ਫ਼ਾਜ਼ਿਲਕਾ, 15 ਜੂਨ (ਦਵਿੰਦਰ ਪਾਲ ਸਿੰਘ)- ਥਾਣਾ ਸਦਰ ਪੁਲਿਸ ਨੇ ਹੈਰੋਇਨ ਦਾ ਨਸ਼ਾ ਕਰਦੇ ਹੋਏ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ | ਜਾਂਚ ਅਧਿਕਾਰੀ ਮੰਗਲ ਸਿੰਘ ਨੇ ਦੱਸਿਆ ਕਿ ਜਦ ਪੁਲਿਸ ਪਾਰਟੀ ਗਸ਼ਤ ਕਰਦੀ ਪਿੰਡ ਥੇਹ ਕਲੰਦਰ ਪੁੱਜੀ ਤਾਂ ਇੱਕ ਵਿਅਕਤੀ ਸੜਕ ਦੇ ਕਿਨਾਰੇ ਝਾੜੀਆਂ ਦੇ ਨੇੜੇ ਬੈਠਾ ਸੀ | ਜਿਸ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਸ਼ੱਕ ਦੀ ਬਿਨਾਹ 'ਤੇ ਚੈੱਕ ਕੀਤਾ ਤਾਂ ਉਸ ਕੋਲੋਂ ਇੱਕ ਸਕਾਈ ਬਲ਼ੂ ਰੰਗ ਦਾ ਲਾਈਟਰ ਅਤੇ ਇਕ ਸਿਲਵਰ ਪੰਨੀ ਅਤੇ ਹੱਥ ਵਿਚ ਇੱਕ ਪਲਾਸਟਿਕ ਪਾਈਪ ਫੜੀ ਮਿਲੀ | ਪੁਲਿਸ ਨੇ ਕਰਮਜੀਤ ਸਿੰਘ ਪੁੱਤਰ ਕਰਕ ਸਿੰਘ ਵਾਸੀ ਥੇਹ ਕਲੰਦਰ ਖ਼ਿਲਾਫ਼ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ |