06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

6 ਗਰਾਮ ਹੈਰੋਇਨ ਬਰਾਮਦ, 4 ਵਿਅਕਤੀ ਕਾਬੂ

ਅਜੀਤ ਡੈਸਕ 24-12-2025
ਜਲਾਲਾਬਾਦ, 23 ਦਸੰਬਰ (ਹਰਪ੍ਰੀਤ ਸਿੰਘ ਪਰੂਥੀ)-ਥਾਣਾ ਵੈਰੋਕੇ ਦੀ ਪੁਲਿਸ ਵਲੋਂ ਵੱਖ-ਵੱਖ ਥਾਵਾਂ 'ਤੋਂ 6 ਗਰਾਮ ਹੈਰੋਇਨ ਸਣੇ ਇਕ ਵਿਅਕਤੀ ਅਤੇ ਚਿੱਟੇ ਦਾ ਸੇਵਨ ਕਰਨ ਦੇ ਦੋਸ਼ ਵਿਚ 3 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ | ਇਕ ਮੁਕੱਦਮੇ ਦੇ ਤਫ਼ਤੀਸ਼ੀ ਅਧਿਕਾਰੀ ਐੱਚ.ਸੀ. ਕਿਰਨਦੀਪ ਕੌਰ ਨੇ ਦੱਸਿਆ ਕਿ ਉਹ ਸਮੇਤ ਸਾਥੀ ਕਰਮਚਾਰੀਆਂ ਦੇ ਨਾਲ ਗਸ਼ਤ ਦੌਰਾਨ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਕਰਨ ਦੇ ਸਬੰਧ ਵਿਚ ਥਾਣਾ ਏਰੀਏ ਵਿਚ ਮੌਜੂਦ ਸੀ ਅਤੇ ਪੁਲਿਸ ਪਾਰਟੀ ਦਾਣਾ ਮੰਡੀ ਦੇ ਕੋਲ ਪੁੱਜੀ ਤਾਂ ਪਿੰਡ ਵੈਰੋਕੇ ਵਾਲੀ ਤਰਫ਼ੋਂ ਮੇਨ ਰੋਡ 'ਤੇ ਇਕ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ, ਜੋ ਪੁਲਿਸ ਪਾਰਟੀ ਦੀ ਗੱਡੀ ਵੇਖ ਕੇ ਘਬਰਾ ਗਿਆ ਅਤੇ ਇਕਦਮ ਦਾਣਾ ਮੰਡੀ ਵੈਰੋਕੇ ਵੱਲ ਨੂੰ ਜਾਣ ਲੱਗਿਆ, ਜਿਸ ਨੰੂ ਸ਼ੱਕ ਦੇ ਆਧਾਰ 'ਤੇ ਪੁਲਿਸ ਪਾਰਟੀ ਨੇ ਕਾਬੂ ਕਰਕੇ ਤਲਾਸ਼ੀ ਲਈ ਤਾਂ ਉਸ ਪਾਸੋਂ 6 ਗਰਾਮ ਹੈਰੋਇਨ ਬਰਾਮਦ ਹੋਈ | ਪੁਲਿਸ ਨੇ ਹੈਰੋਇਨ ਸਮੇਤ ਚੰਨ ਸਿੰਘ ਉਰਫ਼ ਚੰਨੂ ਪੁੱਤਰ ਮੰਗਤ ਸਿੰਘ ਵਾਸੀ ਚੱਕ ਬਲੋਚਾ ਉਰਫ਼ ਮਹਾਲਮ ਨੂੰ ਕਾਬੂ ਕਰਨ ਉਪਰੰਤ ਐਨ.ਡੀ.ਪੀ.ਐੱਸ. ਐਕਟ ਤਹਿਤ ਥਾਣਾ ਵੈਰੋਕੇ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ | ਉੱਧਰ, ਇਕ ਹੋਰ ਮੁਕੱਦਮੇ ਦੇ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਦੇ ਨਾਲ ਗਸ਼ਤ ਦੌਰਾਨ ਥਾਣਾ ਏਰੀਏ ਵਿਚ ਮੌਜੂਦ ਸੀ ਅਤੇ ਜਦੋਂ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਪਿੰਡ ਮੌਲਵੀ ਵਾਲਾ ਦੇ ਕੋਲ ਪੁੱਜੀ ਤਾਂ ਲਿੰਕ ਰੋਡ ਦੇ ਨਾਲ ਕੁੱਝ ਨੌਜਵਾਨ ਸੜਕ ਦੀ ਪਟੜੀ 'ਤੇ ਬੈਠੇ ਦਿਖਾਈ ਦਿੱਤੇ, ਜੋ ਪੁਲਿਸ ਪਾਰਟੀ ਨੂੰ ਵੇਖ ਕੇ ਨੌਜਵਾਨ ਆਪਣਾ ਸਮਾਨ ਸੁੱਟ ਕੇ ਜਾਣ ਲੱਗੇ, ਜਿਨ੍ਹਾਂ ਨੂੰ ਪੁਲਿਸ ਪਾਰਟੀ ਨੇ ਕਾਬੂ ਕਰਕੇ ਉਨ੍ਹਾਂ ਪਾਸੋਂ ਸੁੱਟੇ ਗਏ ਸਮਾਨ ਦੀ ਚੈਕਿੰਗ ਕੀਤੀ ਗਈ ਤਾਂ ਉਨ੍ਹਾਂ ਕੋਲੋਂ ਇਕ ਲਾਈਟਰ, ਸਿਲਵਰ ਪੰਨੀ ਤੇ ਕੋਈ ਨਸ਼ੀਲਾ ਪਦਾਰਥ ਲੱਗਿਆ ਹੋਇਆ, 10 ਰੁਪਏ ਦੇ ਕਰੰਸੀ ਨੋਟ ਬਰਾਮਦ ਹੋਣ ਤੇ ਪੁਲਿਸ ਨੇ ਆਕਾਸ਼ਦੀਪ ਸਿੰਘ ਉਰਫ਼ ਗੋਰਾ ਪੁੱਤਰ ਕੁਲਵੰਤ ਸਿੰਘ, ਪਿੰ੍ਰਸ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀਆਨ ਚੱਕ ਮੋਚਣ ਵਾਲਾ ਉਰਫ਼ ਹੀਰੇ ਵਾਲਾ ਅਤੇ ਮਲਕੀਤ ਸਿੰਘ ਉਰਫ਼ ਗੱਬਰ ਬਲਕਾਰ ਸਿੰਘ ਵਾਸੀ ਚੱਕ ਬਜੀਦਾ ਉਰਫ਼ ਟਾਹਲੀ ਵਾਲਾ ਨੰੂ ਕਾਬੂ ਕਰਨ ਉਪਰੰਤ ਥਾਣਾ ਵੈਰੋਕੇ ਵਿਖੇ ਧਾਰਾ ਐਨ.ਡੀ.ਪੀ.ਐੱਸ. ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਹੈ |
ਪਿਛਲੀ ਖ਼ਬਰ ਸ਼ਹੀਦੀ ਹਫ਼ਤੇ ਦੀ ਦਾਸਤਾਨ ਦਾ ਅਹਿਸਾਸ ਕਰਨ ਲਈ ਵਿਰਾਸਤ 1704 ਸਮਾਗਮ ਜਾਰੀ <br/> ਅਗਲੀ ਖ਼ਬਰ 400 ਲੀਟਰ ਲਾਹਣ ਬਰਾਮਦ ਹੋਣ 'ਤੇ ਇਕ ਵਿਅਕਤੀ ਵਿਰੁੱਧ ਪਰਚਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।