29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਸਾਥੀ ਕੋਲੋਂ ਚਿੱਟੇ ਦਾ ਟੀਕਾ ਲਗਵਾ ਰਹੀ ਔਰਤ ਦੀ ਵੀਡੀਓ ਵਾਇਰਲ, ਪੁਲਿਸ ਨੇ ਕੀਤਾ ਗਿ੍ਫ਼ਤਾਰ

ਅਜੀਤ ਡੈਸਕ 19-06-2025
ਅੰਮਿ੍ਤਸਰ, 18 ਜੂਨ (ਰੇਸ਼ਮ ਸਿੰਘ)-ਬੀਤੇ ਦਿਨ ਇੱਥੇ 100 ਫੁੱਟੀ ਰੋਡ 'ਤੇ ਆਪਣੇ ਸਾਥੀ ਸਮੇਤ ਨਸ਼ੇ ਦਾ ਟੀਕਾ ਲਗਾ ਰਹੀ ਔਰਤ ਦੀ ਵੀਡੀਓ ਵਾਇਰਲ ਹੋਣ ਉਪਰੰਤ ਥਾਣਾ ਬੀ-ਡਵੀਜ਼ਨ ਦੀ ਪੁਲਿਸ ਵਲੋਂ ਉਕਤ ਔਰਤ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ, ਜਿਸ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ | ਦੱਸਣਯੋਗ ਹੈ ਕਿ ਵਾਇਰਲ ਵੀਡੀਓ 'ਚ ਇਕ ਔਰਤ ਤੇ ਉਸ ਨਾਲ ਇਕ ਲੜਕਾ ਸ਼ਰੇਆਮ ਨਸ਼ੇ ਦਾ ਟੀਕਾ ਲਗਾ ਰਹੇ ਹਨ ਜਦੋਂ ਕਿ ਇਕ ਮੋਟਰਸਾਈਕਲ ਸਵਾਰ ਨੇ ਜਦੋਂ ਉਨ੍ਹਾਂ ਨੂੰ ਰੋਕਿਆ ਤਾਂ ਔਰਤ ਨੇ ਕਿਹਾ ਕਿ ਉਹ ਆਪਣੇ ਪੈਸਿਆਂ ਦਾ ਨਸ਼ਾ ਖਰੀਦ ਕੇ ਟੀਕਾ ਲਗਾ ਰਹੀ ਹੈ, ਉਸ ਨੂੰ ਕੀ ਇਤਰਾਜ਼ ਹੈ | ਘਟਨਾ ਥਾਣਾ ਬੀ ਡਵੀਜ਼ਨ ਦੇ ਖੇਤਰ 100 ਫੁੱਟੀ ਰੋਡ ਦੀ ਦੱਸੀ ਗਈ ਹੈ ਜਦੋਂ ਕਿ ਔਰਤ ਨੂੰ ਰਾਹਗੀਰ ਨੌਜਵਾਨ ਨੇ ਰੋਕ ਕੇ ਪੁੱਛਿਆ ਤਾਂ ਔਰਤ ਭੜਕ ਪਈ ਤੇ ਉਸਨੇ ਕਿਹਾ ਕਿ ਨਸ਼ਾ ਮਿਲਦਾ ਹੈ ਤਾਂ ਹੀ ਉਹ ਖਰੀਦ ਕੇ ਨਸ਼ਾ ਕਰਦੀ ਹੈ | ਦੂਜੇ ਪਾਸੇ ਵਾਇਰਲ ਵੀਡੀਓ ਬਾਰੇ ਥਾਣਾ ਬੀ ਡਵੀਜ਼ਨ ਦੇ ਮੁਖੀ ਇਸ. ਸੁਖਬੀਰ ਸਿੰਘ ਨੇ ਕਿਹਾ ਕਿ ਔਰਤ ਦੀ ਸ਼ਨਾਖਤ ਹੋ ਗਈ ਹੈ ਅਤੇ ਉਹ ਤਰਨ ਤਾਰਨ ਦੇ ਖੇਤਰ ਚੋਹਲਾ ਸਾਹਿਬ ਦੀ ਰਹਿਣ ਵਾਲੀ ਹੈ, ਜਿਸ ਨੂੰ ਕੁਝ ਸਮਾਂ ਪਹਿਲਾਂ ਵੀ ਨਸ਼ਾ ਕਰਦੇ ਫੜਿਆ ਗਿਆ ਸੀ ਤੇ ਇਲਾਜ ਲਈ ਨਸ਼ਾ ਛੁਡਾਊ ਕੇਂਦਰ ਵਿਖੇ ਭਰਤੀ ਵੀ ਕਰਵਾਇਆ ਗਿਆ ਸੀ ਪਰ ਉਹ ਇਲਾਜ ਉਪੰਰਤ ਮੁੜ ਨਸ਼ਾ ਕਰਨ ਲੱਗ ਪਈ | ਉਕਤ ਔਰਤ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਜਿਸ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਅਤੇ ਉਸ ਔਰਤ ਨੂੰ ਪੁਲਿਸ ਵਲੋਂ ਮੁੜ ਨਸ਼ਾ ਛੁਡਾਊ ਕੇਂਦਰ ਵਿਖੇ ਭਰਤੀ ਕਰਵਾਇਆ ਜਾ ਰਿਹਾ ਹੈ |
ਪਿਛਲੀ ਖ਼ਬਰ ਪੁਲਿਸ 'ਤੇ ਗੋਲੀ ਚਲਾਉਣ ਦੇ ਮਾਮਲੇ ਵਿਚ ਤਿੰਨ ਨਾਮਜ਼ਦ <br/> ਅਗਲੀ ਖ਼ਬਰ ਐੱਲ. ਐਂਡ. ਟੀ. ਕੰਪਨੀ ਨੂੰ ਬਰਸਾਤਾਂ ਤੋਂ ਪਹਿਲਾਂ ਸੜਕਾਂ ਦੀ ਮੁਰਮੰਤ ਕਰਨ ਸੰਬੰਧੀ ਕਮਿਸ਼ਨਰ ਨੇ ਕੀਤੀਆਂ ਹਦਾਇਤਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।