27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਸੜਕ ਦੇ ਕਿਨਾਰਿਆਂ 'ਤੇ ਚਿੱਟੀ ਪੱਟੀ ਨਾ ਹੋਣ ਕਾਰਨ ਹਾਦਸੇ ਹੋਣ ਦਾ ਬਣਿਆ ਰਹਿੰਦਾ ਹੈ ਖ਼ਤਰਾ

ਅਜੀਤ ਡੈਸਕ 31-12-2025
ਤਾਰਾਗੜ੍ਹ, 30 ਦਸੰਬਰ (ਸੋਹਨ ਲਾਲ)-ਸੜਕ ਦੇ ਦੋਨਾਂ ਕਿਨਾਰਿਆਂ 'ਤੇ ਬਣੀ ਚਿੱਟੇ ਰੰਗ ਦੀ ਪੱਟੀ ਅਤੇ ਸੜਕ 'ਤੇ ਲੱਗੇ ਰਿਫ਼ਲੈਕਟਰ ਨਾ ਹੋਣ ਕਾਰਨ ਅੱਜ ਕੱਲ੍ਹ ਧੁੰਦ ਦੇ ਦਿਨਾਂ ਵਿਚ ਹਾਦਸੇ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ | ਜਾਣਕਾਰੀ ਦਿੰਦੇ ਹੋਏ ਤਾਰਾਗੜ੍ਹ ਅਤੇ ਪੱਖੋਚੱਕ ਪਿੰਡ ਦੇ ਵਸਨੀਕ ਫ਼ੌਜੀ ਰਜਿੰਦਰ ਕੁਮਾਰ, ਮਦਨ ਲਾਲ, ਸਰਬਜੀਤ ਸਿੰਘ, ਜੋਗਿੰਦਰ ਸਿੰਘ ਅਤੇ ਸਤੀਸ਼ ਕੁਮਾਰ ਆਦਿ ਨੇ ਦੱਸਿਆ ਕਿ ਪਰਮਾਨੰਦ ਤੋਂ ਨਰੋਟ ਜੈਮਲ ਸਿੰਘ ਨੂੰ ਜਾਂਦੀ ਸੜਕ ਸਰਕਾਰ ਵਲੋਂ ਕਰੋੜਾਂ ਰੁਪਏ ਲਗਾ ਕੇ ਬਣਾਈ ਗਈ ਹੈ | ਪਰ ਇਸ ਸੜਕ ਦੇ ਦੋਨੋਂ ਕਿਨਾਰਿਆਂ 'ਤੇ ਨਾ ਹੀ ਚਿੱਟੀ ਪੱਟੀ ਬਣਾਈ ਗਈ ਹੈ ਅਤੇ ਨਾ ਹੀ ਕੋਈ ਰਿਫ਼ਲੈਕਟਰ ਲਗਾਇਆ ਗਿਆ ਹੈ | ਜਿਸ ਨਾਲ ਅੱਜ ਕੱਲ੍ਹ ਸਰਦੀ ਦੇ ਦਿਨਾਂ 'ਚ ਰਾਤ ਦੇ ਸਮੇਂ ਧੁੰਦ ਵਿਚ ਗੱਡੀ ਚਲਾਉਣਾ ਬਹੁਤ ਜ਼ਿਆਦਾ ਮੁਸ਼ਕਿਲ ਹੈ | ਉਨ੍ਹਾਂ ਦੱਸਿਆ ਕਿ ਰਾਤ ਸਮੇਂ ਗੱਡੀ ਚਲਾਉਂਦੇ ਸਮੇਂ ਸੜਕ 'ਤੇ ਚਿੱਟੀ ਪੱਟੀ ਨਾ ਹੋਣ ਕਾਰਨ ਨਜ਼ਰ ਨਹੀਂ ਆਉਂਦੀ ਅਤੇ ਜ਼ਿਆਦਾਤਰ ਗੱਡੀ ਸੜਕ ਤੋਂ ਥੱਲੇ ਉਤਰ ਜਾਂਦੀ ਹੈ ਅਤੇ ਹਮੇਸ਼ਾ ਹਾਦਸੇ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ | ਉਨ੍ਹਾਂ ਸਬੰਧਿਤ ਵਿਭਾਗ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਲਦੀ ਤੋਂ ਜਲਦੀ ਸੜਕ ਦੇ ਕਿਨਾਰਿਆਂ 'ਤੇ ਚਿੱਟੀ ਪੱਟੀ ਬਣਵਾਈ ਜਾਵੇ ਅਤੇ ਰਿਫ਼ਲੈਕਟਰ ਲਗਾਏ ਜਾਣ ਤਾਂ ਜੋ ਰਾਤ ਦੇ ਸਮੇਂ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਹੋਣ ਵਾਲੇ ਹਾਦਸਿਆਂ 'ਤੇ ਰੋਕ ਲਗਾਈ ਜਾਵੇ |
ਪਿਛਲੀ ਖ਼ਬਰ ਸਕਿਉਰਿਟੀ ਗਾਰਡ ਦੀ ਭਰਤੀ ਲਈ 1 ਜਨਵਰੀ 2026 ਤੋਂ ਲਗਾਏ ਜਾ ਰਹੇ ਪਲੇਸਮੈਂਟ ਕੈਂਪ-ਜ਼ਿਲ੍ਹਾ ਰੁਜ਼ਗਾਰ ਅਫ਼ਸਰ ਅਗਲੀ ਖ਼ਬਰ ਬਮਿਆਲ ਦੀ ਦਾਣਾ ਮੰਡੀ ਅਚਾਨਕ ਹੋਈ ਛਾਉਣੀ 'ਚ ਤਬਦੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।