15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਮੇਰਾ ਅਬੋਹਰ ਸੰਸਥਾ ਨੇ ਬਜ਼ੁਰਗ ਬੇਸਹਾਰਾ ਮਹਿਲਾ ਨੂੰ ਬਣਾ ਕੇ ਦਿੱਤਾ ਪੱਕਾ ਮਕਾਨ <br/>

ਅਜੀਤ ਡੈਸਕ 23-10-2025
ਅਬੋਹਰ, 22 ਅਕਤੂਬਰ (ਵਿਵੇਕ ਹੂੜੀਆ)- 'ਮੇਰਾ ਅਬੋਹਰ ਮੁਫ਼ਤ ਕਾਨੂੰਨੀ ਸੇਵਾ' ਸੰਸਥਾ ਨੇ 'ਸਰ ਕੀ ਛੱਤ' ਪ੍ਰੋਜੈਕਟ ਤਹਿਤ ਹੁਣ ਤੱਕ 20 ਲੋੜਵੰਦ ਪਰਿਵਾਰਾਂ ਨੂੰ ਪੱਕੇ ਘਰ ਪ੍ਰਦਾਨ ਕੀਤੇ ਹਨ | ਪ੍ਰੋਜੈਕਟ 20 ਅਧੀਨ ਸਮਾਜ ਸੇਵੀ ਸੰਸਥਾ ਮੇਰਾ ਅਬੋਹਰ ਮੁਫ਼ਤ ਕਾਨੂੰਨੀ ਸੇਵਾ ਟੀਮ ਗਲੀ ਨੰਬਰ 4 ਇੰਦਰਾ ਨਗਰੀ ਅਬੋਹਰ ਦੀ ਰਹਿਣ ਵਾਲੀ ਇੱਕ ਲੋੜਵੰਦ ਔਰਤ, ਜਿਸ ਦੇ ਦੋ ਛੋਟੇ ਪੁੱਤਰ ਇੱਕ ਹਾਦਸੇ ਦਾ ਸ਼ਿਕਾਰ ਹੋਏ ਸਨ ਤੇ ਇਹ ਬਜ਼ੁਰਗ ਔਰਤ ਆਪਣੀ ਛੋਟੀ ਪੋਤੀ ਸਮੇਤ, ਤਰਪਾਲ ਹੇਠ ਰਹਿਣ ਲਈ ਮਜਬੂਰ ਸੀ ਜਿਸ ਦੀ ਸਮਾਜ ਸੇਵੀ ਸੰਸਥਾ ਮੇਰਾ ਅਬੋਹਰ ਮੁਫ਼ਤ ਕਾਨੂੰਨੀ ਸੇਵਾ ਵਲੋਂ ਮਦਦ ਕੀਤੀ ਗਈ | ਦਾਨੀ ਲੋਕਾਂ ਦੀ ਮਦਦ ਨਾਲ ਇਸ ਬਜ਼ੁਰਗ, ਬੇਸਹਾਰਾ ਔਰਤ ਲਈ ਇੱਕ ਪੱਕਾ ਘਰ ਬਣਾਇਆ ਗਿਆ ਤੇ ਦੀਵਾਲੀ ਦੇ ਸ਼ੁੱਭ ਦਿਨ 'ਤੇ ਮੇਰਾ ਅਬੋਹਰ ਟੀਮ ਵਲੋਂ ਉਸ ਨੂੰ ਸੌਂਪਿਆ ਗਿਆ | ਬਜ਼ੁਰਗ ਔਰਤ ਦੇ ਚਿਹਰੇ 'ਤੇ ਖ਼ੁਸ਼ੀ ਦੇਖਣਯੋਗ ਸੀ | ਇਸ ਮੌਕੇ ਸੰਗਠਨ ਦੇ ਮੁਖੀ ਐਡਵੋਕੇਟ ਅਮਿਤ ਅਸੀਜਾ ਬਾਵਾ, ਜਨਰਲ ਸਕੱਤਰ ਰਾਹੁਲ ਚਾਵਲਾ, ਉਪ ਪ੍ਰਧਾਨ ਅਮਿਤ ਸਿਡਾਨਾ, ਇੰਚਾਰਜ ਅਸ਼ੀਸ਼ ਸੇਤੀਆ ਨੇ ਸ਼ਹਿਰ ਤੇ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਦੀਵਾਲੀ ਤੇ ਵਿਸ਼ਵਕਰਮਾ ਦਿਵਸ ਦੀ ਵਧਾਈ ਦਿੱਤੀ | ਇਸ ਮੌਕੇ 'ਮੇਰਾ ਅਬੋਹਰ' ਟੀਮ ਦੇ ਮੁਖੀ ਐਡਵੋਕੇਟ ਅਮਿਤ ਅਸੀਜਾ ਬਾਵਾ, ਜਨਰਲ ਸਕੱਤਰ ਰਾਹੁਲ ਚਾਵਲਾ, ਖੇਡ ਇੰਚਾਰਜ ਅਮਿਤ ਪਵਾਰ, ਸ਼ਹਿਰੀ ਇੰਚਾਰਜ ਅਜੇ ਵਧਵਾ, ਡਾ. ਵਿਸ਼ਾਲ ਤਨੇਜਾ ਤੇ ਵਿਸ਼ੇਸ਼ ਤੌਰ 'ਤੇ ਨਗਰ ਕੌਂਸਲਰ ਸੋਨੂੰ ਮੌਜੂਦ ਸਨ |

ਪਿਛਲੀ ਖ਼ਬਰ ਵੱਖ-ਵੱਖ ਥਾੲੀਂ ਬਾਬਾ ਵਿਸ਼ਵਕਰਮਾ ਦਿਵਸ ਧੂਮਧਾਮ ਨਾਲ ਮਨਾਇਆ <br/> ਅਗਲੀ ਖ਼ਬਰ 24 ਪਰਿਵਾਰ ਕਾਂਗਰਸ ਪਾਰਟੀ 'ਚ ਹੋਏ ਸ਼ਾਮਿਲ, ਕੁਲਬੀਰ ਸਿੰਘ ਜ਼ੀਰਾ ਨੇ ਕੀਤਾ ਸਵਾਗਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।