17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਸ਼ਹੀਦੀ ਦਿਹਾੜਿਆਂ ਦੀ ਯਾਦ 'ਚ ਬੰਗੜ ਹਸਪਤਾਲ ਵਿਖੇ ਸਮਾਗਮ <br/>

ਅਜੀਤ ਡੈਸਕ 26-12-2025
ਫਿਰੋਜ਼ਪੁਰ, 25 ਦਸੰਬਰ (ਸੁਖਵਿੰਦਰ ਸਿੰਘ)-ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ ਵੀ ਬੰਗੜ ਸੁਪਰ ਸਪੈਸ਼ਲਿਟੀ ਹਸਪਤਾਲ, ਜ਼ੀਰਾ ਗੇਟ ਫਿਰੋਜ਼ਪੁਰ ਵਲੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸਰਬੱਤ ਦੇ ਭਲੇ ਲਈ ਗੁਰੂ ਸਾਹਿਬ ਜੀ ਦੇ ਜਾਪ ਦੀ ਲੜੀ 21 ਦਸੰਬਰ ਤੋਂ ਸ਼ੁਰੂ ਕੀਤੀ ਗਈ ਹੈ | ਇਹ ਧਾਰਮਿਕ ਜਾਪ ਲਗਾਤਾਰ 28 ਦਸੰਬਰ ਤੱਕ ਚੱਲੇਗਾ | ਇਸ ਦੌਰਾਨ ਹਰ ਰੋਜ਼ ਹਸਪਤਾਲ ਦੇ ਵਿਚ ਸ਼ਰਧਾ ਅਤੇ ਸਤਿਕਾਰ ਨਾਲ ਗੁਰੂ ਸਾਹਿਬ ਦੇ ਜਾਪ ਕੀਤੇ ਜਾ ਰਹੇ ਹਨ | ਜਿਸ ਵਿਚ ਸੰਗਤ ਵੱਡੀ ਗਿਣਤੀ ਦੇ ਵਿਚ ਹਾਜ਼ਰ ਹੋਈ 28 ਦਸੰਬਰ ਨੂੰ ਗੁਰੂ ਕਾ ਅਤੁੱਟ ਲੰਗਰ ਵੀ ਵਰਤਾਇਆ ਜਾਵੇਗਾ | ਜਿਸ ਵਿਚ ਹਰ ਵਰਗ ਦੇ ਲੋਕ ਸ਼ਾਮਲ ਹੋਣਗੇ | ਇਸ ਮੌਕੇ ਹਸਪਤਾਲ ਦੀ ਐਮ.ਡੀ. ਬਲਜੀਤ ਕੌਰ ਅਤੇ ਹਲਕਾ ਦਿਹਾਤੀ ਇੰਚਾਰਜ ਅਮਰਦੀਪ ਸਿੰਘ ਆਸ਼ੂ ਬੰਗੜ ਨੇ ਕਿਹਾ ਕਿ ਸ਼ਹੀਦੀ ਦਿਹਾੜੇ ਸਾਨੂੰ ਧਰਮ, ਸੱਚ ਅਤੇ ਇਨਸਾਨੀਅਤ ਦੀ ਰੱਖਿਆ ਲਈ ਦਿੱਤੀਆਂ ਕੁਰਬਾਨੀਆਂ ਦੀ ਯਾਦ ਦਿਵਾਉਂਦੇ ਹਨ ਅਤੇ ਇਨ੍ਹਾਂ ਦਿਹਾੜਿਆਂ ਨੂੰ ਮਨਾਉਣ ਦਾ ਮਕਸਦ ਨੌਜਵਾਨ ਪੀੜ੍ਹੀ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਜੋੜਨਾ ਹੈ | ਇਸ ਸਮਾਗਮ ਦੌਰਾਨ ਸਤਪਾਲ ਸਿੰਘ ਨਾਗਪਾਲ, ਸਰਬਜੀਤ ਸਿੰਘ ਹੈਪੀ, ਵਿਕਾਸ ਕੁਮਾਰ, ਪਰਮਿੰਦਰ ਕੌਰ, ਨਿਸ਼ਾਨ ਸਿੰਘ ਅਰਮਾਨਪੁਰਾ, ਡਾ.ਕੁਲਦੀਪ ਸਿੰਘ ਧੀਰਾ, ਜ਼ੋਰਾਵਰ ਸਿੰਘ, ਕਮਲ ਗਿੱਲ ਸੋਨੂੰ, ਬਿੱਟੂ, ਮਨਪ੍ਰੀਤ ਸਿੰਘ, ਵਿਕਰਮ ਸਿੰਘ, ਰਾਣਾ, ਦਲਵਿੰਦਰ ਸਿੰਘ, ਕਨਿਕਾ, ਵਰਿੰਦਰ ਸਿੰਘ ਤੋਂ ਇਲਾਵਾ ਨਰਸਿੰਗ ਸਟਾਫ਼ ਅਤੇ ਹਸਪਤਾਲ ਦੇ ਹੋਰ ਕਰਮਚਾਰੀ ਵੀ ਮੌਜੂਦ ਰਹੇ |

ਪਿਛਲੀ ਖ਼ਬਰ ਸ਼ਹੀਦ ਊਧਮ ਸਿੰਘ ਯੂਨੀਵਰਸਿਟੀ ਦਾ ਉਦਘਾਟਨੀ ਸਮਾਗਮ ਅੱਜ <br/> ਅਗਲੀ ਖ਼ਬਰ ਬਿਜਲੀ ਐਕਟ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵਲੋਂ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।