29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਹਲਕਾ ਸ੍ਰੀ ਹਰਿਗੋਬਿੰਦਪੁਰ ਸਾਹਿਬ ਦਾ ਕੁਸ਼ਤੀ ਵਿਚ ਨਾਂਅ ਰੌਸ਼ਨ ਕਰਨ ਵਾਲੇ ਸੋਨੀ ਭਲਵਾਨ ਦਾ ਦਿਹਾਂਤ

ਅਜੀਤ ਡੈਸਕ 31-12-2025
ਘੁਮਾਣ, 30 ਦਸੰਬਰ (ਬੰਮਰਾਹ)-ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਅਧੀਨ ਆਉਂਦੇ ਪਿੰਡ ਭੱਟੀਵਾਲ ਦੇ ਕੁਸ਼ਤੀ ਦੇ ਧਨੰਤਰ ਕਹੇ ਜਾਣ ਵਾਲੇ ਰਛਪਾਲ ਸਿੰਘ ਉਰਫ਼ ਸੋਨੀ ਪਹਿਲਵਾਨ ਦਾ ਦਿਲ ਦਾ ਦੌਰਾ ਪੈ ਜਾਣ ਕਾਰਨ ਦਿਹਾਂਤ ਹੋ ਗਿਆ, ਜਿਸ ਨਾਲ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਚ ਅਤੇ ਖੇਡ ਜਗਤ 'ਚ ਸੋਗ ਦੀ ਲਹਿਰ ਹੈ | ਇਸ ਸਬੰਧੀ ਪ੍ਰਸਿੱਧ ਗਾਇਕ ਹੈਪੀ ਰੰਦੇਵ ਨੇ ਦੱਸਿਆ ਕਿ ਮਿੱਟੀ ਦੀਆਂ ਕੁਸ਼ਤੀਆਂ ਵਿਚ ਸਾਡੇ ਇਲਾਕੇ ਦਾ ਨਾਂਅ ਰੌਸ਼ਨ ਕਰਨ ਵਾਲੇ ਸਰਪੰਚ ਗੁਰਬਚਨ ਸਿੰਘ ਦੇ ਪੋਤਰੇ ਅਤੇ ਸਵਿੰਦਰਪਾਲ ਸਿੰਘ ਦੇ ਪੁੱਤਰ ਸੋਨੀ ਪਹਿਲਵਾਨ ਨੇ ਇਲਾਕੇ ਦੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸਾਹਿਤ ਕਰਨ ਲਈ ਵੱਡਾ ਉਪਰਾਲਾ ਕੀਤਾ ਤੇ ਮਿੱਟੀ ਦੀ ਕੁਸ਼ਤੀ ਵਿਚ ਅਨੇਕਾਂ ਮੱਲ੍ਹਾਂ ਮਾਰੀਆਂ | ਉਨ੍ਹਾਂ ਕਿਹਾ ਕਿ ਸੋਨੀ ਪਹਿਲਵਾਨ ਸਾਡੇ ਇਲਾਕੇ ਦੇ ਨੌਜਵਾਨਾਂ ਲਈ ਮਾਰਗ ਦਰਸ਼ਕ ਸਨ | ਉਨ੍ਹਾਂ ਦੇ ਅਚਨਚੇਤ ਚਲੇ ਜਾਣ ਨਾਲ ਪਰਿਵਾਰ ਦੇ ਨਾਲ-ਨਾਲ ਖੇਡ ਜਗਤ ਨੂੰ ਕੋਈ ਵੱਡਾ ਘਾਟਾ ਪਿਆ ਹੈ | ਉਨ੍ਹਾਂ ਕਿਹਾ ਕਿ ਉਹ ਆਪਣੇ ਪਿੱਛੇ ਮਾਤਾ, ਪਤਨੀ, ਬੇਟੀ ਅਤੇ ਬੇਟੇ ਨੂੰ ਛੱਡ ਗਏ ਹਨ | ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਭੱਟੀਵਾਲ ਵਿਖੇ ਕੀਤਾ ਗਿਆ, ਜਿੱਥੇ ਵੱਡੀ ਗਿਣਤੀ ਵਿਚ ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂ ਅਤੇ ਖੇਡ ਜਗਤ ਨਾਲ ਸਬੰਧ ਰੱਖਣ ਵਾਲੇ ਲੋਕਾਂ ਨੇ ਪਹੁੰਚ ਕੇ ਪਹਿਲਵਾਨ ਸੋਨੀ ਨੂੰ ਅੰਤਿਮ ਵਿਦਾਇਗੀ ਦਿੱਤੀ |
ਪਿਛਲੀ ਖ਼ਬਰ ਚੀਫ਼ ਇੰਜੀਨੀਅਰ ਹਾਂਸ ਵਲੋਂ ਰਾਏਕੋਟ ਮੰਡਲ ਦੇ ਅਧਿਕਾਰੀਆਂ ਨਾਲ ਮੀਟਿੰਗ ਅਗਲੀ ਖ਼ਬਰ ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨਾ ਬਹੁਤ ਜ਼ਰੂਰੀ-ਲੈਕਚਰਾਰ ਰਣਜੋਧ ਸਿੰਘ ਮੰਮਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।