ਫ਼ਾਜ਼ਿਲਕਾ, 20 ਜੂਨ (ਦਵਿੰਦਰ ਪਾਲ ਸਿੰਘ)-ਸਹਾਇਕ ਕਮਿਸ਼ਨਰ (ਜ) ਅਮਨਦੀਪ ਸਿੰਘ ਮਾਵੀ ਨੇ ਦੱਸਿਆ ਕਿ ਅੱਜ 21 ਜੂਨ ਨੂੰ ਸਵੇਰੇ 6 ਵਜੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਵੱਖ-ਵੱਖ ਥਾਵਾਂ ਜਿਵੇਂ ਕਿ ਪਟੇਲ ਪਾਰਟ ਅਬੋਹਰ, ਪਾਵਰ ਹਾਊਸ ਪਾਰ ਅਰਨੀਵਾਲਾ ਸ਼ੇਖ਼ ਸੁਭਾਨ, ਬਹੁਮੰਤਵੀ ਖੇਡ ਸਟੇਡੀਅਮ ਫ਼ਾਜ਼ਿਲਕਾ ਅਤੇ ਡੇਰਾ ਬਾਬਾ ਭੂੰਮਣ ਸ਼ਾਹ ਖੂਈਆਂ ਸਰਵਰ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਜਾ ਰਿਹਾ ਹੈ | ਉਨ੍ਹਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅੱਜ 21 ਨੂੰ ਹੋਣ ਵਾਲੇ ਅੰਤਰਰਾਸ਼ਟਰੀ ਯੋਗ ਦਿਵਸ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਕਿਉਂਕਿ ਯੋਗ ਸਾਨੂੰ ਸਰੀਰਕ ਪੱਖੋਂ ਹੀ ਨਹੀਂ ਸਗੋਂ ਮਾਨਸਿਕ ਪੱਖੋਂ ਵੀ ਤੰਦਰੁਸਤ ਕਰਦਾ ਹੈ | ਉਨ੍ਹਾਂ ਕਿਹਾ ਕਿ ਇਸ ਯੋਗ ਦਿਵਸ ਦੌਰਾਨ ਅਸੀਂ ਆਪਣੇ ਆਪਣੇ ਬਲਾਕਾਂ ਵਿਚ ਨਿਸ਼ਚਿਤ ਸਥਾਨਾਂ ਤੇ ਪਹੁੰਚ ਕੇ ਯੋਗ ਅਭਿਆਸ ਕਰ ਸਕਦੇ ਹਾਂ ਤੇ ਸਿਹਤਮੰਦ ਜੀਵਨ ਸ਼ੈਲੀ ਮਿਲਣ ਦੇ ਨਾਲ-ਨਾਲ ਯੋਗ ਦੇ ਫ਼ਾਇਦਿਆਂ ਬਾਰੇ ਵੀ ਅਸੀਂ ਜਾਗਰੂਕ ਹੋ ਸਕਦੇ ਹਾਂ |