29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਅਰਨੀਵਾਲਾ ਦੇ ਵਾਟਰ ਵਰਕਸ ਨੇੜਿਓਾ 3 ਨੌਜਵਾਨ ਨਸ਼ਾ ਕਰਦੇ ਕਾਬੂ <br/>

ਅਜੀਤ ਡੈਸਕ 19-06-2025
ਮੰਡੀ ਅਰਨੀਵਾਲਾ,18 ਜੂਨ (ਨਿਸ਼ਾਨ ਸਿੰਘ ਮੋਹਲ਼ਾ)-ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਆ ਜੋ ਅਰਨੀਵਾਲਾ ਕਸਬੇ ਦੀ ਦੱਸੀ ਜਾ ਰਹੀ ਹੈ ਜਿਸ ਵਿਚ 3 ਨੌਜਵਾਨਾਂ ਨੂੰ ਮੰਡੀ ਦੇ ਵਾਟਰ ਵਰਕਸ ਤੋਂ ਨਸ਼ੇ ਦਾ ਸੇਵਨ ਕਰਦੇ ਹੋਏ ਸਮਾਜ ਸੇਵੀ ਨਰਿੰਦਰ ਪਾਲ ਸਿੰਘ ਵੈਰੜ ਨੇ ਕਾਬੂ ਕੀਤਾ ਹੈ | ਨਰਿੰਦਰਪਾਲ ਸਿੰਘ ਵੈਰੜ ਨੇ ਦੱਸਿਆ ਕਿ ਨੌਜਵਾਨ ਜੋ ਕਿ ਉੱਥੇ ਨਸ਼ਾ ਕਰਨ ਦੇ ਲਈ ਬੀਆਬਾਨ ਉਜਾੜ ਦੇ ਵਿਚ ਬੈਠੇ ਸਨ ਅਤੇ ਨਸ਼ੇ ਦਾ ਸੇਵਨ ਕਰ ਰਹੇ ਸਨ | ਜਿਨ੍ਹਾਂ ਦੇ ਕੋਲੋਂ ਸਰਿੰਜਾਂ ਬਰਾਮਦ ਹੋਈਆਂ ਹਨ | ਨਰਿੰਦਰ ਪਾਲ ਸਿੰਘ ਵੈਰੜ ਨੇ ਦੱਸਿਆ ਕਿ ਇਹਨਾਂ ਵਿਚ ਦੋ ਸਕੇ ਭਰਾ ਹਨ | ਨਰਿੰਦਰ ਪਾਲ ਸਿੰਘ ਨੇ ਉਨ੍ਹਾਂ ਤੋਂ ਪੁੱਛਿਆ ਕਿ ਉਹ ਚਿੱਟਾ ਕਿੱਥੋਂ ਲੈ ਕੇ ਆਉਂਦੇ ਹਨ ਤਾਂ ਨੌਜਵਾਨਾਂ ਨੇ ਉਨ੍ਹਾਂ ਵਿਅਕਤੀਆਂ ਦੇ ਨਾਮ ਲਏ ਜਿਨ੍ਹਾਂ ਕੋਲੋਂ ਉਹ ਨਸ਼ਾ ਲੈ ਕੇ ਆਉਂਦੇ ਸਨ | ਦੋ ਸਕੇ ਭਰਾਵਾਂ ਨੇ ਦੱਸਿਆ ਕਿ ਉਹ ਪਿੰਡ ਪਾਲੀ ਵਾਲਾ ਦੀ ਇੱਕ ਅÏਰਤ ਕੋਲੋਂ ਨਸ਼ਾ ਲੈ ਕੇ ਆਉਂਦੇ ਨੇ ਜਿਸ ਨੂੰ ਭੂਆ ਕਹਿੰਦੇ ਹਨ | ਨਰਿੰਦਰ ਪਾਲ ਸਿੰਘ ਵੈਰੜ ਨੇ ਫ਼ਾਜ਼ਿਲਕਾ ਦੇ ਐੱਸ.ਐੱਸ.ਪੀ ਨੂੰ ਕਿਹਾ ਕਿ ਉਹ ਇਸ ਸਬੰਧੀ ਬਣਦੀ ਕਾਰਵਾਈ ਕਰਨ ਅਤੇ ਇਹਨਾਂ ਨੌਜਵਾਨਾਂ ਦਾ ਇਲਾਜ ਕਰਵਾਉਣ | ਸਿਰਫ਼ ਕਾਗ਼ਜ਼ਾਂ ਵਿਚ ਹੀ ਖਾਨਾ ਪੂਰਤੀ ਨਾ ਕੀਤੀ ਜਾਵੇ ਇਸ ਮੌਕੇ ਇੱਕ ਨੌਜਵਾਨ ਦੀ ਬਿਰਧ ਮਾਂ ਵੀ ਉੱਥੇ ਪਹੁੰਚ ਗਈ ਜਿਸ ਨੇ ਆਪਣੇ ਬੇਟੇ ਨੂੰ ਬਾਜ਼ ਆਉਣ ਦੀ ਨਸੀਹਤ ਦਿੱਤੀ |

ਪਿਛਲੀ ਖ਼ਬਰ ਪਿੰਡ ਬਾਹਮਣੀ ਵਾਲਾ 'ਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਇਕਾਈ ਦਾ ਗਠਨ <br/> ਅਗਲੀ ਖ਼ਬਰ ਮਲੇਰੀਆ ਬੁਖ਼ਾਰ ਤੋਂ ਬਚਾਅ ਲਈ ਜਾਗਰੂਕਤਾ ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।