03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਸੀਵਰੇਜ ਬੰਦ ਹੋਣ ਕਾਰਨ ਗਲੀਆਂ ਵਿਚ ਭਰਿਆ ਦੂਸ਼ਿਤ ਪਾਣੀ, ਲੋਕ ਘਰਾਂ ਵਿਚ ਕੈਦ

ਅਜੀਤ ਡੈਸਕ 21-06-2025
ਅਬੋਹਰ, 20 ਜੂਨ (ਵਿਵੇਕ ਹੂੜੀਆ)-ਅਬੋਹਰ ਦੇ ਸੁਭਾਸ਼ ਨਗਰ ਵਿਚ ਸੀਵਰੇਜ ਮੇਨ ਹਾਲ ਬੰਦ ਹੋਣ ਕਾਰਨ ਇੱਥੇ ਦੀਆਂ ਗਲੀਆਂ ਬਿਨਾਂ ਮੀਂਹ ਦੇ ਵੀ ਦੂਸ਼ਿਤ ਪਾਣੀ ਨਾਲ ਭਰੀਆਂ ਹੋਈਆਂ ਹਨ | ਜਿਸ ਕਾਰਨ ਲੋਕਾਂ ਦਾ ਜੀਣਾ ਦੁੱਭਰ ਹੁੰਦਾ ਜਾ ਰਿਹਾ ਹੈ | ਇੱਥੋਂ ਦੇ ਵਸਨੀਕਾਂ ਨੇ ਦੱਸਿਆ ਕਿ ਸੀਵਰੇਜ ਲਾਈਨ ਬੰਦ ਹੋਣ ਕਾਰਨ ਦੂਸ਼ਿਤ ਪਾਣੀ ਨਾ ਸਿਰਫ਼ ਗਲੀਆਂ ਵਿਚ ਸਗੋਂ ਲੋਕਾਂ ਦੇ ਘਰਾਂ ਵਿਚ ਵੀ ਦਾਖਲ ਹੋਣਾ ਸ਼ੁਰੂ ਹੋ ਗਿਆ ਹੈ | ਇਸ ਦੀ ਭਿਆਨਕ ਬਦਬੂ ਕਾਰਨ ਲੋਕਾਂ ਨੂੰ ਸਾਹ ਲੈਣਾ ਅÏਖਾ ਹੋ ਰਿਹਾ ਹੈ | ਦੁਪਹਿਰ ਵੇਲੇ ਇਸ ਦੀ ਬਦਬੂ ਇੰਨੀ ਵੱਧ ਜਾਂਦੀ ਹੈ ਕਿ ਲੋਕ ਆਪਣੇ ਘਰਾਂ ਵਿਚ ਸ਼ਾਂਤੀ ਨਾਲ ਖਾਣਾ ਨਹੀਂ ਖਾ ਸਕਦੇ | ਇਸ ਤੋਂ ਇਲਾਵਾ ਗਲੀਆਂ ਵਿਚ ਫੈਲੇ ਦੂਸ਼ਿਤ ਪਾਣੀ ਕਾਰਨ ਮੱਛਰਾਂ ਦੀ ਪੈਦਾਇਸ਼ ਕਾਰਨ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ | ਜਦੋਂ ਕਿ ਸੀਵਰੇਜ ਵਿਭਾਗ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਹੈ | ਲੋਕਾਂ ਨੇ ਦੱਸਿਆ ਕਿ ਗਲੀਆਂ ਵਿਚ ਦੂਸ਼ਿਤ ਪਾਣੀ ਫੈਲਣ ਕਾਰਨ ਲੋਕ ਇਸ ਦੂਸ਼ਿਤ ਪਾਣੀ ਵਿਚੋਂ ਲੰਘਣ ਲਈ ਮਜਬੂਰ ਹਨ | ਜਦੋਂ ਕਿ ਗਲੀਆਂ ਵਿਚ ਪਾਣੀ ਫੈਲਣ ਕਾਰਨ ਸਬਜ਼ੀ, ਫਲ ਵੇਚਣ ਵਾਲੇ ਅਤੇ ਦੁੱਧ ਵਾਲੇ ਵੀ ਗਲੀਆਂ ਵਿਚ ਆਉਣ ਤੋਂ ਬਚਦੇ ਹਨ | ਜਿਸ ਕਾਰਨ ਉਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ |
ਪਿਛਲੀ ਖ਼ਬਰ ਮਾੜੇ ਬਿਜਲੀ ਪ੍ਰਬੰਧਾਂ ਦੇ ਚੱਲਦੇ ਤਿੰਨ ਪਿੰਡਾਂ ਦੇ ਖਪਤਕਾਰਾਂ ਨੇ ਪਾਵਰਕਾਮ ਦੀ ਸਬ ਡਵੀਜ਼ਨ 'ਚ ਦਿੱਤਾ ਧਰਨਾ ਅਗਲੀ ਖ਼ਬਰ ਤੇਜ਼ ਰਫ਼ਤਾਰ ਕਾਰ ਨੇ ਮਹਿਲਾ ਨੂੰ ਮਾਰੀ ਟੱਕਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।