29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਪਿੰਡ ਖੁੱਬਣ ਤੋਂ ਮਲੋਟ ਤੇ ਲੰਬੀ ਜਾਂਦੀ ਖਸਤਾ ਹਾਲਤ ਸੜਕ ਦੀ ਸਾਰ ਲਈ ਜਾਵੇ

ਅਜੀਤ ਡੈਸਕ 16-06-2025
ਬੱਲੂਆਣਾ, 15 ਜੂਨ (ਜਸਮੇਲ ਸਿੰਘ ਢਿੱਲੋਂ)-ਹਲਕਾ ਬੱਲੂਆਣਾ ਦੇ ਪਿੰਡ ਖੁੱਬਣ ਤੋਂ ਮਲੋਟ 'ਤੇ ਲੰਬੀ ਜਾਣ ਵਾਲੀ ਸੜਕ ਖੁੱਬਣ ਦੇ ਬੱਸ ਅੱਡੇ ਤੋਂ ਲਗਭਗ ਇੱਕ ਕਿੱਲੋਮੀਟਰ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ | ਪਰੰਤੂ ਪਿਛਲੇ 10 ਸਾਲਾਂ ਤੋਂ ਖੰਡਰ ਬਣੀ ਸੜਕ ਦੀ ਕਿਸੇ ਨੇ ਸਾਰ ਨਹੀਂ ਲਈ | 2012 ਤੋਂ 2017 ਤੱਕ ਅਕਾਲੀ ਦਲ ਦੀ ਸਰਕਾਰ, 2017 ਤੋਂ 2022 ਤੱਕ ਕਾਂਗਰਸ ਦੀ ਸਰਕਾਰ ਅਤੇ ਹੁਣ 2022 ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਤਿੰਨੇ ਸਰਕਾਰਾਂ ਨੇ ਇਸ ਖੰਡਰ ਬਣੀ ਸੜਕ ਨੂੰ ਅੱਖੋਂ ਪਰੋਖੇ ਕੀਤਾ ਹੈ | ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਥੋੜ੍ਹਾ ਮੀਂਹ ਪੈਣ 'ਤੇ ਇਹ ਸੜਕ ਛੱਪੜ ਦਾ ਰੂਪ ਧਾਰ ਲੈਂਦੀ ਹੈ 'ਤੇ ਵਹੀਕਲ ਲੰਘਾਉਣਾ ਤਾਂ ਦੂਰ ਦੀ ਗੱਲ, ਇਸ ਸੜਕ 'ਤੇ ਪੈਦਲ ਲੰਘਣਾ ਵੀ ਔਖਾ ਹੋ ਜਾਂਦਾ ਹੈ | ਇੰਜ ਜਾਪਦਾ ਜਿਵੇਂ ਇਸ ਇੱਕ ਕਿੱਲੋਮੀਟਰ ਦੇ ਟੋਏ ਵਾਸਤੇ ਤਿੰਨੇ ਸਰਕਾਰਾਂ ਕੋਲ ਰੰਗ ਮੁੱਕ ਗਿਆ ਹੋਵੇ | ਇਲਾਕੇ ਦੇ ਲੋਕਾਂ ਨੇ ਮੌਕੇ ਦੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹ ਖੰਡਰ ਬਣੀ ਸੜਕ ਵੱਲ ਧਿਆਨ ਦਿੱਤਾ ਜਾਵੇ |
ਪਿਛਲੀ ਖ਼ਬਰ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਗਿ੍ਫ਼ਤਾਰ ਅਗਲੀ ਖ਼ਬਰ ਆਯੁਸ਼ਮਾਨ ਆਰੋਗਿਆ ਕੇਂਦਰਾਂ ਦੇ ਡਾਕਟਰਾਂ ਨੂੰ ਗਰਭਅਵਸਥਾ ਸੰਭਾਲ ਅਤੇ ਪਰਿਵਾਰ ਨਿਯੋਜਨ ਦੀ ਸਿਖਲਾਈ ਲਈ ਵਿਸ਼ੇਸ਼ ਕੈਂਪ ਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।