20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਜੀ-11 ਫਾਊਾਡੇਸ਼ਨ ਫ਼ਾਜ਼ਿਲਕਾ ਨੇ ਵਿਧਵਾ ਅÏਰਤਾਂ ਨੂੰ ਨਵੰਬਰ ਮਹੀਨੇ ਦਾ ਰਾਸ਼ਨ ਵੰਡਿਆ <br/>

ਅਜੀਤ ਡੈਸਕ 05-11-2025
ਫ਼ਾਜ਼ਿਲਕਾ, 4 ਨਵੰਬਰ (ਦਵਿੰਦਰ ਪਾਲ ਸਿੰਘ)-ਜੀ-11 ਫਾਊਾਡੇਸ਼ਨ ਫ਼ਾਜ਼ਿਲਕਾ ਵਲੋਂ ਚਲਾਏ ਜਾ ਰਹੇ ਵਿਧਵਾ ਮਾਸਿਕ ਰਾਸ਼ਨ ਵੰਡ ਪ੍ਰੋਜੈਕਟ ਤਹਿਤ ਨਵੰਬਰ ਮਹੀਨੇ ਦਾ ਰਾਸ਼ਨ ਵੰਡਿਆ ਗਿਆ | ਇਸ ਮੌਕੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਰਾਸ਼ਨ ਵੰਡ ਪ੍ਰੋਜੈਕਟ ਦੇ ਇੰਚਾਰਜ ਸੰਜੀਵ ਮੋਂਗਾ ਅਤੇ ਰੌਕਸੀ ਫੁਟੇਲਾ ਨੇ ਦੱਸਿਆ ਕਿ ਹਰ ਮਹੀਨੇ ਦੀ ਤਰ੍ਹਾਂ ਇਸ ਮਹੀਨੇ ਵੀ ਸ੍ਰੀ ਸਾਧੂ ਆਸ਼ਰਮ ਮੰਦਰ ਵਿਖੇ ਵਿਧਵਾ ਅÏਰਤਾਂ ਨੂੰ ਮਾਸਿਕ ਰਾਸ਼ਨ ਵੰਡਣ ਦਾ ਕੰਮ ਮੁਕੰਮਲ ਕੀਤਾ ਗਿਆ | ਇਸ ਵੰਡ ਪ੍ਰੋਗਰਾਮ ਵਿਚ ਰਾਸ਼ਨ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਦੀ ਜਾਣਕਾਰੀ ਸਾਂਝੀ ਕੀਤੇ ਬਿਨਾਂ ਉਨ੍ਹਾਂ ਨੂੰ ਰਾਸ਼ਨ ਵੰਡਿਆ ਗਿਆ | ਸੰਸਥਾ ਦੇ ਪ੍ਰਧਾਨ ਅਸ਼ਵਨੀ ਸਹਿਗਲ ਅਤੇ ਜਨਰਲ ਸਕੱਤਰ ਵਿਸ਼ਾਲ ਵਾਟਸ ਨੇ ਦੱਸਿਆ ਕਿ ਕੋਈ ਵੀ ਲੋੜਵੰਦ ਵਿਧਵਾ ਅÏਰਤ ਜੇਕਰ ਸੰਸਥਾ ਤੋਂ ਰਾਸ਼ਨ ਪ੍ਰਾਪਤ ਕਰਨਾ ਚਾਹੁੰਦੀ ਹੈ ਤਾਂ ਉਹ ਆਪਣੀ ਅਰਜ਼ੀ ਦੇ ਨਾਲ ਘਰ ਦਾ ਪਤਾ ਅਤੇ ਮੋਬਾਈਲ ਨੰਬਰ ਲਿਖ ਕੇ ਸ੍ਰੀ ਸਾਧੂ ਆਸ਼ਰਮ ਵਿਚ ਲੱਗੇ ਡਰਾਪ ਬਾਕਸ ਵਿਚ ਪਾ ਸਕਦੀ ਹੈ | ਸੰਸਥਾ ਦੇ ਮੈਂਬਰ ਇਸ ਬਾਕਸ ਵਿਚੋਂ ਪ੍ਰਾਪਤ ਅਰਜ਼ੀਆਂ ਦੇ ਆਧਾਰ 'ਤੇ ਸਬੰਧਿਤ ਪਰਿਵਾਰਾਂ ਨਾਲ ਸੰਪਰਕ ਕਰਨਗੇ ਅਤੇ ਯੋਗ ਪਰਿਵਾਰਾਂ ਨੂੰ ਰਾਸ਼ਨ ਵੰਡਣਾ ਸ਼ੁਰੂ ਕਰ ਦਿੱਤਾ ਜਾਵੇਗਾ | ਇਸ ਤੋਂ ਇਲਾਵਾ ਰਾਸ਼ਨ ਪ੍ਰਾਪਤ ਕਰਨ ਲਈ ਕੋਈ ਵੀ ਵਿਧਵਾ ਅÏਰਤ ਸੰਸਥਾ ਦੇ ਕਿਸੇ ਵੀ ਮੈਂਬਰ ਨਾਲ ਸੰਪਰਕ ਕਰਕੇ ਵੀ ਆਪਣੀ ਅਰਜ਼ੀ ਦੇ ਸਕਦੀ ਹੈ | ਇਸ ਮੌਕੇ ਸ਼ਹਿਰ ਦੇ ਪ੍ਰਮੁੱਖ ਸਮਾਜ ਸੇਵੀ ਅਤੇ ਸ੍ਰੀ ਅਗਰਵਾਲ ਸਭਾ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਮਿੱਤਲ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਇਸ ਤੋਂ ਇਲਾਵਾ ਜੀ-11 ਫਾਊਾਡੇਸ਼ਨ ਦੇ ਸਰਪ੍ਰਸਤ ਰਾਜੇਸ਼ ਠਕਰਾਲ, ਪ੍ਰਧਾਨ ਅਸ਼ਵਨੀ ਸਹਿਗਲ, ਸਕੱਤਰ ਵਿਸ਼ਾਲ ਵਾਟਸ, ਕੈਸ਼ੀਅਰ ਅਮਨ ਮੋਂਗਾ, ਮੈਂਬਰ ਅਮਨ ਸੇਠੀ, ਸੰਜੀਵ ਮੋਂਗਾ, ਰੌਕਸੀ ਫੁਟੇਲਾ, ਰਾਕੇਸ਼ ਜੁਨੇਜਾ, ਸੰਜੀਵ ਵਿਨਾਇਕ, ਨਵਨੀਤ ਸੇਠੀ, ਨਵੀਨ ਬੱਬਰ, ਵਿਓਮ ਕੁੱਕੜ, ਰੋਹਿਤ ਸ਼ਰਮਾ, ਸਿਕੰਦਰ ਸਿੰਘ, ਸਰਲ ਅਨੇਜਾ, ਹਿਤੇਸ਼ ਧਵਨ, ਸੁਮਿਤ ਠਕਰਾਲ, ਸੁਮਿਤ ਚੁੱਘ ਅਤੇ ਰਵੀ ਵਧਵਾ ਵੀ ਇਸ ਮੌਕੇ ਹਾਜ਼ਰ ਸਨ |

ਪਿਛਲੀ ਖ਼ਬਰ ਚਿੱਟੇ ਦਾ ਨਸ਼ਾ ਕਰਨ ਵਾਲੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਵਿਦਿਆਰਥੀਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।