28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਲੰਬੀ ਮਾਈਨਰ 'ਚ ਪਿਆ 60 ਫੁੱਟ ਤੋਂ ਵੱਧ ਪਾੜ

ਅਜੀਤ ਡੈਸਕ 16-06-2025
ਅਬੋਹਰ, 15 ਜੂਨ (ਵਿਵੇਕ ਹੂੜੀਆ)-ਪਿੰਡ ਸ਼ੇਰੇਵਾਲਾ ਨੇੜੇ ਲੰਬੀ ਮਾਈਨਰ ਵਿਚ ਲਗਭਗ 60 ਫੁੱਟ ਦਾ ਪਾੜ ਪੈ ਗਿਆ | ਜਿਸ ਕਾਰਨ ਆਲੇ-ਦੁਆਲੇ ਦੇ ਖੇਤਾਂ 'ਚ ਪਾਣੀ ਭਰ ਗਿਆ | ਪਾਣੀ ਭਰਨ ਕਾਰਨ ਕਿਸਾਨਾਂ ਦੁਆਰਾ ਬੀਜੀ ਗਈ ਕਪਾਹ ਦੀ ਫ਼ਸਲ ਅਤੇ ਬਾਗ਼ਾਂ ਨੂੰ ਨੁਕਸਾਨ ਪਹੁੰਚਿਆ ਹੈ | ਜਿਸ ਕਾਰਨ ਕਿਸਾਨਾਂ ਵਿਚ ਨਹਿਰੀ ਵਿਭਾਗ ਪ੍ਰਤੀ ਗ਼ੁੱਸਾ ਦਿਖਾਈ ਦੇ ਰਿਹਾ ਹੈ | ਦੂਜੇ ਪਾਸੇ ਨਹਿਰ ਟੁੱਟਣ ਦੀ ਸੂਚਨਾ ਮਿਲਦੇ ਹੀ ਨਹਿਰੀ ਵਿਭਾਗ ਦੇ ਜੇ.ਈ ਮੌਕੇ 'ਤੇ ਪਹੁੰਚੇ ਅਤੇ ਦੱਸਿਆ ਕਿ ਪਿੱਛੇ ਤੋਂ ਪਾਣੀ ਬੰਦ ਕਰ ਦਿੱਤਾ ਗਿਆ ਹੈ | ਕਿਸਾਨਾਂ ਨੇ ਦੱਸਿਆ ਕਿ ਸਵੇਰੇ ਨਹਿਰ ਟੁੱਟਣ ਦੀ ਸੂਚਨਾ ਮਿਲਦੇ ਹੀ ਉਹ ਮੌਕੇ 'ਤੇ ਪਹੁੰਚੇ ਅਤੇ ਦੇਖਿਆ ਕਿ 60 ਫੁੱਟ ਤੋਂ ਵੱਧ ਦਾ ਪਾੜ ਪਿਆ ਹੋਇਆ ਹੈ ਅਤੇ ਆਲੇ-ਦੁਆਲੇ ਦੇ ਖੇਤਾਂ ਵਿਚ ਪਾਣੀ ਤੇਜ਼ੀ ਨਾਲ ਫੈਲ ਰਿਹਾ ਹੈ | ਉਨ੍ਹਾਂ ਨੇ ਇਸ ਬਾਰੇ ਨਹਿਰੀ ਵਿਭਾਗ ਨੂੰ ਸੂਚਿਤ ਕੀਤਾ | ਜਿਸ ਤੋਂ ਤਿੰਨ ਘੰਟੇ ਬਾਅਦ ਨਹਿਰੀ ਵਿਭਾਗ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ | ਕਿਸਾਨਾਂ ਨੇ ਦੱਸਿਆ ਕਿ ਨਹਿਰ ਟੁੱਟਣ ਕਾਰਨ ਕਿਸਾਨਾਂ ਦੀ ਕਪਾਹ ਦੀ ਫ਼ਸਲ ਡੁੱਬ ਗਈ ਹੈ | ਜਦੋਂ ਕਿ ਬਾਗ਼ਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ | ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਬੇਲਦਾਰ ਆਦਿ ਨਹਿਰ ਦੀ ਦੇਖਭਾਲ ਨਹੀਂ ਕਰਦੇ, ਜਿਸ ਕਾਰਨ ਨਹਿਰ ਟੁੱਟ ਜਾਂਦੀ ਹੈ | ਕਿਸਾਨਾਂ ਨੇ ਕਿਹਾ ਕਿ ਨਹਿਰ ਬਣੇ ਨੂੰ ਕਾਫ਼ੀ ਸਮਾਂ ਹੋ ਗਿਆ ਹੈ ਅਤੇ ਨਹਿਰ ਦੀ ਹਾਲਤ ਖਸਤਾ ਹੋ ਗਈ ਹੈ | ਜਿਸ ਦਾ ਕਾਰਨ ਇਹ ਹੈ ਕਿ ਜਦੋਂ ਨਹਿਰ ਬਣਾਈ ਗਈ ਸੀ, ਤਾਂ ਇਹ ਚੰਗੀ ਕੁਆਲਿਟੀ ਦੀ ਨਹੀਂ ਬਣਾਈ ਗਈ ਸੀ | ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਦੂਜੀ ਨਹਿਰ ਨੂੰ ਇਸ ਦੇ ਨਾਲ ਟੁੱਟਦੇ ਨਹੀਂ ਦੇਖਿਆ, ਜਦੋਂ ਕਿ ਇਹ ਨਹਿਰ ਅਕਸਰ ਟੁੱਟਦੀ ਰਹਿੰਦੀ ਹੈ | ਦੂਜੇ ਪਾਸੇ ਨਹਿਰ ਵਿਭਾਗ ਦੇ ਜੇ.ਈ ਪੁਨੀਤ ਨੇ ਕਿਹਾ ਕਿ ਨਹਿਰ ਕੱਲ੍ਹ ਰਾਤ ਆਏ ਤੇਜ਼ ਤੂਫ਼ਾਨ ਕਾਰਨ ਟੁੱਟ ਗਈ | ਜਿਸ ਦੀ ਮੁਰੰਮਤ ਜਲਦੀ ਤੋਂ ਜਲਦੀ ਕਰਵਾਈ ਜਾਵੇਗੀ |
ਪਿਛਲੀ ਖ਼ਬਰ ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਕਰੋੜਾਂ ਰੁਪਏ ਦੀ ਹੈਰੋਇਨ ਫੜੀ ਅਗਲੀ ਖ਼ਬਰ ਬੱਲੂਆਣਾ ਹਲਕੇ ਦੀ ਕਾਂਗਰਸ ਪਾਰਟੀ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।