19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਅਪੈਕਸ ਕਲੱਬ ਵਲੋਂ ਲਗਾਇਆ ਅੱਖਾਂ ਦਾ ਜਾਂਚ ਅਤੇ ਆਪ੍ਰੇਸ਼ਨ ਕੈਂਪ

ਅਜੀਤ ਡੈਸਕ 05-11-2025
ਅਬੋਹਰ, 4 ਨਵੰਬਰ (ਵਿਵੇਕ ਹੂੜੀਆ)-ਸਮਾਜ ਸੇਵੀ ਸੰਸਥਾ ਅਪੈਕਸ ਕਲੱਬ ਵਲੋਂ ਗਊਸ਼ਾਲਾ ਦੇ ਵਿਹੜੇ ਵਿਚ ਅੱਖਾਂ ਦਾ ਜਾਂਚ ਅਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਲਾਇਨਜ਼ ਆਈ ਕੇਅਰ ਸੈਂਟਰ ਜੈਤੋ ਦੀ ਟੀਮ ਨੇ ਮਰੀਜ਼ਾਂ ਦੀ ਜਾਂਚ ਕੀਤੀ | ਜਿਨ੍ਹਾਂ ਮਰੀਜ਼ਾਂ ਨੂੰ ਆਪ੍ਰੇਸ਼ਨ ਲਈ ਯੋਗ ਚੁਣਿਆ ਗਿਆ ਸੀ, ਉਨ੍ਹਾਂ ਦੇ ਆਪ੍ਰੇਸ਼ਨ ਲਾਇਨਜ਼ ਆਈ ਕੇਅਰ ਸੈਂਟਰ ਜੈਤੋ ਵਿਖੇ ਕੀਤੇ ਜਾ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਅਜੈ ਗੁਪਤਾ ਅਤੇ ਪ੍ਰਧਾਨ ਹਰੀਸ਼ ਗੁਪਤਾ ਨੇ ਦੱਸਿਆ ਕਿ ਇਹ ਕੈਂਪ ਸੀਮਾ ਮੈਡੀਕੋਜ਼ ਦੇ ਡਾਇਰੈਕਟਰ ਅਤੇ ਸੰਸਥਾ ਨਾਲ ਜੁੜੇ ਅਨਿਲ ਨਗੌਰੀ ਵਲੋਂ ਆਪਣੀ ਮਾਤਾ ਸਵਰਗੀ ਸ਼੍ਰੀਮਤੀ ਸੁਮਿੱਤਰਾ ਦੇਵੀ ਦੀ ਯਾਦ ਵਿਚ ਲਗਾਇਆ ਗਿਆ ਸੀ, ਜਿਸ ਲਈ ਸ਼੍ਰੀ ਨਗੌਰੀ ਨੇ ਸੰਸਥਾ ਨੂੰ 51 ਹਜ਼ਾਰ ਰੁਪਏ ਦਾਨ ਕੀਤੇ | ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿਚ ਕੁੱਲ 250 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ, ਜਿਨ੍ਹਾਂ ਵਿਚੋਂ 62 ਮਰੀਜ਼ਾਂ ਨੂੰ ਅਪਰੇਸ਼ਨ ਚੁਣਿਆ ਗਿਆ, ਜਿਨ੍ਹਾਂ ਵਿਚੋਂ 31 ਮਰੀਜ਼ਾਂ ਦਾ ਅਪਰੇਸ਼ਨ ਕੀਤਾ ਗਿਆ ਹੈ, ਜਦੋਂ ਕਿ 31 ਨੂੰ ਅਪਰੇਸ਼ਨ ਲਈ ਭੇਜਿਆ ਗਿਆ ਹੈ | ਅੰਤ ਵਿਚ ਕਲੱਬ ਦੇ ਅਧਿਕਾਰੀਆਂ ਨੇ ਲਾਇਨਜ਼ ਆਈ ਕੇਅਰ ਸੈਂਟਰ ਜੈਤੋ ਦੀ ਟੀਮ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਸੁਮੇਸ਼ ਭਟੇਜਾ ਉਪ ਪ੍ਰਧਾਨ, ਸੰਜੇ ਗੋਇਲ, ਅਜੇ ਅਗਰਵਾਲ, ਅਨਿਲ ਨਗੌਰੀ, ਗਿਰੀਰਾਜ ਰਾਠੀ, ਰਤਨ ਸਿੰਗਲਾ, ਪਵਨ ਸਿੰਗਲਾ, ਵਿਸ਼ਾਲ ਬਾਂਸਲ ਸਕੱਤਰ, ਅੰਕੁਸ਼ ਢੀਂਗਰਾ ਖ਼ਜ਼ਾਨਚੀ, ਸ਼ਸ਼ੀ ਥਰੇਜਾ ਪੀ.ਆਰ.ਓ, ਸੰਜੇ ਮੁਕੀਮ, ਵਿਕੀ ਮਿੱਤਲ, ਅਵਨੀਤ ਛਾਬੜਾ, ਦੁਰਗੇਸ਼ ਸੇਤੀਆ, ਕਿ੍ਸ਼ਨਾ ਵਰਮਾ, ਰੂਪਮ ਗੋਇਲ, ਕੁਲਦੀਪ ਸੁਥਾਰ, ਸੰਜੇ ਗੁਪਤਾ ਆਦਿ ਹਾਜ਼ਰ ਸਨ |
ਅਰੋੜਾ ਵਿਕਾਸ ਮੰਚ ਵਲੋਂ ਅੱਜ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂ
ਅਬੋਹਰ, 4 ਨਵੰਬਰ (ਵਿਵੇਕ ਹੂੜੀਆ)-ਪ੍ਰਧਾਨ ਗਗਨ ਚੁੱਘ ਦੀ ਅਗਵਾਈ ਹੇਠ ਅਬੋਹਰ ਅਰੋੜਾ ਵਿਕਾਸ ਮੰਚ ਸਮਾਜ ਦੀ ਬਿਹਤਰੀ ਲਈ ਕਈ ਤਰ੍ਹਾਂ ਦੇ ਕੰਮ ਕਰ ਰਿਹਾ ਹੈ | ਸੰਗਠਨ ਦੇ ਉਪ ਚੇਅਰਮੈਨ ਸੁਭਾਸ਼ ਡੋਡਾ ਨੇ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜਯੰਤੀ ਮੌਕੇ 'ਤੇ ਅੱਜ 5 ਨਵੰਬਰ ਨੂੰ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਪ੍ਰਧਾਨ ਮੰਤਰੀ ਜਨ ਅÏਸ਼ਧੀ ਕੇਂਦਰ ਗਊਸ਼ਾਲਾ ਰੋਡ ਵਿਖੇ ਕੋਈ ਵੀ ਲੋੜਵੰਦ ਮਰੀਜ਼ ਡਾਕਟਰ ਦੀ ਪਰਚੀ ਦਿਖਾ ਕੇ ਮੁਫ਼ਤ ਦਵਾਈ ਲੈ ਸਕਦਾ ਹੈ, ਡਾਕਟਰ ਜਾਂ ਹਸਪਤਾਲ ਦੀ ਪਰਚੀ ਤੋਂ ਬਿਨਾਂ ਦਵਾਈ ਨਹੀਂ ਦਿੱਤੀ ਜਾਵੇਗੀ | ਸੁਭਾਸ਼ ਸ਼ਾਸਤਰੀ ਅਤੇ ਬੰਟੀ ਵਢੇਰਾ ਨੂੰ ਇਸ ਦਾ ਇੰਚਾਰਜ ਬਣਾਇਆ ਗਿਆ ਹੈ |
ਪਿਛਲੀ ਖ਼ਬਰ ਰੇਡੀਐਂਟ ਪਬਲਿਕ ਸਕੂਲ ਵਿਖੇ ਗੁਰਪੁਰਬ ਸ਼ਰਧਾ ਨਾਲ ਮਨਾਇਆ <br/> ਅਗਲੀ ਖ਼ਬਰ ਡੇਂਗੂ ਨੂੰ ਰੋਕਣ ਲਈ ਸਿਹਤ ਵਿਭਾਗ ਦੀਆਂ ਟੀਮਾਂ ਮੁਸਤੈਦ-ਡਾ. ਰੋਹਿਤ ਗੋਇਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।