ਅਬੋਹਰ, 6 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ)- ਅਰੋੜਾ ਵਿਕਾਸ ਮੰਚ ਸਮਾਜ ਦੀ ਬਿਹਤਰੀ ਲਈ ਕਈ ਤਰ੍ਹਾਂ ਦੇ ਕੰਮ ਕਰ ਰਿਹਾ ਹੈ | ਇਸ ਸੇਵਾ ਭਾਵਨਾ ਦੇ ਤਹਿਤ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੇ ਸ਼ੁੱਭ ਮੌਕੇ 'ਤੇ ਸ਼੍ਰੀ ਗੁਰੂ ਨਾਨਕ ਦੇਵੀ ਜੀ ਦੇ ਆਸ਼ੀਰਵਾਦ ਨਾਲ ਮੰਚ ਵਲੋਂ ਦਵਾਈਆਂ ਦਾ ਮੁਫ਼ਤ ਲੰਗਰ ਲਗਾਇਆ ਗਿਆ | ਇਸ ਸੰਬੰਧੀ ਵਿਚ ਜਾਣਕਾਰੀ ਦਿੰਦੇ ਹੋਏ ਵਾਈਸ ਚੇਅਰਮੈਨ ਸੁਭਾਸ਼ ਡੋਡਾ ਨੇ ਦੱਸਿਆ ਕਿ 5 ਨਵੰਬਰ ਨੂੰ ਗੁਰੂ ਨਾਨਕ ਆਗਮਨ ਪੁਰਬ 'ਤੇ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਪ੍ਰਧਾਨ ਮੰਤਰੀ ਜਨ ਔਸ਼ਧੀ ਕੇਂਦਰ ਗਊਸ਼ਾਲਾ ਰੋਡ ਵਿਖੇ ਦਵਾਈਆਂ ਦਾ ਲੰਗਰ ਲਗਾਇਆ ਗਿਆ | ਜਿਸ ਵਿਚ 22 ਲੋੜਵੰਦ ਮਰੀਜ਼ਾਂ ਨੇ ਡਾਕਟਰ ਦੀ ਪਰਚੀ ਦਿਖਾ ਕੇ ਮੁਫ਼ਤ ਦਵਾਈਆਂ ਲਈਆਂ | ਅਰੋੜਾ ਵਿਕਾਸ ਮੰਚ ਵਲੋਂ ਲਗਾਤਾਰ ਤੀਜੇ ਸਾਲ ਦਵਾਈ ਲੰਗਰ ਲਗਾਇਆ ਗਿਆ | ਇਸ ਮੌਕੇ ਪ੍ਰਧਾਨ ਗਗਨ ਚੁੱਘ, ਬੰਟੀ ਵਢੇਰਾ, ਸੁਭਾਸ਼ ਠੱਠਈ, ਦੀਪਕ ਬਾਘਲਾ, ਸਾਹਿਲ ਡੋਡਾ, ਸੋਨੂੰ ਕਟਾਰੀਆ, ਰਾਜੀਵ ਨਾਗਪਾਲ, ਜ਼ੱਸੀ, ਸ਼ਾਲੂ, ਰਿਤਿਸ਼ ਆਦਿ ਹਾਜ਼ਰ ਸਨ |