30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤੋਂ 3 ਜਨਵਰੀ ਨੰੂ ਸਜਾਇਆ ਜਾਵੇਗਾ ਨਗਰ ਕੀਰਤਨ <br/>

ਅਜੀਤ ਡੈਸਕ 31-12-2025
ਗੁਰਦਾਸਪੁਰ, 29 ਦਸੰਬਰ (ਅਸ਼ੋਕ ਸ਼ਰਮਾ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜੇਲ੍ਹ ਰੋਡ ਗੁਰਦਾਸਪੁਰ ਵਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੰੂ ਸਮਰਪਿਤ ਵਿਸ਼ਾਲ ਨਗਰ ਕੀਰਤਨ 3 ਜਨਵਰੀ ਨੰੂ ਸਜਾਇਆ ਜਾ ਰਿਹਾ ਹੈ | ਜਦੋਂ ਕਿ 2 ਜਨਵਰੀ 2026 ਨੰੂ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ 4 ਜਨਵਰੀ ਨੰੂ ਪਾਏ ਜਾਣਗੇ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਤੇ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਨਗਰ ਕੀਰਤਨ 3 ਜਨਵਰੀ ਸਵੇਰੇ 11 ਵਜੇ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋਵੇਗਾ ਜੋ ਡਾਕਖ਼ਾਨਾ ਚੌਕ, ਲਾਇਬ੍ਰੇਰੀ ਚੌਕ, ਹਨੂਮਾਨ ਚੌਕ, ਭਾਈ ਲਾਲੋ ਚੌਕ, ਸੰਗਲਪੁਰਾ ਰੋਡ ਤੋਂ ਹੁੰਦਾ ਹੋਇਆ ਮੰਡੀ ਚੌਕ, ਜਹਾਜ਼ ਚੌਕ, ਫਿਸ਼ ਪਾਰਕ, ਰਵਿਦਾਸ ਚੌਕ, ਨਗਰ ਸੁਧਾਰ ਟਰੱਸਟ ਕਾਲੋਨੀ ਤੋਂ ਹੁੰਦਾ ਹੋਇਆ ਸ਼ਾਮ ਨੰੂ ਆਰਭਿੰਕ ਸਥਾਨ 'ਤੇ ਸਮਾਪਤ ਹੋਵੇਗਾ | ਉਨ੍ਹਾਂ ਦੱਸਿਆ ਕਿ 4 ਜਨਵਰੀ ਨੰੂ ਸਵੇਰੇ 7 ਵਜੇ ਭੋਗ ਪਾਏ ਜਾਣਗੇ | ਉਪਰੰਤ ਕੀਰਤਨ ਤੇ ਆਸਾ ਜੀ ਦੀ ਵਾਰ ਭਾਈ ਮਹਿੰਦਰ ਸਿੰਘ ਖਾਲਸਾ 7 ਵਜੇ ਤੋਂ 8 ਵਜੇ ਤੱਕ ਕਰਨਗੇ | ਅਰਦਾਸ ਉਪਰੰਤ ਗੁਰੂ ਜੀ ਦੇ ਅਤੁੱਟ ਲੰਗਰ ਵਰਤਾਏ ਜਾਣਗੇ | ਇਨ•ਾਂ ਤੋਂ ਬਾਅਦ ਭਾਈ ਗੁਰਮੀਤ ਸਿੰਘ ਤੇ ਸਾਥੀ 11 ਵਜੇ ਤੋਂ 12 ਵਜੇ ਤੱਕ ਅਤੇ ਭਾਈ ਲਵਦੀਪ ਸਿੰਘ ਹਜ਼ੂਰੀ ਰਾਗੀ ਸ੍ਰੀਦਰਬਾਰ ਸਾਹਿਬ ਅੰਮਿ੍ਤਸਰ ਵਾਲੇ 12 ਵਜੇ ਤੋਂ 1 ਵਜੇ ਤੱਕ ਕੀਰਤਨ ਕਰਨਗੇ | ਜਦੋਂ ਕਿ ਢਾਡੀ ਜਥਾ ਬੀਬੀ ਜਸਵਰ ਕੌਰ ਜੱਸ ਦੁਪਹਿਰ 1 ਵਜੇ ਤੋਂ 2:30 ਵਜੇ ਤੱਕ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ 'ਤੇ ਚਾਨਣਾ ਪਾਉਣਗੇ | ਸ਼ਾਮ ਵੇਲੇ ਸ੍ਰੀ ਰਹਿਰਾਸ ਸਾਹਿਬ ਦਾ ਪਾਠ 5:15 ਤੋਂ ਸ਼ਾਮ 6 ਵਜੇ ਤੱਕ ਹੋਵੇਗਾ | ਜਦੋਂ ਕਿ ਨਿਸ਼ਕਾਮ ਕੀਰਤਨੀ ਜਥਾ ਗੁਰਦਾਸਪੁਰ ਭਾਈ ਜੀਤ ਸਿੰਘ 6 ਵਜੇ ਤੋਂ ਰਾਤ 8:30 ਵਜੇ ਕੀਰਤਨ ਕਰਨਗੇ ਤੇ ਅਰਦਾਸ ਉਪਰੰਤ ਸਮਾਪਤੀ ਹੋਵੇਗੀ |

ਪਿਛਲੀ ਖ਼ਬਰ ਬਾਰ ਦੇ ਲਾਇਸੰਸ ਹੋਲਡਰ ਹੋਟਲ ਸੰਚਾਲਕ ਹੀ ਪਿਲਾ ਸਕਦੇ ਹਨ ਸ਼ਰਾਬ-ਸਹਾਇਕ ਕਮਿਸ਼ਨਰ <br/> ਅਗਲੀ ਖ਼ਬਰ ਸੰਤ ਬਾਬਾ ਗੁਰਮੀਤ ਸਿੰਘ ਜੀ ਦੀ ਨਿੱਘੀ ਯਾਦ 'ਚ 8ਵਾਂ ਬਰਸੀ ਸਮਾਗਮ 2 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।