28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਸੜਕ 'ਤੇ ਲੱਗੇ ਰੂੜੀਆਂ ਦੇ ਢੇਰ ਦੇ ਰਹੇ ਹਾਦਸਿਆਂ ਨੂੰ ਸੱਦਾ

ਅਜੀਤ ਡੈਸਕ 16-06-2025
ਬੱਲੂਆਣਾ, 15 ਜੂਨ (ਜਸਮੇਲ ਸਿੰਘ ਢਿੱਲੋਂ)-ਹਲਕੇ ਦੇ ਪਿੰਡ ਹਿੰਮਤਪੁਰਾ ਤੋਂ ਮੋਡੀ ਖੇੜਾ ਨੂੰ ਜਾਣ ਵਾਲੀ ਨਵੀਂ ਬਣੀ ਸੜਕ 'ਤੇ ਲੱਗੇ ਰੂੜੀਆਂ ਦੇ ਢੇਰ ਹਰ ਸਮੇਂ ਹਾਦਸਿਆਂ ਨੂੰ ਸੱਦਾ ਦਿੰਦੇ ਨਜ਼ਰ ਆਉਂਦੇ ਹਨ | ਪਿੰਡ ਵਾਸੀਆਂ ਨੇ ਦੱਸਿਆ ਕਿ ਲਗਾਤਾਰ ਇੱਕ ਮਹੀਨਾ ਪਹਿਲਾਂ ਇਨ੍ਹਾਂ ਢੇਰਾਂ ਕਾਰਨ ਇਕ ਟਰੈਕਟਰ ਵੀ ਪਲਟ ਗਿਆ ਸੀ | ਪਰੰਤੂ ਡਰਾਈਵਰ ਵਾਲ-ਵਾਲ ਬਚ ਗਿਆ ਸੀ | ਸੜਕ ਦੇ ਦੋਹੀਂ ਪਾਸੇ ਲਗਦੇ ਖੇਤ ਮਾਲਕਾਂ ਅਤੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੜਕਾਂ 'ਤੇ ਲੱਗੇ ਰੂੜੀਆਂ ਦੇ ਢੇਰ ਚੁਕਾਏ ਜਾਣ |
ਪਿਛਲੀ ਖ਼ਬਰ ਸੰਗਰਾਂਦ ਦੇ ਪਵਿੱਤਰ ਦਿਹਾੜੇ 'ਤੇ ਭੋਗ ਪਾਏ ਅਗਲੀ ਖ਼ਬਰ ਵਿਧਾਇਕ ਸਵਨਾ ਦੀ ਅਗਵਾਈ 'ਚ ਟੀਮ ਫ਼ਾਜ਼ਿਲਕਾ ਕਰ ਰਹੀ ਹੈ ਲੁਧਿਆਣਾ ਵਿਚ ਚੋਣ ਪ੍ਰਚਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।