28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਰਾਮ ਸ਼ਰਣਮ ਮੰਦਰ ਵਿਖੇ ਹਫ਼ਤਾਵਾਰੀ ਸਤਿਸੰਗ ਕਰਵਾਇਆ

ਅਜੀਤ ਡੈਸਕ 16-06-2025
ਜਲਾਲਾਬਾਦ, 15ਜੂਨ (ਜਤਿੰਦਰ ਪਾਲ ਸਿੰਘ/ਕਰਨ ਚੁਚਰਾ)- ਸਥਾਨਕ ਫ਼ਿਰੋਜਪੁਰ ਸੜਕ ਤੇ ਪਿੰਡ ਰਾਮ ਸ਼ਰਣਮ ਵਿਖੇ ਸਥਿਤ ਰਾਮ ਸ਼ਰਣਮ ਮੰਦਿਰ ਵਿਖੇ ਹਫ਼ਤਾਵਾਰੀ ਸਤਿਸੰਗ ਕਰਵਾਇਆ ਗਿਆ¢ ਜਿਸ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਹੋਏ¢ ਸਤਿਸੰਗ ਵਿਚ ਅੰਮਿ੍ਤਵਾਣੀ ਅਤੇ ਭਗਤੀ ਪ੍ਰਕਾਸ਼ ਦਾ ਪਾਠ ਕੀਤਾ ਗਿਆ¢ ਜਿਸ ਤੋਂ ਬਾਅਦ ਮਾਂ ਰੇਖਾ ਜੀ ਨੇ ਆਪਣੀ ਸੁਰੀਲੀ ਆਵਾਜ਼ ਵਿਚ ਭਜਨ ਗਾ ਕੇ ਸੰਗਤਾਂ ਨੂੰ ਭਾਵ ਭਗਤੀ ਦੇ ਨਾਲ ਜੋੜਿਆ¢ ਸਤਿਸੰਗ ਵਿਚ ਸਭ ਤੋਂ ਅਖੀਰ ਵਿਚ ਸ਼੍ਰੀ ਕਿ੍ਸ਼ਨ ਜੀ ਮਹਾਰਾਜ ਨੇ ਸੰਗਤਾਂ ਨੂੰ ਪ੍ਰਵਚਨਾਂ ਰਾਹੀਂ ਨਿਹਾਲ ਕਰਦੇ ਹੋਏ ਨਵੇਂ ਚੜ੍ਹੇ ਮਹੀਨੇ ਦੀ ਵਧਾਈ ਦਿੱਤੀ¢ ਆਪਣੇ ਪ੍ਰਵਚਨਾਂ ਵਿਚ ਉਨ੍ਹਾਂ ਕਿਹਾ ਕਿ ਅੱਜ ਮਹੀਨੇ ਦੇ ਇਸ ਦਿਨ ਸਾਨੂੰ ਸਾਰਿਆਂ ਦੀ ਭਲਾਈ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ¢ ਉਨ੍ਹਾਂ ਕਿਹਾ ਕਿ ਪ੍ਰਮਾਤਮਾ ਤੋਂ ਸਿਰਫ਼ ਸੇਵਾ ਮੰਗੋ¢ ਉਨ੍ਹਾਂ ਨੇ ਸਮਝਾਇਆ ਕਿ ਅੱਜ ਮੌਸਮ ਬਦਲਦਾ ਹੈ, ਸਮਾਂ ਬਦਲਦਾ ਹੈ, ਇਹ ਕੁਦਰਤ ਦਾ ਨਿਯਮ ਹੈ, ਪਰ ਸਾਨੂੰ ਇਹ ਸੰਕਲਪ ਲੈਣਾ ਚਾਹੀਦਾ ਹੈ ਕਿ ਸਾਡੇ ਮਨ ਵਿਚ ਪਵਿੱਤਰਤਾ ਅਤੇ ਪਿਆਰ ਵਧੇ¢ ਜਦੋਂ ਵੀ ਤੁਸੀਂ ਪ੍ਰਮਾਤਮਾ ਤੋਂ ਮੰਗੋ, ਸਿਰਫ਼ ਸੇਵਾ ਮੰਗੋ, ਦਾਨ ਕਰਨ ਦੀ ਸ਼ਕਤੀ ਮੰਗੋ, ਦਾਨ ਕਰਨ ਲਈ ਅਸ਼ੀਰਵਾਦ ਮੰਗੋ¢ ਆਸ਼ਰਮ ਦੇ ਸਥਾਨਕ ਇੰਚਾਰਜ ਅਸ਼ੋਕ ਨੇ ਕਿਹਾ ਕਿ ਕੱਲ੍ਹ ਸਵੇਰੇ 31 ਸ਼ਰਧਾਲੂ ਡਲਹੌਜ਼ੀ ਦੇ ਰਾਮ ਸ਼ਰਣਮ ਆਸ਼ਰਮ ਵਿਖੇ ਜਾ ਰਹੇ ਹਨ¢ ਇਸੇ ਤਰ੍ਹਾਂ ਗੋਹਾਨਾ ਵਿਚ 3 ਤੋਂ 6 ਜੂਨ ਅਤੇ 6 ਤੋਂ 9 ਜੂਨ ਤੱਕ ਸਾਧਨਾ ਸਤਿਸੰਗ ਕੀਤਾ ਜਾ ਰਿਹਾ ਹੈ ਅਤੇ ਇਸ ਲਈ ਨਾਮ ਰਜਿਸਟਰ ਕੀਤੇ ਜਾ ਰਹੇ ਹਨ¢ ਉਨ੍ਹਾਂ ਹੋਰ ਦੱਸਿਆ ਕਿ ਗੁਰੂ ਪੂਰਨਿਮਾ 10 ਜੁਲਾਈ ਨੂੰ ਗੋਹਾਨਾ ਵਿਚ ਮਨਾਈ ਜਾਵੇਗੀ, ਜਿੱਥੇ ਹਰ ਸਾਲ ਸੈਂਕੜੇ ਸ਼ਰਧਾਲੂ ਹਿੱਸਾ ਲੈਣ ਲਈ ਜਾਂਦੇ ਹਨ¢
ਪਿਛਲੀ ਖ਼ਬਰ ਬਜ਼ੁਰਗਾਂ ਖ਼ਿਲਾਫ਼ ਮਾੜੇ ਵਿਵਹਾਰ ਨੂੰ ਰੋਕਣ ਲਈ ਜਾਗਰੂਕਤਾ ਸੈਮੀਨਾਰ ਅਗਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਲੂਥਰਾ ਨੇ ਉਪ ਚੋਣਾਂ ਲਈ ਪਾਰਟੀ ਉਮੀਦਵਾਰ ਦੇ ਹੱਕ 'ਚ ਕੀਤਾ ਪ੍ਰਚਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।