01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਟਿਕਟ ਚੈਕਿੰਗ ਸਟਾਫ਼ ਦੀ ਚੌਕਸੀ ਸਦਕਾ ਯਾਤਰੀ ਦਾ ਗੁੰਮ ਹੋਇਆ ਬੈਗ ਵਾਪਸ ਮਿਲਿਆ

ਅਜੀਤ ਡੈਸਕ 31-12-2025
ਫ਼ਿਰੋਜ਼ਪੁਰ, 30 ਦਸੰਬਰ (ਰਾਕੇਸ਼ ਚਾਵਲਾ)-ਰੇਲ ਗੱਡੀ ਸੰਖਿਆ 04651 (ਜੈਨਗਰ-ਅੰਮਿ੍ਤਸਰ ਕਲੋਨ ਐਕਸਪੈੱ੍ਰਸ) ਵਿਚ ਯਾਤਰਾ ਦੌਰਾਨ ਇਕ ਯਾਤਰੀ ਦਾ ਬੈਗ ਰੇਲ ਗੱਡੀ ਵਿਚ ਹੀ ਰਹਿ ਗਿਆ ਸੀ | ਯਾਤਰੀ ਕੋਚ ਨੰਬਰ 2-8 ਵਿਚ ਸਫ਼ਰ ਕਰ ਰਹੇ ਸਨ ਅਤੇ ਦਿੱਲੀ ਰੇਲਵੇ ਸਟੇਸ਼ਨ 'ਤੇ ਕਾਹਲੀ ਵਿਚ ਉੱਤਰਦੇ ਸਮੇਂ ਉਨ੍ਹਾਂ ਦਾ ਬੈਗ ਗੱਡੀ ਵਿਚ ਹੀ ਛੁੱਟ ਗਿਆ | ਬੈਗ ਵਿਚ ਯਾਤਰੀ ਦਾ ਕੀਮਤੀ ਸਾਮਾਨ ਮੌਜੂਦ ਸੀ | ਯਾਤਰੀ ਨੇ ਸਹਾਇਤਾ ਲਈ 'ਰੇਲ-ਮੱਦਦ' 'ਤੇ ਸੰਪਰਕ ਕੀਤਾ | ਇਸ ਦੀ ਸੂਚਨਾ ਮਿਲਦੇ ਹੀ ਟਿਕਟ ਚੈਕਿੰਗ ਸਟਾਫ਼ ਰਾਮੂ ਸੈਣੀ ਅਤੇ ਸ਼ਿਆਮ ਸੁੰਦਰ ਨੇ ਬੇਹੱਦ ਚੌਕਸੀ ਅਤੇ ਜ਼ਿੰਮੇਵਾਰੀ ਦਾ ਸਬੂਤ ਦਿੰਦੇ ਹੋਏ ਆਰ.ਪੀ.ਐੱਫ. ਦੀ ਮਦਦ ਨਾਲ ਉਸ ਗੁੰਮ ਹੋਏ ਬੈਗ ਨੂੰ ਲੱਭ ਲਿਆ | ਯਾਤਰੀ ਨੂੰ ਬੈਗ ਵਾਪਸ ਕਰਨ ਲਈ ਇਸ ਨੂੰ ਆਰ.ਪੀ.ਐੱਫ. ਅੰਬਾਲਾ ਦੇ ਹਵਾਲੇ ਕਰ ਦਿੱਤਾ ਗਿਆ ਹੈ | ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਟਿਕਟ ਚੈਕਿੰਗ ਸਟਾਫ਼ ਰਾਮੂ ਸੈਣੀ ਅਤੇ ਸ਼ਿਆਮ ਸੁੰਦਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਰਮਚਾਰੀਆਂ ਦੀ ਡਿਊਟੀ ਪ੍ਰਤੀ ਨਿਸ਼ਠਾ ਅਤੇ ਸਮਰਪਣ ਸਦਕਾ ਹੀ ਰੇਲ ਯਾਤਰੀਆਂ ਨੂੰ ਇਕ ਸੁਰੱਖਿਅਤ ਅਤੇ ਸੁਖਦ ਯਾਤਰਾ ਦਾ ਅਹਿਸਾਸ ਹੁੰਦਾ ਹੈ | ਉਨ੍ਹਾਂ ਨੇ ਯਾਤਰੀਆਂ ਨੂੰ ਅਪੀਲ ਕੀਤੀ ਕਿ ਰੇਲ ਯਾਤਰਾ ਦੌਰਾਨ ਸੁਚੇਤ ਰਹਿਣ ਅਤੇ ਆਪਣੇ ਸਾਮਾਨ ਦੀ ਸੁਰੱਖਿਆ ਦਾ ਖ਼ੁਦ ਵੀ ਧਿਆਨ ਰੱਖਣ |
ਪਿਛਲੀ ਖ਼ਬਰ ਗੁਰਦੁਆਰਾ ਅਕਾਲਗੜ੍ਹ ਸਾਹਿਬ ਵਿਖੇ ਪ੍ਰਕਾਸ਼ ਦਿਹਾੜਾ ਸਮਾਗਮ 4 ਜਨਵਰੀ ਨੂੰ-ਭਾਈ ਨੱਢਾ <br/> ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਮੀਟਿੰਗ ਹੋਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।