ਫ਼ਾਜ਼ਿਲਕਾ ਦਾ ਅਗਾਂਹਵਧੂ ਕਿਸਾਨ ਸੰਜੇ ਕੁਮਾਰ 5 ਸਾਲਾਂ ਤੋਂ ਕਰ ਰਿਹੈ ਝੋਨੇ ਦੀ ਸਿੱਧੀ ਬਿਜਾਈ <br/>
ਅਜੀਤ ਡੈਸਕ
19-06-2025
ਉਨ੍ਹਾਂ ਕਿਹਾ ਕਿ ਉਸ ਦੇ ਜ਼ਮੀਨ 'ਚ ਟਿਊਬਵੈੱਲ ਦੇ ਪਾਣੀ ਨਾਲ ਝੋਨੇ ਦੀ ਬਿਜਾਈ ਕੀਤੀ ਜਾਂਦੀ ਸੀ 'ਤੇ ਪਹਿਲਾਂ ਪਾਣੀ ਦੀ ਬਹੁਤ ਵਰਤੋਂ ਹੁੰਦੀ ਸੀ, ਪਰ ਹੁਣ ਜਿੱਥੇ ਪਾਣੀ ਦੀ ਵਰਤੋਂ ਘਟੀ ਹੈ ਉੱਥੇ ਬਿਜਲੀ ਦੀ ਵਰਤੋਂ ਵੀ ਬਹੁਤ ਘਟੀ ਹੈ | ਇਸ ਤੋਂ ਇਲਾਵਾ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਟਰੈਕਟਰ ਵਹਾਈ ਦਾ ਤੇ ਲੇਬਰ ਦਾ ਖਰਚਾ ਘਟਿਆ ਹੈ | ਖੇਤੀਬਾੜੀ ਵਿਭਾਗ ਤੋਂ ਬੀ.ਟੀ.ਐਮ ਰਾਜਦਵਿੰਦਰ ਸਿੰਘ ਨੇ ਦੱਸਿਆ ਕਿ ਕਿਸਾਨ ਸੰਜੇ ਕੁਮਾਰ ਝੋਨੇ ਦੀ ਸਿੱਧੀ ਬਿਜਾਈ ਕਰਕੇ ਜਿੱਥੇ ਧਰਤੀ ਹੇਠਲੇ ਪਾਣੀ ਦੀ ਬੱਚਤ ਕਰ ਰਿਹਾ ਉੱਥੇ ਹੀ ਬਿਜਲੀ ਵੀ ਬਚਾ ਰਿਹਾ ਹੈ | ਉਨ੍ਹਾਂ ਜ਼ਿਲ੍ਹੇ ਦੇ ਹੋਰਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਇਸ ਕਿਸਾਨ ਤੋਂ ਪ੍ਰੇਰਨਾ ਲੈ ਕੇ ਝੋਨੇ ਦੀ ਸਿੱਧੀ ਬਿਜਾਈ ਖੇਤੀਬਾੜੀ ਵਿਭਾਗ ਦੀਆਂ ਸਿਫ਼ਾਰਸ਼ਾਂ ਅਨੁਸਾਰ ਕਰਨ ਤੇ ਘੱਟ ਖ਼ਰਚੇ ਵਿਚ ਵੱਧ ਝਾੜ ਪ੍ਰਾਪਤ ਕਰਨ |