ਅੰਮਿ੍ਤਸਰ, 18 ਜੂਨ (ਹਰਮਿੰਦਰ ਸਿੰਘ)-ਭਾਜਪਾ ਦੀ ਕੇਂਦਰ ਸਰਕਾਰ ਦੀ ਨੌਜਵਾਨਾਂ ਪ੍ਰਤੀ ਸੋਚ ਅਤੇ ਇਸ ਨੂੰ ਲਾਗੂ ਕਰਨ ਲਈ ਕੀਤੇ ਜਾ ਰਹੇ ਯਤਨਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਨੇ ਪਾਰਟੀ ਦਫ਼ਤਰ ਵਿਖੇ ਮੀਟਿੰਗ ਕੀਤੀ, ਜਿਸ ਦੀ ਪ੍ਰਧਾਨਗੀ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਭਾਜਪਾ ਕੌਂਸਲਰ ਦਲ ਵਲੋਂ ਵਿਰੋਧੀ ਧਿਰ ਦੇ ਆਗੂ ਕੌਂਸਲਰ ਗੌਰਵ ਗਿੱਲ ਨੇ ਕੀਤੀ | ਇਸ ਮੌਕੇ ਉਨ੍ਹਾਂ ਦੇ ਨਾਲ ਰਾਕੇਸ਼ ਗਿੱਲ, ਕੇਂਦਰੀ ਅਸੈਂਬਲੀ ਇੰਚਾਰਜ ਡਾ: ਰਾਮ ਚਾਵਲਾ, ਸਤਪਾਲ ਡੋਗਰਾ, ਵਿੱਕੀ ਕਪੂਰ ਆਦਿ ਮੌਜੂਦ ਸਨ | ਇਸ ਮੌਕੇ ਸੰਬੋਧਨ ਕਰਦਿਆਂ ਸੰਧੂ ਨੇ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਹ ਸਾਡੇ ਸਾਰਿਆਂ ਦਾ ਸੁਭਾਗ ਹੈ ਕਿ ਦੇਸ਼ ਦੀ ਆਜ਼ਾਦੀ ਦੇ ਅੰਮਿ੍ਤ ਕਾਲ 'ਚ ਭਾਰਤ ਨੂੰ ਨਰਿੰਦਰ ਮੋਦੀ ਦੇ ਰੂਪ 'ਚ ਦੁਨੀਆ ਦਾ ਸਭ ਤੋਂ ਸਫਲ ਪ੍ਰਧਾਨ ਮੰਤਰੀ ਮਿਲਿਆ ਹੈ | ਇਸ ਦੌਰਾਨ ਗੌਰਵ ਗਿੱਲ ਨੇ ਕਿਹਾ ਕਿ ਅੱਜ ਨੌਜਵਾਨ ਵੱਡੀ ਗਿਣਤੀ ਵਿਚ ਭਾਜਪਾ ਵਿਚ ਸ਼ਾਮਿਲ ਹੋ ਰਹੇ ਹਨ, ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਦੇਸ਼ ਹਿੱਤ ਲਿਆਂਦੀਆਂ ਨੀਤੀਆਂ ਅਤੇ ਨੌਜਵਾਨਾਂ ਪ੍ਰਤੀ ਉਨ੍ਹਾਂ ਦੀ ਸੋਚ ਤੋਂ ਪ੍ਰਭਾਵਿਤ ਹਨ | ਇਸ ਮੌਕੇ ਉਨ੍ਹਾਂ ਯੁਵਾ ਮੋਰਚਾ 'ਚ ਸ਼ਾਮਿਲ ਹੋਣ ਵਾਲੇ ਨੌਜਵਾਨਾਂ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਸੰਨੀ ਰਾਜਪੂਤ, ਨੀਲੇਸ਼, ਕਰਨ ਬੇਰੀ, ਭਾਵੇਸ਼ ਅਗਰਵਾਲ, ਅਖਿਲੇਸ਼, ਗੌਰਵ, ਹਨੀ, ਸ਼ਿਵ, ਦਾਨਿਸ਼ ਕਪੂਰ, ਰਜਤ ਬਾਵਾ, ਪ੍ਰਭਾਤ ਮਹਿਤਾ, ਅਰਪਿਤ ਗਿੱਲ, ਪੰਕਜ, ਅਕਸ਼ੈ ਵਰਮਾਨੀ, ਸੁਮਿਤ ਸ਼ਰਮਾ, ਸੁਮਿਤ ਸੇਠ, ਹਰਸ਼, ਰਾਘਵ ਚੌਹਾਨ ਤੇ ਸਾਹਿਲ ਆਦਿ ਮੌਜੂਦ ਸਨ |