02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਤਕਨੀਕੀ ਹਿੰਦੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਪੂਰੀ ਤਰ੍ਹਾਂ ਸਮਰੱਥ ਹੋ ਗਈ ਹੈ-ਐੱਸ. ਕੇ. ਕਪਾਹੀ <br/>

ਏਅਰਪੋਰਟ ਅਥਾਰਟੀ ਆਫ਼ ਇੰਡੀਆ ਦੀ ਅਗਵਾਈ 'ਚ ਅੰਮਿ੍ਤਸਰ ਰਾਸ਼ਟਰੀ ਹਿੰਦੀ ਵਰਕਸ਼ਾਪ ਕਰਵਾਈ <br/> 03-09-2025
ਅੰਮਿ੍ਤਸਰ/ਰਾਜਾਸਾਂਸੀ, 2 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ, ਹਰਦੀਪ ਸਿੰਘ ਖੀਵਾ)-ਏਅਰਪੋਰਟ ਅਥਾਰਟੀ ਆਫ਼ ਇੰਡੀਆ ਅੰਮਿ੍ਤਸਰ ਦੀ ਅਗਵਾਈ ਹੇਠ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਕ ਰੋਜ਼ਾ ਰਾਸ਼ਟਰੀ ਹਿੰਦੀ ਵਰਕਸ਼ਾਪ ਕਰਵਾਈ ਗਈ, ਜਿਸਦਾ ਉਦਘਾਟਨ ਏਅਰਪੋਰਟ ਡਾਇਰੈਕਟਰ ਐੱਸ. ਕੇ. ਕਪਾਹੀ ਦੁਆਰਾ ਕੀਤਾ ਗਿਆ | ਇਸ ਵਰਕਸ਼ਾਪ 'ਚ ਨਾ ਸਿਰਫ਼ ਅੰਮਿ੍ਤਸਰ ਬਲਕਿ ਆਦਮਪੁਰ, ਬਠਿੰਡਾ ਅਤੇ ਲੁਧਿਆਣਾ ਦੇ ਕਰਮਚਾਰੀਆਂ ਨੇ ਵੀ ਆਨਲਾਈਨ ਮਾਧਿਅਮ ਰਾਹੀਂ ਹਿੱਸਾ ਲਿਆ | ਇਸ ਵਰਕਸ਼ਾਪ 'ਚ ਕੁੱਲ 23 ਕਰਮਚਾਰੀਆਂ ਨੇ ਹਿੱਸਾ ਲਿਆ | ਇਸ ਵਰਕਸ਼ਾਪ 'ਚ ਕੁੱਲ 3 ਸੈਸ਼ਨ ਕਰਵਾਏ ਗਏ | ਪਹਿਲੇ ਸੈਸ਼ਨ 'ਚ ਵਿਵੇਕ ਸਕਸੈਨਾ, ਸੁਪਰਵਾਈਜ਼ਰ ਐੱਸ.ਜੀ. (ਸਰਕਾਰੀ ਭਾਸ਼ਾ) ਅਤੇ ਸਾਬਕਾ ਸਹਾਇਕ ਨਿਰਦੇਸ਼ਕ, ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਫੈਸ਼ਨ ਟੈਕਨਾਲੋਜੀ ਨੇ ਰਾਜਭਾਸ਼ਾ ਪ੍ਰੋਤਸਾਹਨ ਯੋਜਨਾ, ਹਿੰਦੀ ਦੀ ਪ੍ਰਗਤੀਸ਼ੀਲ ਵਰਤੋਂ ਨਾਲ ਸੰਬੰਧਿਤ ਤਿਮਾਹੀ ਪ੍ਰਗਤੀ ਰਿਪੋਰਟ ਅਤੇ ਸਰਕਾਰੀ ਭਾਸ਼ਾ ਦੇ ਖੇਤਰ 'ਚ ਆਈ.ਟੀ. ਟੂਲਸ ਦੀ ਵਰਤੋਂ 'ਤੇ ਇਕ ਉਪਯੋਗੀ ਭਾਸ਼ਣ ਦਿੱਤਾ | ਦੂਜੇ ਸੈਸ਼ਨ 'ਚ ਪ੍ਰੋਫੈਸਰ ਕਿਰਨ ਖੰਨਾ, ਚੇਅਰਮੈਨ, ਹਿੰਦੀ ਵਿਭਾਗ, ਡੀ.ਏ.ਵੀ. ਕਾਲਜ ਨੇ ਤਕਨੀਕੀ ਅਤੇ ਪ੍ਰਸ਼ਾਸਕੀ ਵਿਸ਼ਿਆਂ 'ਚ ਡਰਾਫਟਿੰਗ ਅਤੇ ਨੋਟਿੰਗ 'ਤੇ ਜਾਣਕਾਰੀ ਭਰਪੂਰ ਭਾਸ਼ਣ ਦਿੱਤਾ ਅਤੇ ਅਧਿਕਾਰਤ ਹਿੰਦੀ ਦੇ ਮੁੱਖ ਕਾਰਜਾਂ 'ਤੇ ਚਰਚਾ ਕੀਤੀ | ਤੀਜੇ ਸੈਸ਼ਨ 'ਚ ਮਾਈਕ੍ਰੋਸਾਫਟ ਸਥਾਨਕਕਰਨ ਭਾਰਤੀ ਭਾਸ਼ਾਵਾਂ ਦੇ ਨਿਰਦੇਸ਼ਕ, ਬਾਲੇਂਦੂ ਦਧੀਚ ਨੇ ਭਾਸ਼ਾ ਦੇ ਖੇਤਰ 'ਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਯੋਗਦਾਨ 'ਤੇ ਇਕ ਬਹੁਤ ਹੀ ਸਮਝਦਾਰ ਭਾਸ਼ਣ ਦਿੱਤਾ ਅਤੇ ਕਿਹਾ ਕਿ ਇਹ ਕਲਾ, ਵਣਜ, ਮਕੈਨਿਕਸ, ਵਿਗਿਆਨ, ਤਕਨਾਲੋਜੀ ਆਦਿ 'ਚ ਸਿੱਖਿਆ, ਖੋਜ ਅਤੇ ਕੰਮ ਲਈ ਪੂਰੀ ਤਰ੍ਹਾਂ ਸਮਰੱਥ ਹੈ |

ਪਿਛਲੀ ਖ਼ਬਰ ਡਾਇਓਸਿਸ ਆਫ਼ ਅੰਮਿ੍ਤਸਰ, ਸੀ. ਐੱਨ. ਆਈ. ਨੇ ਹੜ੍ਹ ਪੀੜਤਾਂ ਦੀ ਮਦਦ ਲਈ 'ਆਪ੍ਰੇਸ਼ਨ ਫੇਥ ਇਨ ਐਕਸ਼ਨ' ਕੀਤਾ ਸ਼ੁਰੂ <b... ਅਗਲੀ ਖ਼ਬਰ ਹੜ੍ਹ ਪੀੜਤ ਬੱਚਿਆਂ ਲਈ ਚਾਈਲਡ ਹੈਲਪ ਲਾਈਨ ਜ਼ਾਰੀ-ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।