29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਸਿੱਖ ਨੈਸ਼ਨਲ ਕਾਲਜ ਕਾਦੀਆਂ ਦਾ ਸਰਕਾਰੀ ਸਕੂਲ ਵਡਾਲਾ ਗ੍ਰੰਥੀਆਂ ਦੇ ਵਿਦਿਆਰਥੀਆਂ ਵਲੋਂ ਵਿੱਦਿਅਕ ਟੂਰ

ਅਜੀਤ ਡੈਸਕ 31-12-2025
ਕਾਦੀਆਂ, 30 ਦਸੰਬਰ (ਕੁਲਵਿੰਦਰ ਸਿੰਘ)-ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਇਕ ਵਿੱਦਿਅਕ ਟੂਰ ਲਗਾ ਕੇ ਦੌਰਾ ਕੀਤਾ ਗਿਆ | ਕਾਲਜ ਕੈਂਪਸ ਅੰਦਰ ਵਡਾਲਾ ਗ੍ਰੰਥੀਆਂ ਸਕੂਲ ਦੇ ਵਿਦਿਆਰਥੀਆਂ ਅਤੇ ਉਨ੍ਹਾਂ ਨਾਲ ਪੁੱਜੇ ਸਮੂਹ ਅਧਿਆਪਕਾਂ ਦਾ ਕਾਲਜ ਪਿ੍ੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਅਤੇ ਸਟਾਫ਼ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਪਿ੍ੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਨੇ ਵਿਦਿਆਰਥੀਆਂ ਦਾ ਸਵਾਗਤ ਕਰਦੇ ਕਿਹਾ ਕਿ ਸਿੱਖ ਨੈਸ਼ਨਲ ਕਾਲਜ ਕਾਦੀਆਂ ਇਤਿਹਾਸਕ ਸੰਸਥਾ ਹੋਣ ਦੇ ਨਾਲ-ਨਾਲ ਸਾਂਝੇ ਪੰਜਾਬ ਦੀ ਇਕ ਵਿਰਾਸਤੀ ਸੰਸਥਾ ਹੈ | ਭਾਰਤ-ਪਾਕਿ ਵੰਡ ਤੋਂ ਬਾਅਦ ਪੇਂਡੂ ਇਲਾਕੇ ਦੇ ਵਿਦਿਆਰਥੀਆਂ ਦੀਆਂ ਵਿਦਿਅਕ ਲੋੜਾਂ ਪੂਰੀਆਂ ਕਰ ਰਹੀ ਹੈ | ਉਨ੍ਹਾਂ ਕਾਲਜ ਦੇ ਪ੍ਰਬੰਧਕੀ ਢਾਂਚੇ, ਚਲਾਏ ਜਾ ਰਹੇ ਡਿਗਰੀ ਕੋਰਸ, ਪਿਛਲੇ ਸਮੇਂ ਅੰਦਰ ਕੀਤੀਆਂ ਗਈਆਂ ਪ੍ਰਾਪਤੀਆਂ ਬਾਰੇ ਵਿਦਿਆਰਥੀਆਂ ਨੂੰ ਵਿਸਥਾਰ ਸਹਿਤ ਜਾਣਕਾਰੀ ਦਿੱਤੀ | ਵਡਾਲਾ ਗ੍ਰੰਥੀਆਂ ਸਕੂਲ ਦੇ ਵਿਦਿਆਰਥੀਆਂ ਵਲੋਂ ਕਾਲਜ ਲਾਈਬ੍ਰੇਰੀ, ਸਾਇੰਸ ਵਿਸ਼ੇ ਦੀਆਂ ਪ੍ਰਯੋਗਸ਼ਾਲਾਵਾਂ, ਕੰਪਿਊਟਰ ਲੈਂਬ, ਕਾਲਜ ਅਜਾਇਬ ਘਰ ਦਾ ਦੌਰਾ ਕੀਤਾ | ਇਸ ਵਿਦਿਅਕ ਟੂਰ ਦੀ ਅਗਵਾਈ ਅਧਿਆਪਕ ਸ੍ਰੀ ਸਤਪਾਲ ਗਣਿਤ ਅਧਿਆਪਕ, ਸੁਨੀਲ ਕੁਮਾਰ ਸਾਇੰਸ ਅਧਿਆਪਕ, ਤੇਜਿੰਦਰਪਾਲ ਸਿੰਘ ਸਾਇੰਸ ਅਧਿਆਪਕ, ਮਮਤਾ ਸਾਇੰਸ ਅਧਿਆਪਕ, ਪ੍ਰੋਮਿਲਾ, ਮਨਦੀਪ ਕੌਰ ਗਣਿਤ ਅਧਿਆਪਕਾ, ਵਿਸ਼ਾਲੀ ਅੰਗਰੇਜ਼ੀ ਭਾਸ਼ਾ ਅਧਿਆਪਕਾਂ ਵਲੋਂ ਕੀਤੀ ਗਈ | ਕਾਲਜ ਅਧਿਆਪਕਾਂ ਵਿਚ ਪ੍ਰੋ. ਰਾਕੇਸ਼ ਕੁਮਾਰ, ਪ੍ਰੋ. ਕੌਸ਼ਲ ਕੁਮਾਰ, ਡਾ. ਸਤਿੰਦਰ ਕੌਰ, ਪ੍ਰੋ. ਕੁਲਵਿੰਦਰ ਸਿੰਘ, ਪ੍ਰੋ. ਬਲਬੀਰ ਕੌਰ, ਪ੍ਰੋ. ਰਮਨਦੀਪ ਕੌਰ, ਪ੍ਰੋ. ਮਿਤਾਲੀ, ਪ੍ਰੋ. ਪੂਜਾ ਪੁਰੀ | ਪ੍ਰੋ. ਅਮਨਦੀਪ ਕੌਰ ਆਦਿ ਸਟਾਫ਼ ਮੈਂਬਰ ਸਵਾਗਤ ਮੌਕੇ ਹਾਜ਼ਰ ਸਨ |
ਪਿਛਲੀ ਖ਼ਬਰ ਮੁੱਖ ਮੰਤਰੀ ਦਾ ਸ਼ੋ੍ਰਮਣੀ ਕਮੇਟੀ 'ਤੇ ਟਿੱਪਣੀ ਕਰਨਾ ਮੰਦਭਾਗਾ-ਲਾਡੀ ਅਗਲੀ ਖ਼ਬਰ ਸ਼ਹੀਦੀ ਦਿਹਾੜਿਆਂ ਨੂੰ ਸਰਮਪਿਤ ਧਾਰਮਿਕ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।