ਅਬੋਹਰ, 6 ਨਵੰਬਰ (ਵਿਵੇਕ ਹੂੜੀਆ)-ਜਨਮਦਿਨ ਇਕ ਖ਼ਾਸ ਮੌਕਾ ਹੁੰਦਾ ਹੈ, ਜਿਸ ਦਾ ਹਰ ਕੋਈ ਸਾਲ ਭਰ ਬੇਸਬਰੀ ਨਾਲ ਇੰਤਜ਼ਾਰ ਕਰਦਾ ਹੈ | ਹਰ ਕੋਈ ਇਸ ਦਿਨ ਨੂੰ ਇਕ ਖ਼ਾਸ ਤਰੀਕੇ ਨਾਲ ਮਨਾਉਂਦਾ ਹੈ | ਏਾਜਲਸ ਵਰਲਡ ਪਲੇ ਵੇਅ ਕਾਨਵੈਂਟ ਸਕੂਲ ਵਿਚ ਬੱਚਿਆਂ ਦੇ ਸਮੂਹ ਜਨਮਦਿਨ ਦਾ ਜਸ਼ਨ ਮਨਾਇਆ ਗਿਆ | ਕਲਾਸ-ਰੂਮ ਨੂੰ ਰੰਗ-ਬਿਰੰਗੇ ਗ਼ੁਬਾਰਿਆਂ ਨਾਲ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ ਅਤੇ ਬੱਚਿਆਂ ਨੇ ਆਪਣੀ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ | ਜਿਨ੍ਹਾਂ ਬੱਚਿਆਂ ਦੇ ਜਨਮਦਿਨ ਅਕਤੂਬਰ ਵਿਚ ਆਉਂਦੇ ਹਨ, ਉਨ੍ਹਾਂ ਨੇ ਕੇਕ ਕੱਟ ਕੇ ਗ਼ੁਬਾਰਿਆਂ ਨਾਲ ਖੇਡਣ ਦਾ ਅਨੰਦ ਮਾਣਿਆ | ਸਕੂਲ ਦੇ ਡਾਇਰੈਕਟਰ ਸਰਬਜੀਤ ਪੋਪਲੀ ਨੇ ਕਿਹਾ ਕਿ ਇਸ ਤਰ੍ਹਾਂ ਸਮੂਹਿਕ ਤੌਰ 'ਤੇ ਜਨਮਦਿਨ ਮਨਾਉਣ ਦਾ ਉਦੇਸ਼ ਬੱਚਿਆਂ ਦੇ ਪਿਆਰ ਦੇ ਬੰਧਨਾਂ ਨੂੰ ਮਜ਼ਬੂਤ ਕਰਨਾ ਹੈ | ਇਕੱਠੇ ਕੰਮ ਕਰਨਾ ਅਤੇ ਤਿਉਹਾਰ ਮਨਾਉਣਾ ਬਚਪਨ ਤੋਂ ਹੀ ਸਹਿਯੋਗ ਦੀ ਭਾਵਨਾ ਨੂੰ ਉਤਸ਼ਾਹਿਤ ਕਰਦਾ ਹੈ | ਅਜਿਹੇ ਪ੍ਰੋਗਰਾਮਾਂ ਰਾਹੀਂ ਬੱਚੇ ਸਤਿਕਾਰ ਅਤੇ ਸਤਿਕਾਰ ਕਰਨਾ ਸਿੱਖਦੇ ਹਨ |