05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਕੌਮਫੀ ਇੰਟਰਨੈਸ਼ਨਲ ਕਾਨਵੈਂਟ ਸਕੂਲ ਵਿਚ ਸਪੋਰਟਸ ਮੀਟ ਦਾ ਆਯੋਜਨ <br/>

ਅਜੀਤ ਡੈਸਕ 24-12-2025
ਫ਼ਾਜ਼ਿਲਕਾ, 23 ਦਸੰਬਰ (ਦਵਿੰਦਰ ਪਾਲ ਸਿੰਘ)-ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਸਮਰਪਿਤ ਕੌਮਫੀ ਇੰਟਰਨੈਸ਼ਨਲ ਕਾਨਵੈਂਟ ਸਕੂਲ ਵਿਚ ਸਾਲਾਨਾ ਖੇਡ ਮੁਕਾਬਲਿਆਂ ਦਾ ਆਯੋਜਨ ਉਤਸ਼ਾਹ, ਉਮੰਗ ਅਤੇ ਅਨੁਸ਼ਾਸਨ ਨਾਲ ਕੀਤਾ ਗਿਆ, ਨੇ ਨਾ ਸਿਰਫ਼ ਬੱਚਿਆਂ ਦੀ ਖੇਡ ਪ੍ਰਤਿਭਾ ਨੂੰ ਮੰਚ ਦਿੱਤਾ ਸਗੋਂ ਉਨ੍ਹਾਂ ਵਿਚ ਆਤਮ-ਵਿਸ਼ਵਾਸ, ਟੀਮ ਭਾਵਨਾ ਅਤੇ ਸਿਹਤਮੰਦ ਮੁਕਾਬਲੇ ਦੀ ਭਾਵਨਾ ਨੂੰ ਵੀ ਮਜ਼ਬੂਤ ਕੀਤਾ | ਸਾਲਾਨਾ ਖੇਡ ਪ੍ਰੋਗਰਾਮ ਦਾ ਪਹਿਲਾ ਦਿਨ ਕੌਮਫੀ ਇੰਟਰਨੈਸ਼ਨਲ ਕਾਨਵੈਂਟ ਸਕੂਲ, ਹੀਰਾਵਾਲੀ ਵਿਚ ਅਤੇ ਦੂਜਾ ਦਿਨ ਜੂਨੀਅਰ ਕੌਮਫੀ ਇੰਟਰਨੈਸ਼ਨਲ ਕਾਨਵੈਂਟ ਸਕੂਲ ਵਿਚ ਪਿ੍ੰਸੀਪਲ ਸ੍ਰੀਮਤੀ ਸ਼ੀਨਮ ਨਾਗਪਾਲ ਅਤੇ ਪਿ੍ੰਸੀਪਲ ਸ੍ਰੀਮਤੀ ਸੁਨੀਤਾ ਗੁੰਬਰ ਦੀ ਪ੍ਰਧਾਨਗੀ ਹੇਠ ਸੰਪੰਨ ਹੋਇਆ | ਸਕੂਲ ਦੇ ਚੇਅਰਮੈਨ ਗੌਰਵ ਝੀਂਝਾ ਦੇ ਮਾਰਗਦਰਸ਼ਨ ਅਤੇ ਅਗਵਾਈ ਹੇਠ ਇਹ ਆਯੋਜਨ ਸਫਲਤਾਪੂਰਵਕ ਨੇਪਰੇ ਚੜਿ੍ਹਆ | ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ 55 ਬਟਾਲੀਅਨ ਸੀਮਾ ਸੁਰੱਖਿਆ ਬਲ ਫ਼ਾਜ਼ਿਲਕਾ ਦੇ ਕਮਾਡੈਂਟ ਅਜੇ ਕੁਮਾਰ, ਡੀ.ਏ.ਵੀ. ਕਾਲਜ ਦੇ ਪ੍ਰੋਫੈਸਰ ਪਰਮਪਾਲ ਅਤੇ ਟੀਮ ਬੰਗਲਾ ਵੱਲੋਂ ਜੋਤੀ ਪ੍ਰਜÉਲਿਤ ਕਰਕੇ ਕੀਤੀ ਗਈ | ਮਾਰਚ ਪਾਸਟ ਤੋਂ ਬਾਅਦ ਗਣੇਸ਼ ਵੰਦਨਾ ਪੇਸ਼ ਕੀਤੀ ਗਈ | ਇਸ ਮੌਕੇ ਬਹੁਮੁਖੀ ਪ੍ਰਤਿਭਾਸ਼ਾਲੀ ਆਲ ਰਾੳਾੂਡਰ ਚੈਂਪੀਅਨ ਗੁਰਨੂਰ ਸਿੰਘ ਸਪੁੱਤਰ ਪਰਮਿੰਦਰ ਸਿੰਘ (ਕਲਾਸ ਅੱਠਵੀਂ) ਨੂੰ ਵਿਸ਼ੇਸ਼ ਤੌਰ 'ਤੇ ਸਕਾਲਰਸ਼ਿਪ ਦੇ ਕੇ ਸਨਮਾਨਿਤ ਕੀਤਾ ਗਿਆ | ਖੇਡ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | 200 ਮੀਟਰ, 100 ਮੀਟਰ ਅਤੇ 50 ਮੀਟਰ ਦੌੜ ਵਿਚ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਐਲ.ਕੇ.ਜੀ. ਅਤੇ ਯੂ.ਕੇ.ਜੀ. ਦੇ ਬੱਚਿਆਂ ਨੇ 'ਚੱਕ ਦੇ ਇੰਡੀਆ' ਗੀਤ 'ਤੇ ਪੇਸ਼ਕਾਰੀ ਦੇ ਕੇ ਦਰਸ਼ਕਾਂ ਦਾ ਮਨ ਮੋਹ ਲਿਆ | ਇਸ ਦੇ ਨਾਲ ਹੀ ਵਿੱਦਿਅਕ ਖੇਤਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਅਕਾਦਮਿਕ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ | ਪ੍ਰੋਗਰਾਮ ਦੀ ਸਮਾਪਤੀ ਮੌਕੇ ਜੂਨੀਅਰ ਕੌਮਫੀ ਦੇ ਬੱਚਿਆਂ ਵੱਲੋਂ ਪੇਸ਼ ਕੀਤਾ ਗਿਆ ਭੰਗੜਾ ਖਿੱਚ ਦਾ ਕੇਂਦਰ ਰਿਹਾ | ਖੇਡ ਮੁਕਾਬਲਿਆਂ ਵਿਚ ਮਾਪਿਆਂ ਨੇ ਵੀ ਹਿੱਸਾ ਲੈ ਕੇ ਬੱਚਿਆਂ ਦਾ ਉਤਸ਼ਾਹ ਵਧਾਇਆ | ਪ੍ਰੋਗਰਾਮ ਦੇ ਅੰਤ ਵਿਚ ਸਮੂਹ ਮਹਿਮਾਨਾਂ, ਅਧਿਆਪਕਾਂ, ਸਟਾਫ਼, ਮਾਪਿਆਂ ਅਤੇ ਵਿਦਿਆਰਥੀਆਂ ਦਾ ਸਹਿਯੋਗ ਲਈ ਧੰਨਵਾਦ ਕੀਤਾ ਗਿਆ |

ਪਿਛਲੀ ਖ਼ਬਰ ਭਾਗ ਸਿੰਘ ਖ਼ਾਲਸਾ ਕਾਲਜ ਵਿਚ ਬਲਾਕ ਪੱਧਰੀ ਸਪੋਰਟਸ ਮੀਟ ਕਰਵਾਈ <br/> ਅਗਲੀ ਖ਼ਬਰ ਨਹਿਰੀ ਵਿਭਾਗ ਦੀ ਜ਼ਮੀਨ 'ਤੇ ਕਬਜ਼ਾ ਕਰਨ ਦੇ ਦੋਸ਼ ਹੇਠ 21 ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।