18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਜਲਾਲਾਬਾਦ ਹਲਕੇ ਦੇ ਹੜ੍ਹ ਪ੍ਰਭਾਵਿਤ 3 ਪਰਿਵਾਰਾਂ ਨੂੰ ਡੇਰਾ ਰੁੰਮੀ ਵਾਲਾ, ਭੁੱਚੋ ਕਲਾਂ ਬਠਿੰਡਾ ਵਲੋਂ ਦਿੱਤੀਆਂ ਮਹਿੰਗੀਆਂ ਸੱਜਰ ਸੂਈਆਂ ਗਾਵਾਂ <br/>

ਡੇਰਾ ਰੁੰਮੀ ਵਾਲਾ ਵਿਖੇ ਜਲਾਲਾਬਾਦ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਗਾਵਾਂ ਦਿੰਦੇ ਹੋਏ ਵੱਖ-ਵੱਖ ਪਤਵੰਤੇ | ਤਸਵੀਰਾਂ-ਜਤਿੰਦਰ ਪਾਲ ਸਿੰਘ <br/> 05-11-2025
ਜਲਾਲਾਬਾਦ,4 ਨਵੰਬਰ (ਜਤਿੰਦਰ ਪਾਲ ਸਿੰਘ)-ਡੇਰਾ ਰੁੰਮੀ ਵਾਲਾ ਭੁੱਚੋ ਕਲਾਂ, ਬਠਿੰਡਾ ਦੇ ਮੌਜੂਦਾ ਮਹਾਂਪੁਰਖ ਸੰਤ ਬਾਬਾ ਸੁਖਦੇਵ ਸਿੰਘ ਵਲ਼ੋਂ ਹੜ੍ਹ-ਪੀੜਤਾਂ ਦੀ ਮਦਦ ਲਗਾਤਾਰ ਜਾਰੀ ਹੈ ¢ ਹੁਣ ਉਨ੍ਹਾਂ ਵਲ਼ੋਂ ਜਲਾਲਾਬਾਦ ਹਲਕੇ ਦੇ ਪਿੰਡਾਂ ਦੇ ਤਿੰਨ ਪਰਿਵਾਰਾਂ ਨੂੰ ਸੱਜਰ ਸੂਈਆਂ ਗਾਵਾਂ ਦੇ ਕੇ ਮਦਦ ਕੀਤੀ ਗਈ ਹੈ¢ ਬਾਬਾ ਬਲਜੀਤ ਸਿੰਘ, ਮੁੱਖ ਸੇਵਾਦਾਰ, ਨਾਨਕਸਰ ਠਾਠ ਸ਼ੇਰ ਮੁਹੰਮਦ ਨੇ ਦੱਸਿਆ ਕਿ ਸਾਡੇ ਹਲਕੇ ਦੇ ਪਿੰਡਾਂ ਦੇ ਤਿੰਨ ਪਰਿਵਾਰ ਬਲਜੀਤ ਸਿੰਘ ਪੁੱਤਰ ਸਵਰਨ ਸਿੰਘ ਪਿੰਡ ਗਾਮੂ ਵਾਲਾ , ਕਰਮਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਢਾਣੀ ਨੱਥਾ ਸਿੰਘ ਵਾਲੀ ਅਤੇ ਅਮਨਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਢਾਣੀ ਨੱਥਾ ਸਿੰਘ ਵਾਲੀ, ਜਿਨ੍ਹਾਂ ਦੀ ਜ਼ਮੀਨ ਹੜ੍ਹ ਨਾਲ ਪ੍ਰਭਾਵਿਤ ਹੋਈ ਸੀ ਅਤੇ ਬਿਲਕੁਲ ਹੀ ਤਬਾਹ ਹੋ ਗਈ ਸੀ, ਅੱਗੇ ਕਣਕ ਦੀ ਬਿਜਾਈ ਕਰਨੀ ਵੀ ਔਖੀ ਹੈ ¢ ਇਹ ਪਰਿਵਾਰ ਆਰਥਿਕ ਤੌਰ ਤੇ ਕਾਫ਼ੀ ਕਮਜ਼ੋਰ ਸਨ ਇਨ੍ਹਾਂ ਦੀ ਸਹਾਇਤਾ ਲਈ ਤਿੰਨ ਸੱਜਰ ਸੂਈਆਂ ਗਾਵਾਂ ਇਨ੍ਹਾਂ ਨੂੰ ਦਿੱਤੀਆਂ ਹਨ ਤਾਂ ਜੋ ਇਹ ਦੁੱਧ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕਣ¢ ਇਨ੍ਹਾਂ ਪਰਿਵਾਰਾਂ ਨੇ ਦੱਸਿਆ ਕਿ ਹੜ੍ਹਾਂ ਵਿਚ ਉਹ ਬਹੁਤ ਭਾਰੀ ਮੁਸ਼ਕਿਲ ਵਿਚ ਘਿਰ ਗਏ ਸਨ, ਉਨ੍ਹਾਂ ਦੀ ਝੋਨੇ ਦੀ ਫ਼ਸਲ ਸਾਰੀ ਤਬਾਹ ਹੋ ਗਈ ਹੈ ਅਤੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ¢ ਇਸ ਦੇ ਨਾਲ ਦੀ ਅਗਲੀ ਕਣਕ ਦੀ ਬਿਜਾਈ ਵੀ ਸੰਭਵ ਨਹੀਂ ਹੈ, ਜਿਸ ਕਰਕੇ ਉਹ ਕਾਫ਼ੀ ਤੰਗੀ ਵਿਚ ਆ ਗਏ ਸਨ ¢ ਬਾਬਾ ਬਲਜੀਤ ਸਿੰਘ, ਮੁੱਖ ਸੇਵਾਦਾਰ ਸ਼ੇਰ ਮੁਹੰਮਦ ਨੇ ਸਾਡੀ ਸਥਿਤੀ ਨੂੰ ਸਮਝ ਕੇ ਸਾਨੂੰ ਬਾਬਾ ਸੁਖਦੇਵ ਸਿੰਘ ਮੁੱਖ ਸੇਵਾਦਾਰ ਡੇਰਾ ਰੁੰਮੀ ਵਾਲਾ ਭੁੱਚੋ ਕਲਾ ਬਠਿੰਡਾ ਕੋਲ ਲੈ ਗਏ ਜਿਨ੍ਹਾਂ ਨੇ ਸਾਡੀ ਸਥਿਤੀ ਸਮਝਦੇ ਹੋਏ ਸਾਨੂੰ ਸੱਜਰ ਸੂਈਆਂ ਗਾਵਾਂ ਦਿੱਤੀਆਂ ਹਨ ¢ ਅਸੀਂ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ¢ ਜ਼ਿਕਰਯੋਗ ਹੈ ਕਿ ਡੇਰਾ ਰੁੰਮੀ ਵਾਲਾ ਵਲ਼ੋਂ ਲਗਭਗ 100 ਦੇ ਕਰੀਬ ਮਹਿੰਗੀਆਂ ਤੇ ਉਤਮ ਨਸਲ ਦੀਆਂ ਮੱਝਾਂ, ਗਾਵਾਂ ਹੜ੍ਹ ਪ੍ਰਭਾਵਿਤ ਗ਼ਰੀਬ ਲੋਕਾਂ ਨੂੰ ਦਿੱਤੀਆਂ ਜਾ ਚੁੱਕੀਆਂ ਹਨ¢

ਪਿਛਲੀ ਖ਼ਬਰ ਸਰਕਾਰੀ ਸਕੂਲ ਕਬੂਲ ਸ਼ਾਹ ਖੁੱਬਣ 'ਚ ਸ਼ਰਧਾ ਨਾਲ ਮਨਾਇਆ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ <br/> ਅਗਲੀ ਖ਼ਬਰ ਗੱਠਾਂ ਨਾਲ ਭਰੇ ਟਰੈਕਟਰ-ਟਰਾਲੇ ਨਾਲ ਟਕਰਾ ਜਾਣ ਕਾਰਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।