਅਸਰ-ਰਸੂਖ ਤੇ ਪਰਿਵਾਰਕ ਸਬੰਧ ਹਨ | ਇਸ ਮੌਕੇ ਇਲਾਕੇ ਦੇ ਪੰਚਾਂ-ਸਰਪੰਚਾਂ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕਿਹਾ ਕਿ ਹਲਕੇ ਦਾ ਇਹ ਇਲਾਕਾ ਕਾਂਗਰਸ ਪਾਰਟੀ ਦਾ ਹਮੇਸ਼ਾ ਗੜ ਰਿਹਾ ਹੈ | ਰਜਵੰਤ ਕੌਰ ਬਾਠ ਅਤੇ ਮਾਸਟਰ ਨਰਿੰਦਰ ਸਿੰਘ ਬਾਠ ਵਲੋਂ ਕੀਤੀ ਗਈ ਅਥਾਹ ਮਿਹਨਤ ਕਾਰਨ ਹੀ ਸੀਟ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਪਾਈ ਗਈ ਹੈ | ਇਨ੍ਹਾਂ ਆਗੂਆਂ ਤੇ ਵਰਕਰਾਂ ਨੇ ਆਮ ਆਦਮੀ ਪਾਰਟੀ ਹਾਈਕਮਾਂਡ ਅਤੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕੋਲੋਂ ਮੰਗ ਕੀਤੀ ਕਿ 2027 ਵਿਚ ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਪੜੇ੍ਹ ਲਿਖੇ ਅਤੇ ਹਲਕੇ ਵਿਚ ਚੰਗੀ ਪਛਾਣ ਰੱਖਣ ਵਾਲੇ ਰਜਵੰਤ ਕੌਰ ਬਾਠ ਨੂੰ ਬਲਾਕ ਸੰਮਤੀ ਚੇਅਰਮੈਨੀ ਦੇ ਕੇ ਨਿਵਾਜਿਆ ਜਾਵੇ ਤਾਂ ਜੋ ਪਾਰਟੀ ਵਰਕਰਾਂ ਦੇ ਹੌਸਲੇ ਹੋਰ ਬੁਲੰਦ ਹੋ ਸਕਣ |
ਪਿਛਲੀ ਖ਼ਬਰ ਸੰਤ ਬਾਬਾ ਗੁਰਮੀਤ ਸਿੰਘ ਜੀ ਦੀ ਨਿੱਘੀ ਯਾਦ 'ਚ 8ਵਾਂ ਬਰਸੀ ਸਮਾਗਮ 2 ਨੂੰ <br/> ਅਗਲੀ ਖ਼ਬਰ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਫੱਜੂਪੁਰ ਤੋਂ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।