29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਚਾਈਨਾ ਡੋਰ ਮਨੁੱਖਾਂ ਅਤੇ ਪੰਛੀਆਂ ਲਈ ਬਹੁਤ ਹੀ ਘਾਤਕ-ਪ੍ਰਧਾਨ ਹਰਬੀਰ ਸਿੰਘ ਰਾਏਮਲ

ਅਜੀਤ ਡੈਸਕ 31-12-2025
ਧਿਆਨਪੁਰ, 30 ਦਸੰਬਰ (ਕੁਲਦੀਪ ਸਿੰਘ ਸੋਨੂੰ)-ਲੋਹੜੀ ਅਤੇ ਬਸੰਤ ਦੇ ਪਾਵਨ ਤਿਉਹਾਰਾਂ ਸਮੇਂ ਪੰਜਾਬ ਵਿਚ ਦਿਨੋਂ-ਦਿਨ ਨੌਜਵਾਨਾਂ ਵਿਚ ਵਧ ਰਿਹਾ ਚਾਇਨਾ ਡੋਰ ਦਾ ਰੁਝਾਨ ਲੋਕਾਂ ਦੀ ਜਾਨ ਲਈ ਵੱਡਾ ਖ਼ਤਰਾ ਬਣੀ ਜਾ ਰਿਹਾ ਹੈ, ਆਏ ਦਿਨ ਚਾਇਨਾ ਡੋਰ ਨਾਲ ਬਹੁਤ ਸਾਰੀਆਂ ਦਰਦਨਾਕ ਘਟਨਾਵਾਂ ਵਾਪਰੀਆਂ ਜਾਂ ਰਹੀਆਂ ਹਨ, ਜਿਸ ਕਰ ਕੇ ਚਾਇਨਾ ਡੋਰ ਨਾਲ ਹੋ ਰਹੇ ਵੱਡੇ ਨੁਕਸਾਨਾਂ ਬਾਰੇ ਨੌਜਵਾਨ ਪੀੜੀ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਮੀਡੀਆ ਪ੍ਰਧਾਨ ਸ: ਹਰਬੀਰ ਸਿੰਘ ਰਾਏਮਲ ਰੰਧਾਵਾ ਨੇ ਕੀਤਾ | ਉਨ੍ਹਾਂ ਕਿਹਾ ਕਿ ਸਾਨੂੰ ਨੌਜਵਾਨ ਪੀੜੀ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਇਸ ਚਾਇਨਾ ਡੋਰ ਦੇ ਨਾਲ ਅਣਗਿਣਤ ਹੀ ਗਲਾ ਕੱਟਣ ਦੀਆਂ ਦਰਦਨਾਕ ਘਟਨਾਵਾਂ, ਮੋਟਰਸਾਈਕਲ, ਸਕੂਟਰ ਸਵਾਰ ਤੇ ਪੈਦਲ ਜਾਣ ਵਾਲੇ ਆਮ ਲੋਕਾਂ ਦੇ ਗੰਭੀਰ ਜ਼ਖ਼ਮੀ ਹੋਣ ਤੋਂ ਇਲਾਵਾ ਅਣਗਿਣਤ ਹੀ ਪੰਛੀਆਂ ਦੀਆਂ ਮੌਤਾਂ ਕਾਰਨ ਇਨਸਾਨੀਅਤ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ | ਸ: ਹਰਬੀਰ ਸਿੰਘ ਰਾਏਮਲ ਰੰਧਾਵਾ ਨੇ ਦੱਸਿਆ ਕਿ ਭਾਵੇਂ ਚਾਇਨਾ ਡੋਰ ਦੀ ਵਿਕਰੀ ਅਤੇ ਇਸ ਨੂੰ ਰੱਖਣ 'ਤੇ ਪੂਰਨ ਪਾਬੰਦੀ ਸਰਕਾਰ ਨੇ ਲਗਾਈ ਹੋਈ ਹੈ, ਪਰ ਇਸ ਦੇ ਬਾਵਜੂਦ ਵੀ ਕੁਝ ਵਪਾਰੀ ਚੁੱਪ-ਚਾਪ ਇਸ ਦੀ ਵਿਕਰੀ ਕਰ ਰਹੇ ਹਨ, ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ | ਉਨ੍ਹਾਂ ਸਮੁੱਚੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਚਾਇਨਾ ਡੋਰ ਦੇ ਗਲਤ ਪ੍ਰਭਾਵ ਬਾਰੇ ਆਪਣੇ ਬੱਚਿਆਂ ਨੂੰ ਜ਼ਰੂਰ ਦੱਸਣ ਅਤੇ ਉਨ੍ਹਾਂ ਨੂੰ ਸਖ਼ਤੀ ਨਾਲ ਚਾਇਨਾ ਡੋਰ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਕਰਨ |
ਪਿਛਲੀ ਖ਼ਬਰ ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਪਿੰਡ ਐਨੇਕੋਟ ਕਲਾਂ 'ਚ ਸ਼ਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।