ਜਲਾਲਾਬਾਦ, 22 ਅਕਤੂਬਰ (ਜਤਿੰਦਰ ਪਾਲ ਸਿੰਘ)- ਜਲਾਲਾਬਾਦ ਨੇੜੇ ਪੈਂਦੇ ਪਿੰਡ ਚੱਕ ਸਿੰਘੇ ਵਾਲੇ ਦੀ ਇਕ ਔਰਤ ਦੀ ਸੱਪ ਦੇ ਡੱਸਣ ਕਰਕੇ ਮੌਤ ਹੋ ਗਈ | ਜਾਣਕਾਰੀ ਅਨੁਸਾਰ ਚੱਕ ਸਿੰਘੇ ਵਾਲਾ ਸੈਣੀਆਂ ਦੀ ਵਾਸੀ ਊਸ਼ਾ ਰਾਣੀ (42) ਪਤਨੀ ਪਵਨ ਕੁਮਾਰ ਆਪਣੇ ਘਰ ਵਿਚ ਸੌ ਰਹੀ ਸੀ ਤਾਂ ਲਗਭਗ ਸਵੇਰੇ 5 ਵਜੇ ਦੇ ਕਰੀਬ ਕੋਬਰਾ ਸੱਪ ਨੇ ਡੱਸ ਲਿਆ¢ ਊਸ਼ਾ ਰਾਣੀ ਨੇ ਪਤਾ ਲੱਗਣ 'ਤੇ ਰੌਲਾ ਪਾ ਦਿੱਤਾ | ਪਰਿਵਾਰ ਨੇ ਪਹਿਲਾ ਪਿੰਡ ਦੇ ਡਾਕਟਰ ਕੋਲੋਂ ਮੁੱਢਲੀ ਸਹਾਇਤਾ ਲਈ, ਜਿਸ ਤੋਂ ਬਾਅਦ ਇਲਾਜ ਲਈ ਫ਼ਾਜ਼ਿਲਕਾ ਲੈ ਕੇ ਜਾਇਆ ਗਿਆ ਜਿੱਥੇ ਪਹੁੰਚਣ 'ਤੇ ਡਾਕਟਰਾਂ ਨੇ ਮਿ੍ਤਕ ਐਲਾਨ ਦਿੱਤਾ | ਸਸਕਾਰ ਤੋਂ ਬਾਅਦ ਪਿੰਡ ਵਾਸੀਆਂ ਵਲ਼ੋਂ ਮਿਲ ਕੇ ਕਮਰੇ ਵਿਚੋਂ ਸੱਪ ਕੱਢ ਕੇ ਮਾਰਿਆ ਗਿਆ | ਮਿ੍ਤਕ ਔਰਤ ਆਪਣੇ ਪਿੱਛੇ ਇਕ ਲੜਕਾ ਤੇ ਦੋ ਲੜਕੀਆਂ ਛੱਡ ਗਈ ਹੈ | ਪਰਿਵਾਰ ਗ਼ਰੀਬ ਤੇ ਮਿਹਨਤ ਮਜ਼ਦੂਰੀ ਕਰਦੇ ਹੋਣ ਕਰਕੇ ਪਿੰਡ ਵਾਸੀਆਂ ਨੇ ਸਰਕਾਰ ਤੋਂ ਪਰਿਵਾਰ ਲਈ ਮਾਇਕ ਸਹਾਇਤਾ ਦੀ ਮੰਗ ਕੀਤੀ ਹੈ |