01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਚੋਰਾਂ ਨੇ ਆਟਾ ਚੱਕੀ ਨੂੰ ਬਣਾਇਆ ਨਿਸ਼ਾਨਾ, ਕਣਕ ਤੇ ਆਟਾ ਕੀਤਾ ਚੋਰੀ <br/>

ਅਜੀਤ ਡੈਸਕ 31-12-2025
ਫ਼ਾਜ਼ਿਲਕਾ, 30 ਦਸੰਬਰ (ਦਵਿੰਦਰ ਪਾਲ ਸਿੰਘ)-ਸਥਾਨਕ ਟੀਚਰ ਕਾਲੋਨੀ 'ਚ ਸਥਿਤ ਜੋਸਨ ਆਟਾ ਚੱਕੀ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਅਤੇ ਚੋਰ ਦੁਕਾਨ ਦੀ ਛੱਤ ਦਾ ਜਾਲ ਤੋੜ ਕੇ ਅੰਦਰ ਦਾਖ਼ਲ ਹੋਏ ਅਤੇ ਵੱਡੀ ਮਾਤਰਾ ਵਿਚ ਕਣਕ ਤੇ ਆਟਾ ਚੋਰੀ ਕਰਕੇ ਫ਼ਰਾਰ ਹੋ ਗਏ | ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਜੋਸਨ ਆਟਾ ਚੱਕੀ ਦੇ ਮਾਲਕ ਗੋਪੀ ਚੰਦ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਦੁਕਾਨ 'ਤੇ ਆਏ ਤਾਂ ਦੇਖਿਆ ਕਿ ਛੱਤ ਦਾ ਜਾਲ ਟੁੱਟਿਆ ਹੋਇਆ ਸੀ | ਚੋਰ ਦੁਕਾਨ ਅੰਦਰੋਂ ਦੋ ਕੁਇੰਟਲ ਕਣਕ ਅਤੇ ਕਰੀਬ ਡੇਢ ਤੋਂ ਦੋ ਕੁਇੰਟਲ ਆਟਾ ਚੋਰੀ ਕਰਕੇ ਲੈ ਗਏ ਹਨ | ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ ਅਤੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ | ਦੂਜੇ ਪਾਸੇ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਜਗਦੀਸ਼ ਸਿੰਘ ਨੇ ਦੱਸਿਆ ਕਿ ਚੋਰੀ ਦੀ ਸੂਚਨਾ ਮਿਲਣ ਤੋਂ ਬਾਅਦ ਉਹ ਪੁਲਿਸ ਟੀਮ ਸਮੇਤ ਪਹੁੰਚੇ ਹਨ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ | ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਜਲਦੀ ਹੀ ਚੋਰਾਂ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ |

ਪਿਛਲੀ ਖ਼ਬਰ ਪੇਪਰ ਦੇਣ ਜਾ ਰਹੀਆਂ ਵਿਦਿਆਰਥਣਾਂ ਨੂੰ ਕਾਰ ਨੇ ਮਾਰੀ ਟੱਕਰ ਅਗਲੀ ਖ਼ਬਰ ਕੇਂਦਰ ਸਰਕਾਰ ਮਨਰੇਗਾ ਪ੍ਰਤੀ ਨਵਾਂ ਕਾਨੂੰਨ ਬਣਾ ਕੇ ਮਜ਼ਦੂਰਾਂ ਨੂੰ ਕਰਨਾ ਚਾਹੁੰਦੀ ਹੈ ਰੋਟੀ ਤੋਂ ਮੁਥਾਜ-ਵਿਧਾਇਕ ਸਵਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।