04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਵੱਖ-ਵੱਖ ਆਗੂਆਂ ਨੇ ਕੀਤਾ ਕੰਵਲਜੀਤ ਸਿੰਘ ਕੱਸੋਆਣਾ ਤੇ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ <br/>

ਅਜੀਤ ਡੈਸਕ 22-09-2025
ਫ਼ਿਰੋਜ਼ਸ਼ਾਹ, 21 ਸਤੰਬਰ (ਸਰਬਜੀਤ ਸਿੰਘ ਧਾਲੀਵਾਲ)- ਪਿੰਡ ਕੱਸੋਆਣਾ ਵਿਖੇ ਸਥਾਪਿਤ ਐੱਸ.ਐੱਸ.ਐਮ. ਸਕੂਲ ਦੇ ਚੇਅਰਮੈਨ ਕੰਵਲਜੀਤ ਸਿੰਘ ਗਿੱਲ ਦੇ ਛੋਟੇ ਭਰਾ ਨਿਰਮਲਜੀਤ ਸਿੰਘ ਸਪੁੱਤਰ ਬੋਹੜ ਸਿੰਘ ਗਿੱਲ ਜੋ ਪਿਛਲੇ ਦਿਨੀਂ ਅਚਾਨਕ ਅਕਾਲ ਚਲਾਣਾ ਕਰ ਗਏ ਸਨ, ਦੀ ਅਚਾਨਕ ਮੌਤ 'ਤੇ ਵੱਡੀ ਗਿਣਤੀ 'ਚ ਲੋਕਾਂ ਨੇ ਉਨ੍ਹਾਂ ਦੇ ਘਰ ਪਹੁੰਚ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ ਹੈ | ਹਲਕਾ ਵਿਧਾਇਕ ਨਰੇਸ਼ ਕਟਾਰੀਆ, ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਮੁਨੀਲਾ ਅਰੋੜਾ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸੁਨੀਤਾ ਰਾਣੀ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਸਤਿੰਦਰ ਸਿੰਘ, ਕੋਮਲ ਅਰੋੜਾ, ਪਿ੍ੰਸੀਪਲ ਪ੍ਰਗਟ ਸਿੰਘ ਬਰਾੜ, ਚਮਕੌਰ ਸਿੰਘ ਸਰਾਂ, ਗੁਰਬੀਰ ਸਿੰਘ, ਸਿਮਰਨਦੀਪ ਸਿੰਘ, ਹਰਦੀਪ ਸਿੰਘ ਨੰਬਰਦਾਰ, ਬਲਵੀਰ ਸਿੰਘ ਪੰਜ ਗਰਾਈਾ, ਅੰਗਰੇਜ਼ ਸਿੰਘ ਦੁਸਾਂਝ, ਦਵਿੰਦਰ ਸਿੰਘ ਸੇਖੋਂ, ਬਲਜੀਤ ਸਿੰਘ ਜ਼ੀਰਾ, ਸੁਖਦੀਪ ਸਿੰਘ ਬਘੇਲੇ ਵਾਲਾ, ਐੱਸ.ਐੱਸ.ਐਮ. ਸਕੂਲ ਪਿੰ੍ਰਸੀਪਲ ਰਵਿੰਦਰ ਸਿੰਘ ਕੋਹਲੀ ਤੇ ਸਮੂਹ ਸਟਾਫ਼ ਤੋਂ ਇਲਾਵਾ ਵੱਡੀ ਗਿਣਤੀ 'ਚ ਇਲਾਕੇ ਦੇ ਮੋਹਤਬਰ ਆਗੂਆਂ, ਅਧਿਆਪਕ ਜਥੇਬੰਦੀਆਂ, ਪੱਤਰਕਾਰਾਂ, ਰਿਸ਼ਤੇਦਾਰਾਂ, ਸੱਜਣਾਂ ਨੇ ਪਰਿਵਾਰਕ ਮੈਂਬਰਾਂ ਪਿਤਾ ਬੋਹੜ ਸਿੰਘ, ਭਰਾ ਕੰਵਲਜੀਤ ਸਿੰਘ, ਮਾਤਾ ਸੁਰਜੀਤ ਕੌਰ, ਭੈਣ ਹਰਿੰਦਰ ਕੌਰ ਸਪੁੱਤਰ ਹਰਸ਼ਵਿੰਦਰ ਸਿੰਘ ਨਾਲ ਨਿਰਮਲਜੀਤ ਸਿੰਘ ਦੇ ਮਹਿਜ਼ 47-48 ਸਾਲ ਦੀ ਉਮਰ 'ਚ ਅਚਾਨਕ ਚਲੇ ਜਾਣ 'ਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ |

ਪਿਛਲੀ ਖ਼ਬਰ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ਗੁਰਦੁਆਰਾ ਸਾਹਿਬ ਦੀ ਉਸਾਰੀ ਅਧੀਨ ਇਮਾਰਤ ਲਈ ਡੇਢ ਲੱਖ ਦੀ ਰਾਸ਼ੀ ਭੇਟ <br/> ਅਗਲੀ ਖ਼ਬਰ ਸਰਬੱਤ ਦਾ ਭਲਾ ਟਰੱਸਟ ਨੇ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਵੰਡਿਆ 200 ਕੁਇੰਟਲ ਪਸ਼ੂਆਂ ਦਾ ਚਾਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।