06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਲੋੜਵੰਦ ਬੱਚਿਆਂ ਨੂੰ ਕਾਪੀਆਂ-ਪੈਨ ਵੰਡੇ <br/>

ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕਰਵਾਏ ਪ੍ਰੋਗਰਾਮ ਦੌਰਾਨ ਦੁੱਧ ਦੀ ਸੇਵਾ ਕਰਦੇ ਹੋਏ ਸਾਬਕਾ ਵਿਧਾਇਕ ਗੁਰਤੇਜ ਸਿੰਘ ਘੁੜਿਆਣਾ ਅਤੇ ਬੱਚਿਆਂ ਨੂੰ ਕਾਪੀਆਂ ਵੰਡਦੇ ਹੋਏ ਪ੍ਰਬੰਧਕ ਅਤੇ ਮੈਂਬਰ | ਤਸਵੀਰਾਂ : ਤੇਜਿੰਦਰ ਸਿੰਘ ਖ਼ਾਲਸਾ <br/> 24-12-2025
ਅਬੋਹਰ, 23 ਦਸੰਬਰ (ਤੇਜਿੰਦਰ ਸਿੰਘ ਖ਼ਾਲਸਾ)- ਨੇੜਲੇ ਪਿੰਡ ਪੱਟੀ ਸਦੀਕ ਵਿਖੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਚ ਬੱਚਿਆਂ ਲਈ ਦੁੱਧ ਦਾ ਲੰਗਰ ਲਗਾਇਆ ਗਿਆ | ਇਸ ਦੇ ਨਾਲ ਹੀ ਲੋੜਵੰਦ ਬੱਚਿਆਂ ਨੂੰ ਕਾਪੀਆਂ, ਪੈੱਨ ਅਤੇ ਪੈਨਸਿਲਾਂ ਵੀ ਵੰਡੀਆਂ ਗਈਆਂ | ਇਸ ਮੌਕੇ 'ਤੇ ਬੱਲੂਆਣਾ ਹਲਕੇ ਦੇ ਸਾਬਕਾ ਵਿਧਾਇਕ ਗੁਰਤੇਜ ਸਿੰਘ ਘੁੜਿਆਣਾ, ਸਾਬਕਾ ਸਰਪੰਚ ਬੂਟਾ ਸਿੰਘ, ਬਲਾਕ ਸੰਮਤੀ ਦੇ ਉਮੀਦਵਾਰ ਹਰਪਾਲ ਸਿੰਘ ਝੁਰੜ ਖੇੜਾ, ਜਸਵਿੰਦਰ ਸਿੰਘ ਜੱਸਾ, ਕੁਲਦੀਪ ਸਿੰਘ ਕਾਲੀ, ਬਲਕਰਨ ਸਿੰਘ, ਹੈੱਡ ਮਾਸਟਰ ਸੋਨੂੰ ਕੁਮਾਰ ਅਤੇ ਸਕੂਲ ਦਾ ਸਮੂਹ ਸਟਾਫ਼ ਮੌਜੂਦ ਰਿਹਾ | ਇਸ ਪ੍ਰੋਗਰਾਮ ਦੌਰਾਨ ਸਾਬਕਾ ਵਿਧਾਇਕ ਗੁਰਤੇਜ ਸਿੰਘ ਘੁੜਿਆਣਾ ਨੇ ਵੱਡੇ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਕਿਹਾ ਕਿ ਇਹ ਬਹੁਤ ਵੱਡੀ ਕੁਰਬਾਨੀ ਹੈ ਜੋ ਆਪਾਂ ਅੱਜ ਯਾਦ ਕਰ ਰਹੇ ਹਾਂ ਸਾਨੂੰ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਜੀਵਨ ਵਿਚ ਸੱਚ ਤੇ ਚੱਲਣ, ਜ਼ੁਲਮ ਖ਼ਿਲਾਫ਼ ਲੜਨ ਅਤੇ ਜੀਵਨ ਦੇ ਸਿੱਧੇ ਰਸਤੇ 'ਤੇ ਚੱਲਣ ਲਈ ਪ੍ਰੇਰਿਤ ਕਰਦੀਆਂ ਹਨ | ਉਨ੍ਹਾਂ ਕਿਹਾ ਕਿ ਦੁੱਧ ਪਿਆਉਣਾ ਬਹੁਤ ਵੱਡੀ ਸੇਵਾ ਹੈ ਜੋ ਕਿ ਮੋਤੀ ਰਾਮ ਮਹਿਰਾ ਨੇ ਕੀਤੀ ਸੀ ਅਤੇ ਜਿਸ ਕਾਰਨ ਉਨ੍ਹਾਂ ਦੇ ਬੱਚਿਆ ਨੂੰ ਪਰਿਵਾਰ ਸਣੇ ਕੋਹਲੂ ਵਿਚ ਪੀੜ ਕੇ ਸ਼ਹੀਦ ਕੀਤਾ ਗਿਆ ਸੀ | ਉਨ੍ਹਾਂ ਪ੍ਰਬੰਧਕਾਂ ਵਲੋਂ ਸਾਹਿਬਜ਼ਾਦਿਆਂ ਦੀ ਯਾਦ ਵਿਚ ਕਰਵਾਏ ਪ੍ਰੋਗਰਾਮ ਦੀ ਸ਼ਲਾਘਾ ਵੀ ਕੀਤੀ |

ਪਿਛਲੀ ਖ਼ਬਰ ਹਲਕਾ ਇੰਚਾਰਜ ਅਰੁਣ ਨਾਰੰਗ ਨੇ ਸ਼ਹਿਰ 'ਚ ਚੱਲ ਰਹੇ ਵਿਕਾਸ ਕਾਰਜਾਂ ਦੀ ਦਿੱਤੀ ਜਾਣਕਾਰੀ ਅਗਲੀ ਖ਼ਬਰ ਗਰਾਮ ਪੰਚਾਇਤ ਸਵਾਇਆ ਰਾਏ ਉਤਾੜ ਵਲ਼ੋਂ ਸਰਕਾਰੀ ਹਾਈ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।