08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਜੀ.ਐੱਸ.ਟੀ. ਦਰਾਂ 'ਚ ਕਟੌਤੀ ਨਾਲ ਆਮ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ : ਕਾਕਾ ਕੰਬੋਜ <br/>

ਅਜੀਤ ਡੈਸਕ 23-09-2025
ਜਲਾਲਾਬਾਦ, 22 ਸਤੰਬਰ (ਹਰਪ੍ਰੀਤ ਸਿੰਘ ਪਰੂਥੀ) - ਕੇਂਦਰ ਸਰਕਾਰ ਵੱਲੋਂ ਖਾਣ-ਪੀਣ ਤੇ ਹੋਰ ਰੋਜ਼ਮਰ੍ਹਾ ਦੀ ਵਰਤੋਂ ਵਾਲੀਆਂ ਵਸਤੂਆਂ 'ਤੇ ਵਸਤੂ ਤੇ ਸੇਵਾ ਕਰ (ਜੀ.ਐਸ.ਟੀ.) ਦਰਾਂ 'ਚ ਕੀਤੀ ਕਟੌਤੀ ਬਾਰੇ ਭਾਜਪਾ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਨੇ ਕਿਹਾ ਕਿ ਇਹ ਫ਼ੈਸਲਾ ਹਕੀਕਤ ਵਿਚ ਆਮ ਵਰਗ ਲਈ ਵੱਡੀ ਰਾਹਤ ਵਾਲਾ ਹੈ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਲਿਆ ਗਿਆ ਇਹ ਇਤਿਹਾਸਕ ਫ਼ੈਸਲਾ ਨਾ ਸਿਰਫ਼ ਘਰ-ਘਰ ਦੇ ਬਜਟ ਨੂੰ ਸਿੱਧੀ ਰਾਹਤ ਦੇਵੇਗਾ, ਸਗੋਂ ਦੇਸ਼ ਦੀ ਕੁੱਲ ਅਰਥਵਿਵਸਥਾ ਨੂੰ ਵੀ ਮਜ਼ਬੂਤੀ ਪ੍ਰਦਾਨ ਕਰੇਗਾ | ਕਾਕਾ ਕੰਬੋਜ ਨੇ ਕਿਹਾ ਕਿ ਟੈਕਸ ਦਰਾਂ ਨੂੰ ਘਟਾਉਣ ਦਾ ਇਹ ਫ਼ੈਸਲਾ ਕੇਵਲ ਮਹਿੰਗਾਈ ਘਟਾਉਣ ਤੱਕ ਸੀਮਤ ਨਹੀਂ ਹੈ, ਸਗੋਂ ਇਸ ਨਾਲ ਛੋਟੇ ਦੁਕਾਨਦਾਰਾਂ, ਕਰਿਆਨਾ ਵਪਾਰੀਆਂ, ਸਬਜ਼ੀ-ਫਲ ਵਿਕ੍ਰੇਤਾਵਾਂ ਤੇ ਸਥਾਨਕ ਮੰਡੀਆਂ ਨੂੰ ਵੀ ਸਿੱਧਾ ਫ਼ਾਇਦਾ ਹੋਵੇਗਾ | ਜਦੋਂ ਜ਼ਰੂਰੀ ਵਸਤੂਆਂ ਸਸਤੀ ਹੋਣਗੀਆਂ ਤਾਂ ਮੰਗ ਵਧੇਗੀ ਤੇ ਸਥਾਨਕ ਬਾਜ਼ਾਰਾਂ ਵਿਚ ਲੈਣ-ਦੇਣ ਤੇਜ਼ ਹੋਵੇਗਾ, ਜਿਸ ਨਾਲ ਰੋਜ਼ਗਾਰ ਦੇ ਮੌਕੇ ਵਧਣਗੇ ਤੇ ਪੇਂਡੂ ਅਰਥਵਿਵਸਥਾ ਨੂੰ ਨਵੀਂ ਗਤੀ ਮਿਲੇਗੀ | ਉਨ੍ਹਾਂ ਕਿਹਾ ਕਿ ਆਮ ਜਨਤਾ ਇਸ ਦੂਰ-ਦਰਸ਼ੀ ਫ਼ੈਸਲੇ ਲਈ ਦਿਲੋਂ ਧੰਨਵਾਦ ਕਰਦੀ ਹੈ |

ਪਿਛਲੀ ਖ਼ਬਰ 29 ਤੇ 30 ਸਤੰਬਰ ਨੂੰ ਸਫ਼ਾਈ ਕਾਮਿਆਂ ਦੀ ਮੁਕੰਮਲ ਹੜਤਾਲ ਰਹੇਗੀ-ਫ਼ਤਿਹ ਬੋਹਤ <br/> ਅਗਲੀ ਖ਼ਬਰ ਅੱਖਾਂ ਦੇ 26ਵੇਂ ਕੈਂਪ 'ਚ 170 ਤੋਂ ਇਲਾਵਾ 8 ਹੋਰ ਮਰੀਜ਼ਾਂ ਦੇ ਕੀਤੇ ਆਪ੍ਰੇਸ਼ਨ : ਡਾ. ਸੁਸ਼ਾਂਤ ਮਦਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।