05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਐੱਚ.ਡੀ.ਐਫ.ਸੀ. ਬੈਂਕ ਵਲੋਂ ਲਗਾਇਆ ਗਿਆ 17ਵਾਂ ਖ਼ੂਨਦਾਨ ਕੈਂਪ

ਅਜੀਤ ਡੈਸਕ 06-12-2025
ਜਲਾਲਾਬਾਦ, 5 ਦਸੰਬਰ (ਕਰਨ ਚੁਚਰਾ)-ਐੱਚ.ਡੀ.ਐਫ.ਸੀ. ਬੈਂਕ ਵਲੋਂ 17ਵਾਂ ਖ਼ੂਨਦਾਨ ਕੈਂਪ ਜਲਾਲਾਬਾਦ 'ਚ ਲਗਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬਰਾਂਚ ਮੈਨੇਜਰ ਗੁਰਸਾਜਨ ਸਿੰਘ ਅਤੇ ਓਪਰੇਸ਼ਨ ਮੈਨੇਜਰ ਪਿ੍ੰਸ ਠਕਰਾਲ ਨੇ ਦੱਸਿਆ ਕਿ ਬੈਂਕ ਵਲੋਂ ਹਰ ਸਾਲ ਇਹ ਕੈਂਪ ਲਗਾਇਆ ਜਾਂਦਾ ਹੈ | ਇਸ ਸਾਲ ਵੀ ਇਹ 17ਵਾਂ ਕੈਂਪ ਲਗਾਇਆ ਗਿਆ ਹੈ, ਜਿਸ ਵਿਚ ਬਰਾਂਚ ਦੇ ਕਰਮਚਾਰੀਆਂ ਦੇ ਸਹਿਯੋਗ ਨਾਲ 40 ਯੂਨਿਟ ਖ਼ੂਨ ਦਾਨ ਕੀਤਾ ਗਿਆ ਹੈ | ਇਸ ਮੌਕੇ ਗੁਰਸਾਜਨ ਸਿੰਘ ਬਰਾਂਚ ਮੈਨੇਜਰ ਦੱਸਿਆ ਕਿ ਖ਼ੂਨਦਾਨ ਇਕ ਮਹਾਂ ਦਾਨ ਹੈ | ਇਸ ਮੌਕੇ ਮੈਨੇਜਰ ਨਿਤਿਨ ਸੇਠੀ, ਗੌਰਵ ਸ਼ਰਮਾ, ਪ੍ਰਦੀਪ ਕੁਮਾਰ, ਸੁਨੈਨਾ ਰਾਣੀ, ਲਵਪ੍ਰੀਤ ਸਿੰਘ, ਰਾਹੁਲ ਮੱਕੜ, ਸੰਜੇ ਕੰਬੋਜ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ 1 ਕਿੱਲੋ ਹੈਰੋਇਨ ਸਣੇ 3 ਕਾਬੂ ਅਗਲੀ ਖ਼ਬਰ ਝੋਨੇ ਦੀ ਪਰਾਲੀ ਸਾੜਨ ਵਾਲੇ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।