28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2025

ਲਾਇਨਜ਼ ਕਲੱਬ ਨੇ ਵਰਿਆਮ ਖੇੜਾ ਵਿਚ ਲਗਾਇਆ ਅੱਖਾਂ ਦਾ ਮੁਫ਼ਤ ਕੈਂਪ <br/>

ਪਿੰਡ ਵਰਿਆਮ ਖੇੜਾ ਵਿਚ ਅੱਖਾਂ ਦੇ ਕੈਂਪ ਦੌਰਾਨ ਹਾਜ਼ਰ ਡਾਕਟਰ, ਲਾਇਨਜ਼ ਕਲੱਬ ਦੇ ਮੈਂਬਰ ਅਤੇ ਪਿੰਡ ਵਾਸੀ | ਤਸਵੀਰ : ਤੇਜਿੰਦਰ ਸਿੰਘ ਖ਼ਾਲਸਾ <br/> 26-11-2025
ਅਬੋਹਰ, 25 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ)-ਦਿ੍ਸ਼ਟੀ ਪ੍ਰੋਜੈਕਟ ਤਹਿਤ ਲਾਇਨਜ਼ ਕਲੱਬ ਆਕਾਸ਼ ਦੇ ਸਹਿਯੋਗ ਨਾਲ ਚੌਧਰੀ ਰਾਜੇਸ਼ ਭਾਦੂ ਨੇ ਆਪਣੇ ਸਵ.ਪਿਤਾ ਚੌਧਰੀ ਮਹਾਂਵੀਰ ਭਾਦੂ ਦੀ ਯਾਦ ਨੂੰ ਸਮਰਪਿਤ ਪਿੰਡ ਵਰਿਆਮ ਖੇੜਾ ਵਿਚ ਤੀਜਾ ਮੁਫ਼ਤ ਜਾਂਚ ਅਤੇ ਆਪ੍ਰੇਸ਼ਨ ਕੈਂਪ ਲਗਾਇਆ | ਇਸ ਕੈਂਪ ਵਿਚ ਡਾਕਟਰਾਂ ਦੀ ਟੀਮ ਨੇ 200 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਅਤੇ 45 ਮਰੀਜ਼ਾਂ ਨੂੰ ਆਪ੍ਰੇਸ਼ਨ ਲਈ ਚੁਣਿਆ ਗਿਆ, ਜਿਨ੍ਹਾਂ ਦੇ ਮੁਫ਼ਤ ਆਪ੍ਰੇਸ਼ਨ ਕੀਤੇ ਜਾਣਗੇ | ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਚੌਧਰੀ ਰਾਜਿੰਦਰ ਰਿਣਵਾ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਉਪਕਾਰ ਸਿੰਘ ਜਾਖੜ, ਚੌਧਰੀ ਧਰਮਵੀਰ ਗੋਦਾਰਾ, ਗੁਰਮੀਤ ਸਿੰਘ ਪਰਜਾਪਤੀ ਜ਼ਿਲ੍ਹਾ ਪ੍ਰਧਾਨ ਫ਼ਾਜ਼ਿਲਕਾ ਆਜ਼ਾਦ ਕਿਸਾਨ ਮੋਰਚਾ, ਸਤਵੰਤ ਸਿੰਘ, ਕਲੱਬ ਦੇ ਚੇਅਰਮੈਨ ਸ਼ਾਮ ਲਾਲ ਅਰੋੜਾ, ਰਿੰਪੀ, ਸੁਨੀਲ ਮਲਹੋਤਰਾ, ਵਿਪਨ ਗਰਗ, ਸ਼ੇਰੇਵਾਲਾ ਦੇ ਸਰਪੰਚ ਤੇਜਾ, ਜਿਤੇਸ਼ ਭਾਦੂ, ਸੁਰਜੀਤ ਭਾਦੂ, ਸੁਭਾਸ਼ ਨੰਬਰਦਾਰ, ਰਾਧੇ ਸ਼ਾਮ ਛਪੋਲਾ, ਸ਼ੰਕਰ ਲਾਲ ਸ਼ਰਮਾ ਅਤੇ ਹੋਰ ਸਾਥੀ ਮੌਜੂਦ ਸਨ | ਇਸ ਦੌਰਾਨ ਕੈਂਪ ਦੀ ਸਫਲਤਾ 'ਤੇ ਲਾਇਨਜ਼ ਕਲੱਬ ਆਕਾਸ਼ ਦੇ ਦਿ੍ਸ਼ਟੀ ਪ੍ਰੋਜੈਕਟ ਦੇ ਚੇਅਰਮੈਨ ਵਿਪਨ ਗਰਗ, ਕਲੱਬ ਦੇ ਰਿਜਨਲ ਚੇਅਰਪਰਸਨ ਸ਼ਾਮ ਲਾਲ ਅਰੋੜਾ ਨੇ ਕੈਂਪ ਪ੍ਰਬੰਧਕ ਚੌਧਰੀ ਰਾਜੇਸ਼ ਭਾਦੂ ਅਤੇ ਕੈਂਪ ਵਿਚ ਸੇਵਾ ਕਰਨ ਲਈ ਆਏ ਡਾਕਟਰਾਂ ਅਤੇ ਸਟਾਫ਼ ਦਾ ਤਹਿ ਦਿਲੋਂ ਧੰਨਵਾਦ ਕੀਤਾ |

ਪਿਛਲੀ ਖ਼ਬਰ ਹੇਮਕੁੰਟ ਸਕੂਲ ਵਿਖੇ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਹਰਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਸੰਬੰਧੀ ਬੱਲੂਆਣਾ ਕਾਂਗਰਸ ਦੀ ਹੋਈ ਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।